ਨਵੀਂ ਦਿੱਲੀ: ਦੇਸ਼ ਵਿੱਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਹਨ । ਜਿਸ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕਾਰਪੋਰੇਟ ਟੈਕਸ ਵਿੱਚ ਵੀ ਕਮੀ ਦਾ ਐਲਾਨ ਕੀਤਾ ਗਿਆ ਹੈ । ਇਸਦੇ ਤਹਿਤ ਸਰਕਾਰ ਵੱਲੋਂ ਨਵਾਂ ਕਾਰਪੋਰੇਟ ਟੈਕਸ 25.17 ਫੀਸਦ ਤੈਅ ਕੀਤਾ ਗਿਆ ਹੈ । ਜਿਸ ਕਾਰਨ ਹੁਣ ਕੰਪਨੀਆਂ ਨੂੰ ਕਿਸੇ ਹੋਰ ਟੈਕਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ । ਇਸ ਤੋਂ ਇਲਾਵਾ ਵਿੱਤ ਮੰਤਰਾਲੇ ਵੱਲੋਂ ਕੈਪੀਟਲ ਗੇਨ ‘ਤੇ ਵੀ ਸਰਚਾਰਜ ਖ਼ਤਮ ਕੀਤਾ ਗਿਆ ਹੈ । ਜਿਸ ਵਿੱਚ ਭਾਰਤੀ ਮੈਨੂਫੈਕਚਰਿੰਗ ਕੰਪਨੀਆਂ ਨੂੰ ਰਾਹਤ ਮਿਲੇਗੀ ।ਇਸ ਮਾਮਲੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕਾਰਪੋਰੇਟ ਟੈਕਸ ਦਾ ਪ੍ਰਸਤਾਵ ਹੈ । ਜਿੱਥੇ ਘਰੇਲੂ ਮੈਨੂਫੈਕਚਰਿੰਗ ਕੰਪਨੀਆਂ ਲਈ ਕਾਰਪੋਰੇਟ ਟੈਕਸ ਘਟੇਗਾ ਤੇ ਇਨ੍ਹਾਂ ਦਾ ਇਨਕਮ ਟੈਕਸ 22% ਹੋਵੇਗਾ । ਉਥੇ ਹੀ ਦੂਜੇ ਪਾਸੇ ਸਰਚਾਰਜ ਤੇ ਸੈਸ ਨਾਲ ਇਹ ਟੈਕਸ 25.17% ਰਹੇਗਾ । ਉਨ੍ਹਾਂ ਨੇ ਕਿਹਾ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ ਘਟਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ । ਜਿਸ ਕਾਰਨ ਇਹ ਛੂਟ ਘਰੇਲੂ ਕੰਪਨੀਆਂ ਤੇ ਮੈਨੂਫੈਕਚਰਿੰਗ ਕੰਪਨੀਆਂ ‘ਤੇ ਵੀ ਲਾਗੂ ਹੋਵੇਗੀ ।ਦਰਅਸਲ, ਵਿੱਤ ਮੰਤਰਾਲੇ ਵੱਲੋਂ ਕਾਨੂੰਨ ਲਿਆ ਕੇ ਘਰੇਲੂ ਕੰਪਨੀਆਂ, ਨਵੀਂ ਸਥਾਨਕ ਨਿਰਮਾਣ ਕੰਪਨੀਆਂ ਲਈ ਕਾਰਪੋਰੇਟ ਟੈਕਸ ਘੱਟ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ । ਜੇਕਰ ਘਰੇਲੂ ਕੰਪਨੀ ਕਿਸੇ ਪ੍ਰੋਤਸਾਹਨ ਦਾ ਲਾਭ ਨਾ ਲਵੇ ਤਾਂ ਉਸ ਕੋਲ 22 ਫੀਸਦ ਦੀ ਦਰ ਨਾਲ ਇਨਕਮ ਟੈਕਸ ਭੁਗਤਾਨ ਕਰਨ ਦਾ ਆਪਸ਼ਨ ਹੋਵੇਗਾ ।ਜਿਹੜੀਆਂ ਕੰਪਨੀਆਂ 22% ਦੀ ਦਰ ਨਾਲ ਇਨਕਮ ਟੈਕਸ ਭਰਨ ਦਾ ਆਪਸ਼ਨ ਚੁਣ ਰਹੀਆਂ ਹਨ, ਉਨ੍ਹਾਂ ਦੀ ਘੱਟੋ-ਘੱਟ ਆਪਸ਼ਨਲ ਟੈਕਸ ਦਾ ਭੁਗਤਾਨ ਕਰਨਾ ਦੀ ਲੋੜ ਨਹੀਂ ਹੋਵੇਗੀ । ਇਸ ਤੋਂ ਇਲਾਵਾ ਇਨ੍ਹਾਂ ਐਲਾਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੱਕ ਅਕਤੂਬਰ ਤੋਂ ਬਾਅਦ ਬਣੀਆਂ ਘਰੇਲੂ ਨਿਰਮਾਣ ਕੰਪਨੀਆਂ ਬਗੈਰ ਕਿਸੇ ਪ੍ਰੋਤਸਾਹਨ ਦੇ 15% ਦੀ ਦਰ ਨਾਲ ਇਨਕਮ ਟੈਕਸ ਭੁਗਤਾਨ ਕਰ ਸਕਦੀ ਹੈ ।ਉਥੇ ਹੀ ਵਿੱਤ ਮੰਤਰਾਲਾ ਦੇ ਇਨ੍ਹਾਂ ਐਲਾਨਾਂ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਹੋਰ ਵੀ ਉਛਾਲ ਦੇਖਣ ਨੂੰ ਮਿਲੇਗਾ । ਜਿਸਦੇ ਨਾਲ ਕੰਪਨੀਆਂ ਵਿੱਚ ਜ਼ਿਆਦਾ ਪੈਸਾ ਰੁਕੇਗਾ ਤੇ ਮਾਰਕਿਟ ਵਿੱਚ ਵੀ ਪੈਸਾ ਆਵੇਗਾ ।
next post