China Visa Office In Pakistan: ਚੀਨ ਨੇ ਪਾਕਿਸਤਾਨ ਨਾਲ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣ ਲਈ ਪੇਸ਼ਾਵਰ ਵਿੱਚ ਵੀਜ਼ਾ ਦਫ਼ਤਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਵਿੱਚ ਚੀਨੀ ਰਾਜਦੂਤ ਯਾਓ ਜਿੰਗ ਨੇ ਵੀਰਵਾਰ ਨੂੰ ਚੀਨੀ ਦੂਤ ਘਰ ਵੱਲੋਂ ਇੱਥੇ ਸਥਾਪਤ ਕੀਤੇ ਗਏ ‘ਇੱਕ ਵਿੰਡੋ ਸੈਂਟਰ’ ਦਾ ਦੌਰਾ ਕਰਨ ਤੋਂ ਬਾਅਦ ਲੋਕਾਂ ਨੂੰ ਚੀਨ ਦੇ ਸੱਭਿਆਚਾਰਕ ਬਾਰੇ ਜਾਨਣ ਦਾ ਮੌਕਾ ਮੁਹੱਈਆ ਕਰਵਾਉਣ ਤੋਂ ਬਾਅਦ ਇਹ ਐਲਾਨ ਕੀਤਾ। ਇਹ ਸੈਂਟਰ ਲੋਕਾਂ ਨੂੰ ਪ੍ਰਦਰਸ਼ਨੀ, ਫਿਲਮ ਦੀ ਸਕ੍ਰੀਨਿੰਗ ਅਤੇ ਸਿਖਲਾਈ ਦੇ ਜ਼ਰੀਏ ਚੀਨੀ ਸੱਭਿਆਚਾਰ, ਸਾਹਿਤ ਕਲਾ ਅਤੇ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਚਾਇਨਾ ਵਿੰਡੋ ਸੈਂਟਰ ਦਾ ਉਦਘਾਟਨ ਪਿਛਲੇ ਸਾਲ 1 ਅਕਤੂਬਰ ਨੂੰ ਹੋਇਆ ਸੀ। ਹਾਲਾਂਕਿ, ਸੁਰੱਖਿਆ ਖਤਰੇ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ 2 ਜਨਵਰੀ, 2019 ਨੂੰ ਦੁਬਾਰਾ ਉਦਘਾਟਨ ਕੀਤਾ ਗਿਆ ਸੀਕੇਂਦਰ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਯਾਓ ਨੇ ਕਿਹਾ ਕਿ ਖੈਬਰ ਪਖਤੂਨਖਵਾ ਦੇ ਰਾਸ਼ਾਕਾਈ ਵਿੱਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ) ਦਾ ਪਹਿਲਾ ਛੋਟਾ ਆਰਥਿਕ ਜ਼ੋਨ ਇਸ ਸਾਲ ਚਾਲੂ ਕੀਤਾ ਜਾਵੇਗਾ ਅਤੇ ਇਹ ਵਿਕਾਸ ਗਰੀਬੀ ਦੇ ਖਾਤਮੇ ਵਿੱਚ ਸਹਾਇਤਾ ਕਰੇਗਾ।