ਬਾਲੀਵੁਡ ਦੇ ਖਿਲਾੜੀ ਅਕਸ਼ੇ ਕੁਮਾਰ ਉੱਤੇ ਫ਼ਿਲਮਾਇਆ ਗਿਆ ਹਾਊਸਫੁਲ 4 ਦਾ ਅਤਰੰਗੀ ਅਤੇ ਮਜ਼ੇਦਾਰ ਗਾਣਾ, ‘ਸ਼ੈਤਾਨ ਦਾ ਸਾਲਾ’ ਪਿਛਲੇ ਹਫਤੇ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗਾਣੇ ਨੇ ਪੂਰੇ ਦੇਸ਼ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਗਾਣੇ ਦੇ ਸਿਗਨੇਚਰ ਸਟੈੱਪ ਨੇ ਇੰਟਰਨੈੱਟ ਉੱਤੇ ਹਲਚਲ ਮਚਾ ਦਿੱਤਾ ਹੈ। ਜਿੱਥੇ ਸਾਰੇ ਸਿਤਾਰੇਵ ਇਸ ਗਾਣੇ ਉੱਤੇ ਥਿਰਕਦੇ ਹੋਏ ਚੈਲੇਂਜ ਨੂੰ ਪੂਰਾ ਕਰ ਰਹੇ ਹਨ ਉੱਥੇ ਹੀ ਹੁਣ ‘ਗੁੱਡ ਨਿਊਜ਼’ ਦੇ ਕਲਾਕਾਰ ਵੀ ‘ਬਾਲੲ’ ਦੀ ਧੁਨ ਉੱਤੇ ਨੱਚਦੇ ਹੋਏ ਨਜ਼ਰ ਆਏ। ਆਪ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਉੱਤੇ ਇਹ ਚੈਲੇਂਜ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਦੇ ਨਾਲ ਗੁੱਡ ਨਿਊਜ਼ ਦੇ ਕਲਾਕਾਰ ਕਰੀਨਾ ਕਪੂਰ ਖਾਨ , ਕਿਆਰਾ ਆਡਵਾਣੀ ਅਤੇ ਦਿਲਜੀਤ ਦੋਸਾਂਝ ਵੀ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕਾਮੇਡੀ ਨਾਲ ਭਰਪੂਰ ਹਾਊਸਫੁਲ 4 ਦੀ ਕਹਾਣੀ ਦੁਬਾਰਾ ਜਨਮ ਦੇ ਨੇੜੇ ਤੇੜੇ ਘੁੰਮਦੇ ਹੋਏ ਨਜ਼ਰ ਆਵੇਗੀ। ਜਿਸ ਵਿੱਚ ਅਕਸ਼ੇ ਕੁਮਾਰ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ, ਪੂਜਾ ਹੇਗੜੇ ਅਤੇ ਕ੍ਰਿਤੀ ਖਰਬੰਦਾ ਵਰਗੇ ਸਿਤਾਰਿਆਂ ਦੀ ਦੋਹਰੀ ਭੂਮਿਕਾ ਦੇਖਣ ਨੂੰ ਮਿਲੇਗੀ। ਹਾਊਸਫੁਲ 4 ਸਾਜਿਦ ਨਾਡਿਆਡਵਾਲਾ ਦੀ ਨਾਡਿਆਡਵਾਲਾ ਗਰੈਂਡਸਨ ਐਂਟਰਟੇਨਮੈਂਟ ਦੁਆਰਾ ਪੇਸ਼ ਅਤੇ ਨਿਰਮਿਤ ਹੈ ਅਤੇ ਫਾਕਸ ਸਟਾਰ ਸਟੂਡਿਓ ਦੁਆਰਾ ਸਾਥੀ – ਨਿਰਮਿਤ ਹੈ।
ਫਰਹਾਦ ਸਾਮਜੀ ਦੁਆਰਾ ਨਿਰਦੇਸ਼ਤ ਇਹ ਫ਼ਿਲਮ 25 ਅਕਤੂਬਰ 2019 ਦੀ ਦਿਵਾਲੀ ਉੱਤੇ ਰਿਲੀਜ਼ ਦੇ ਨਾਲ ਹਾਸੇ ਦੇ ਪਟਾਕੇ ਫੋੜਨ ਲਈ ਤਿਆਰ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਕਰਦੇ ਰਹਿੰਦੇ ਹਨ। ਅਕਸ਼ੇ ਕੁਮਾਰ ਦੀ ਅਦਾਕਾਰੀ ਦੀ ਹਰ ਕੋਈ ਪਸੰਦ ਕਰਦਾ ਹੈ। ਅਕਸ਼ੇ ਕਾਫੀ ਫਿੱਟਨੈਸ ਫਰੀਕ ਹਨ। ਅਕਸ਼ੇ ਕੁਮਾਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਅਕਸ਼ੇ ਨੂੰ ਉਹਨਾਂ ਦੀ ਫੈਮਿਲੀ ਨਾਲ ਸਪਾਟ ਕੀਤਾ ਗਿਆ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਤੇਜੀ ਨਾਲ ਵਾਇਰਲ ਹੋਈਆਂ ਸਨ।