PreetNama
ਰਾਜਨੀਤੀ/Politics

ਸੋਨੀਆ ਤੇ ਮਨਮੋਹਨ ਸਿੰਘ ਨੇ ਤਿਹਾੜ ਜੇਲ੍ਹ ਪਹੁੰਚ ਕੇ ਚਿਦਾਂਬਰਮ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ: ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤਿਹਾੜ ਜੇਲ ਵਿੱਚ ਬੰਦ ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਜੇਲ੍ਹ ਵਿੱਚ ਮਿਲਣ ਲਈ ਪਹੁੰਚੀ । ਜਿੱਥੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਮੌਜੂਦ ਸਨ । ਦੱਸ ਦੇਈਏ ਕਿ ਚਿਦਾਂਬਰਮ ਆਈ.ਐੱਨ.ਐਕਸ. ਮੀਡੀਆ ਮਾਮਲੇ ਵਿੱਚ ਤਿਹਾੜ ਜੇਲ ਵਿੱਚ ਬੰਦ ਹਨ । ਜਿੱਥੇ ਉਨ੍ਹਾਂ ਨੂੰ 3 ਅਕਤੂਬਰ ਤੱਕ CBI ਦੀ ਨਿਆਇਕ ਹਿਰਾਸਤ ਵਿੱਚ ਰੱਖਿਆ ਗਿਆ ਹੈ ।ਦਰਅਸਲ, ਸੋਮਵਾਰ ਨੂੰ ਦਿੱਲੀ ਹਾਈ ਕੋਰਟ ਵਿੱਚ ਚਿਦਾਂਬਰਮ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਣੀ ਹੈ । ਇਸ ਮਾਮਲੇ ਵਿੱਚ CBI ਵੱਲੋਂ ਇਸ ਜ਼ਮਾਨਤ ਦਾ ਵਿਰੋਧ ਕੀਤਾ ਜਾ ਰਿਹਾ ਹੈ. ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਚਿਦਾਂਬਰਮ ਕਿਸੇ ਵੀ ਸਮੇਂ ਦੇਸ਼ ਛੱਡ ਸਕਦੇ ਹਨ । ਜਿਸ ਕਾਰਨ ਚਿਦਾਂਬਰਮ ਦੇ ਟਵਿੱਟਰ ਅਕਾਊਂਟ ਤੋਂ ਐਤਵਾਰ ਨੂੰ ਤੰਜ਼ ਵੀ ਕੱਸਿਆ ਗਿਆ ਸੀ । ਫਿਲਹਾਲ ਉਨ੍ਹਾਂ ਦਾ ਟਵਿੱਟਰ ਅਕਾਊਂਟ ਉਨ੍ਹਾਂ ਦੇ ਪਰਿਵਾਰ ਵਲੋਂ ਚਲਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਚਿਦਾਂਬਰਮ ਦੇ ਪਰਿਵਾਰ ਵਲੋਂ ਇੱਕ ਟਵੀਟ ਕੀਤਾ ਗਿਆ ਸੀ ਕੁਝ ਲੋਕਾਂ ਅਨੁਸਾਰ ਉਨ੍ਹਾਂ ਦੇ ਗੋਲਡਨ ਰੰਗ ਦੇ ਖੰਭ ਆਉਣਗੇ ਅਤੇ ਫਿਰ ਉਹ ਉੱਡ ਕੇ ਚੰਨ ‘ਤੇ ਚਲੇ ਜਾਣਗੇ । ਜਿੱਥੇ ਉਨ੍ਹਾਂ ਦੀ ਸੇਫ ਲੈਂਡਿੰਗ ਵੀ ਹੋਵੇਗੀ ।ਦੱਸ ਦੇਈਏ ਕਿ CBI ਨੇ ਚਿਦਾਂਬਰਮ ਨੂੰ 21 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ । ਜਿੱਥੇ CBI ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਉਨ੍ਹਾਂ ਖਿਲਾਫ਼ ਆਈ.ਐੱਨ.ਐਕਸ. ਮੀਡੀਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Related posts

HSGPC Elections ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਐਤਵਾਰ ਨੂੰ ਪੈਣਗੀਆਂ ਵੋਟਾਂ

On Punjab

ਉਪਦੇਸ਼ ਦੇਣ ‘ਚ ਰੁੱਝਾ ਕੇਂਦਰ ਸੁਣੇ ਵਿਦਿਆਰਥੀਆਂ ਦੇ ‘ਮਨ ਕੀ ਬਾਤ’: ਮਮਤਾ ਬੈਨਰਜੀ

On Punjab

ਮੁੱਖ ਮੰਤਰੀ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਪਿਛਲੇ 35 ਮਹੀਨਿਆਂ ਵਿੱਚ 50,892 ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ

On Punjab