ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗਾਂਧੀ ਜਯੰਤੀ ਮੌਕੇ ਸੂਬੇ ‘ਚ ਤੰਬਾਕੂ ਉਤਪਾਦਾਂ ‘ਤੇ ਬੈਨ ਲਾਉਣ ਦਾ ਐਲਾਨ ਕੀਤਾ ਹੈ। ਕਾਂਗਰਸ ਸਰਕਾਰ ਨੇ ਆਪਣੇ ਐਲਾਨ ‘ਚ ਤੰਬਾਕੂ ‘ਤੇ ਬੈਨ ਦੀ ਗੱਲ ਕੀਤੀ। ਇਸ ਦੇ ਮੱਦੇਨਜ਼ਰ ਹੁਣ ਸੂਬੇ ‘ਚ ਤੰਬਾਕੂ ‘ਤੇ ਪਾਬੰਦੀ ਲੱਗ ਗਈ ਹੈ। ਦੇਸ਼ ‘ਚ ਹਜ਼ਾਰਾਂ ਲੋਕ ਤੰਬਾਕੂ ਦੇ ਕੈਂਸਰ ਨਾਲ ਮਰਦੇ ਹਨ।
ਰਾਜਸਥਾਨ ‘ਚ ਮੈਗਨੀਸ਼ੀਅਮ ਕਾਰਬੋਨੇਟ ਨਿਕੋਟਿਨ ਤੰਬਾਕੂ, ਮਿਨਰਲ ਆਇਲ ਵਾਲੇ ਪਾਨ ਮਸਾਲਾ ਤੇ ਫਲੇਵਰਡ ਸੁਪਾਰੀ ਦੇ ਉਤਪਾਦਨ, ਭੰਡਾਰਨ ਤੇ ਵੰਡ ‘ਤੇ ਰੋਕ ਲਾਈ ਗਈ ਹੈ। ਇਸ ਦਾ ਐਲਾਨ ਸਿਹਰ ਮੰਤਰੀ ਡਾ. ਰਘੁ ਸ਼ਰਮਾ ਨੇ ਕੀਤਾ ਹੈ।
ਇਸ ਦੇ ਨਾਲ ਗਾਂਧੀ ਜਯੰਤੀ ਮੌਕੇ ਰਾਜਸਥਾਨ ‘ਚ ਕਾਂਗਰਸ ਪਾਰਟੀ ਨੇ ਸੂਬੇ ‘ਚ ਪੈਦਲ ਯਾਤਰਾ ਦਾ ਪ੍ਰਬੰਧ ਕੀਤਾ ਜੋ ਚਾਂਦਪੋਲ ਬਾਜ਼ਾਰ ਤੋਂ ਸ਼ੁਰੂ ਹੋ ਸ਼ਿਆਮਾਪੁਰੀ ‘ਚ ਗਾਂਧੀ ਸਰਕਲ ‘ਤੇ ਖ਼ਤਮ ਹੋਈ। ਇਸ ਮਾਰਚ ‘ਚ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਾਲ ਸਚਿਨ ਪਾਈਲਟ ਵੀ ਸ਼ਾਮਲ ਹੋਏ।