PreetNama
ਖੇਡ-ਜਗਤ/Sports News

ਭਾਰਤੀ ਮੁੱਕੇਬਾਜ਼ ਮੈਰੀ ਕਾਮ ਨੇ ਰਚਿਆ ਇਤਿਹਾਸ, ਅੱਠ ਤਗਮੇ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਬਾਕਸਰ

ਨਵੀਂ ਦਿੱਲੀ: ਭਾਰਤੀ ਬੌਕਸਰ ਮੈਰੀ ਕਾਮ ਨੇ ਇਤਿਹਾਸ ਰੱਚ ਦਿੱਤਾ ਹੈ। ਉਹ ਦੁਨੀਆ ਦੀ ਪਹਿਲੀ ਖਿਡਾਰੀ ਬਣ ਗਈ ਹੈ ਜਿਸ ਨੇ ਵਰਲਡ ਚੈਂਪੀਅਨਸ਼ੀਪ ‘ਚ ਅੱਠ ਤਗਮੇ ਜਿੱਤੇ ਹਨ। ਵਿਸ਼ਵ ਚੈਂਪੀਅਨਸ਼ੀਪ 2019 ‘ਚ ਮੈਰੀ ਕਾਮ ਨੇ ਸੈਮੀਫਾਈਨਲ ‘ਚ ਥਾਂ ਬਣਾ ਲਈ ਹੈ। ਮੈਰੀ ਕਾਮ ਨੇ ਕਵਾਟਰ-ਫਾਈਨਲ ‘ਚ ਕੋਲੰਬਿਆ ਦੀ ਇੰਨਗ੍ਰਿਟ ਵੇਲੇਂਸਿਆ ਨੂੰ 5-0 ਨਾਲ ਹਰਾ ਸੈਮੀਫਾਈਨਲ ‘ਚ ਥਾਂ ਬਣਾਈ ਹੈ। ਜਿਸ ਨਾਲ ਉਸ ਦਾ ਬ੍ਰਾਉਂਜ਼ ਮੈਡਲ ਪੱਕਾ ਹੋ ਗਿਆ ਹੈ।

ਮੈਰੀ ਕਾਮ ਵਰਲਡ ਚੈਂਪੀਅਨਸ਼ਿਪ ਦੇ ਇਤਿਹਾਸ ‘ਚ ਪਹਿਲਾਂ ਮੁੱਕੇਬਾਜ਼ ਬਣੀ ਹੈ ਜਿਸ ਨੇ 8 ਵਰਲਡ ਤਗਮੇ ਜਿੱਤੇ ਹਨ। ਉਹ ਪਿੱਛਲੇ ਸਾਲ ਨਵੀਂ ਦਿੱਲੀ ‘ਚ 48 ਕਿਗ੍ਰਾ ਵਰਗ ‘ਚ ਸੋਨਾ ਜਿੱਤਣ ਤੋਂ ਬਾਅਦ ਕਿਊਬਾ ਦੇ ਮਰਦਾਂ ਦੇ ਦਿੱਗਜ ਖਿਡਾਰੀ ਫੇਲੀਕਸ ਸੈਵਨ ਦੇ 7 ਤਗਮਿਆਂ ਦੀ ਬਰਾਬਰੀ ਕੀਤੀ ਸੀ। ਇਸ ਵਾਰ ਉਸ ਨੇ ਅੱਠਵਾਂ ਤਗਮਾ ਜਿੱਤਿਆ ਹੈ।

ਇਸ ਤੋਂ ਪਹਿਲਾਂ ਵਰਲਡ ਚੈਂਪੀਅਨਸ਼ੀਪ ‘ਚ ਮੈਰੀ ਕਾਮ ਨੇ ਸਾਲ 2002, 2005, 2006, 2008, 2010 ਅਤੇ 2018 ‘ਚ ਗੋਲਡ ਮੈਡਲ ਜਿੱਤ ਹਨ। ਉਸ ਨੇ ਦੂਜੇ ਰਾਉਂਡ ‘ਚ ਥਾਈਲੈਂਡ ਦੀ ਜੁਤਾਮਸ ਜਿਤਪੋਂਗ ਨੂੰ 5-0 ਨਾਲ ਹਰਾਇਆ ਸੀ।

Related posts

ਸੌਰਵ ਗਾਂਗੁਲੀ 24 ਅਕਤੂਬਰ ਨੂੰ ਕਰਨਗੇ ਧੋਨੀ ਨਾਲ ਮੁਲਾਕਾਤ

On Punjab

WTC Final ’ਚ ਭਾਰਤ ਜਾਂ ਨਿਊਜ਼ੀਲੈਂਡ ਕਿਸ ਟੀਮ ਦਾ ਪਲੜਾ ਰਹੇਗਾ ਭਾਰੀ, ਗੌਤਮ ਗੰਭੀਰ ਨੇ ਦੱਸਿਆ ਨਾਂ

On Punjab

India Open Badminton Tournament : ਟੂਰਨਾਮੈਂਟ ਦਾ ਪਹਿਲਾ ਉਲਟਫੇਰ ਕਰਦੇ ਹੋਏ ਅਸ਼ਮਿਤਾ ਤੇ ਸਿੰਧੂ ਦੂਜੇ ਗੇੜ ‘ਚ

On Punjab