ਨਵੀਂ ਦਿੱਲੀ: ਆਰਥਿਕ ਮੰਦੀ ਦੇ ਦੌਰ ‘ਚ ਜਨਤਾ ‘ਤੇ ਦੋਹਰੀ ਮਾਰ ਪੈ ਰਹੀ ਹੈ। ਅਸਮਾਨ ਛੂਹ ਰਹੀ ਮਹਿੰਗਾਈ ਜਨਤਾ ਦੀ ਪਿੱਠ ਤੋੜ ਰਹੀ ਹੈ। ਤਿਓਹਾਰਾਂ ਦੇ ਇਸ ਸੀਜ਼ਨ ‘ਚ ਰਾਜਧਾਨੀ ਦਿੱਲੀ ਤੇ ਐਨਸੀਆਰ ‘ਚ ਸਬਜ਼ੀਆਂ ਦੀਆਂ ਕੀਮਤਾਂ ਰਿਕਾਰਡ ਤੋੜ ਰਹੀਆਂ ਹਨ।
ਹਾਲ ਹੀ ‘ਚ ਰਿਟੇਲ ‘ਚ ਲਸਣ 300 ਰੁਪਏ, ਅਦਰਕ 120 ਰੁਪਏ ਕਿਲੋ ਤਕ ਵਿੱਕ ਰਿਹਾ ਹੈ। ਇੰਨਾ ਹੀ ਨਹੀਂ ਟਮਾਟਰ ਤੇ ਪਿਆਜ਼ ਦੀਆਂ ਕੀਮਤਾਂ ‘ਚ ਵੀ ਕੋਈ ਖਾਸ ਕਮੀ ਨਹੀਂ ਆਈ। ਵਪਾਰੀਆਂ ਦਾ ਮੰਨਣਾ ਹੈ ਕਿ ਦੀਵਾਲੀ ਤਕ ਮਹਿੰਗਾਈ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ।
ਉਧਰ, ਲਸਣ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ 2010 ਤੋਂ ਬਾਅਦ ਪਹਿਲੀ ਵਾਰ ਲਸਣ-ਅਦਰਕ ਇੰਨਾ ਮਹਿੰਗਾ ਹੋਇਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਮੰਡੀਆਂ ‘ਚ ਇਨ੍ਹਾਂ ਦੀ ਫਸਲ ਘੱਟ ਆ ਰਹੀ ਹੈ ਤੇ ਕੀਮਤਾਂ ਵਧਣ ਨਾਲ ਮਾਲ ਵੀ ਘੱਟ ਵਿਕ ਰਿਹਾ ਹੈ। ਫਰਵਰੀ ਤਕ ਇਨ੍ਹਾਂ ਦੀ ਕੀਮਤਾਂ ‘ਚ ਕਮੀ ਦੀ ਕੋਈ ਉਮੀਦ ਨਹੀਂ।
ਸਬਜ਼ੀਆਂ ਦੇ ਰੇਟ:
ਸ਼ਿਮਲਾ ਮਿਰਚ – 80 ਤੋਂ 100 ਰੁਪਏ ਕਿੱਲੋ
ਪਰਵਲ – 50 ਰੁਪਏ ਕਿੱਲੋ
ਫੁੱਲ ਗੋਭੀ – 60 ਰੁਪਏ ਕਿੱਲੋ
ਬੰਦ ਗੋਭੀ – 50 ਰੁਪਏ ਕਿਲੋ
ਆਂਵਲਾ – 25 ਰੁਪਏ ਕਿੱਲੋ
ਬੈਂਗਣ – 5 ਤੋਂ 10 ਰੁਪਏ ਕਿੱਲੋ
ਵੱਡਾ ਬੈਂਗਣ – 20 ਰੁਪਏ ਕਿਲੋ