27.36 F
New York, US
February 5, 2025
PreetNama
ਸਿਹਤ/Health

Diabetes ਦੇ ਰੋਗੀਆਂ ਲਈ ਲਾਹੇਵੰਦ ਹੈ ‘ਕੱਚਾ ਪਪੀਤਾ’

raw papaya benefits ਪਪੀਤਾ ਖਾਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕੱਚਾ ਪਪੀਤਾ ਵੀ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ। ਇਸ ‘ਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਪਾਏ ਜਾਂਦੇ ਹਨ। ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਣ ਦਾ ਕੰਮ ਕਰਦੇ ਹਨ।

ਕੱਚਾ ਪਪੀਤਾ ਖਾਣ ਨਾਲ ਡਾਇਬਿਟੀਜ਼ ਦੇ ਰੋਗੀਆਂ ਨੂੰ ਕਾਫੀ ਫਾਇਦਾ ਹੁੰਦਾ ਹੈ। ਇਸ ਦੀ ਵਰਤੋਂ ਖੂਨ ‘ਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦਾ ਹੈ ਅਤੇ ਇੰਸੁਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸ ਨਾਲ ਡਾਇਬਿਟੀਜ਼ ਕੰਟਰੋਲ ‘ਚ ਰਹਿੰਦੀ ਹੈ। ਜੇ ਤੁਹਾਡੇ ਸਰੀਰ ‘ਚ ਵਿਟਾਮਿਨ ਦੀ ਕਮੀ ਹੈ ਤਾਂ ਕੱਚੇ ਪਪੀਤੇ ਦੀ ਵਰਤੋਂ ਇਸ ਨੂੰ ਦੂਰ ਕਰ ਸਕਦੀ ਹੈ। ਇਸ ‘ਚ ਵਟਾਮਿਨ ਸੀ ਅਤੇ ਏ ਦੇ ਨਾਲ ਕਈ ਤੱਤ ਮੌਜੂਦ ਹੁੰਦੇ ਹਨ, ਜਿਸ ਨਾਲ ਸਰੀਰ ‘ਚ ਵਿਟਾਮਿਨ ਦੀ ਕਮੀ ਦੂਰ ਹੋ ਜਾਂਦੀ ਹੈ।

ਜੇ ਤੁਸੀਂ ਵੀ ਮੋਟਾਪੇ ਦਾ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਕੱਚੇ ਪਪੀਤੇ ਦੀ ਵਰਤੋਂ ਕਰੋ। ਇਸ ‘ਚ ਅੰਜਾਈਮ ਹੁੰਦੇ ਹਨ ਜੋ ਕਿ ਤੇਜ਼ੀ ਨਾਲ ਫੈਟ ਬਰਨ ਕਰਨ ‘ਚ ਮਦਦ ਕਰਦੇ ਹਨ। ਇਸ ਨਾਲ ਸਰੀਰ ‘ਚ ਜਮ੍ਹਾ ਫਾਲਤੂ ਫੈਟ ਨਿਕਲ ਜਾਂਦੀ ਹੈ।ਕੱਚੇ ਪਪੀਤੇ ਨਾਲ ਬਣੀ ਡ੍ਰਿੰਕ ਗਠੀਆ ਰੋਗ ‘ਚ ਫਾਇਦੇਮੰਦ ਹੁੰਦੀ ਹੈ। ਇਸ ਨੂੰ ਬਣਾਉਣ ਲਈ 2 ਲੀਟਰ ਪਾਣੀ ਉਬਾਲ ਲਓ। ਇਸ ਤੋਂ ਬਾਅਦ ਪਪੀਤੇ ਨੂੰ ਧੋ ਕੇ ਇਸ ਦੇ ਬੀਜ ਕੱਢ ਕੇ 5 ਮਿੰਟ ਤਕ ਉਬਾਲ ਲਓ। ਇਸ ਤੋਂ ਬਾਅਦ ਇਸ ‘ਚ 2 ਚੱਮਚ ਗ੍ਰੀਨ ਟੀ ਦੀਆਂ ਪੱਤੀਆਂ ਪਾਓ ਅਤੇ ਥੋੜ੍ਹੀ ਦੇਰ ਲਈ ਉਬਾਲੋ। ਫਿਰ ਇਸ ਨੂੰ ਛਾਣ ਕੇ ਪੀਓ।

Related posts

ਘਰੇਲੂ Hand Sanitizer ਨਾਲ ਰਹੋ ਕੋਰੋਨਾ ਮੁਕਤ

On Punjab

Parenting Tips : ਬੱਚਿਆਂ ਦੇ ਮਾਨਸਿਕ ਵਿਕਾਸ ਲਈ ਜ਼ਰੂਰ ਖਿਲਾਓ ਇਹ 7 ਚੀਜ਼ਾਂ

On Punjab

Cholesterol ਨੂੰ ਕੰਟਰੋਲ ਕਰਦੇ ਹਨ ‘ਹਰੇ ਮਟਰ’ !

On Punjab