44.02 F
New York, US
February 24, 2025
PreetNama
ਸਮਾਜ/Social

ਭਾਰਤ ਦੀ ਅਸਲੀਅਤ ਆਈ ਸਾਹਮਣੇ, ਪਾਕਿਸਤਾਨ ਤੇ ਨੇਪਾਲ ਨਾਲੋਂ ਵੀ ਵੱਧ ਭੁਖਮਰੀ

ਨਵੀਂ ਦਿੱਲੀ: ਵਿਸ਼ਵ ਦੀ ਵੱਡੀ ਤਾਕਤ ਬਣਨ ਦੇ ਦਾਅਵੇ ਕਰ ਰਹੇ ਭਾਰਤ ਬਾਰੇ ਵੱਡੇ ਤੱਥ ਸਾਹਮਣੇ ਆਏ ਹਨ। ਇਹ ਹੈਰਾਨੀ ਦੀ ਗੱਲ਼ ਹੈ ਕਿ ਭਾਰਤ ਵਿੱਚ ਭੁੱਖਮਰੀ ਕਮਜ਼ੋਰ ਕਹੇ ਜਾਣ ਵਾਲੇ ਮੁਲਕਾਂ ਪਾਕਿਸਤਾਨ ਤੇ ਨੇਪਾਲ ਨਾਲੋਂ ਵੀ ਜ਼ਿਆਦਾ ਹੈ। ਇਹ ਖੁਲਾਸਾ ਵਿਸ਼ਵ ਭੁੱਖਮਰੀ ਸੂਚੀ (ਜੀਐਚਆਈ) 2019 ਰਾਹੀਂ ਹੋਇਆ ਹੈ।

ਵਿਸ਼ਵ ਭੁੱਖਮਰੀ ਸੂਚੀ ਵਿੱਚ ਭਾਰਤ 117 ਦੇਸ਼ਾਂ ਵਿੱਚੋਂ 102ਵੇਂ ਸਥਾਨ ’ਤੇ ਹੈ ਜਦਕਿ ਗੁਆਂਢੀ ਮੁਲਕਾਂ ਨੇਪਾਲ, ਪਾਕਿਸਤਾਨ ਤੇ ਬੰਗਲਾਦੇਸ਼ ਦਾ ਦਰਜਾ ਇਸ ਨਾਲੋਂ ਬਿਹਤਰ ਹੈ। ਭੁੱਖਮਰੀ ਤੇ ਕੁਪੋਸ਼ਣ ’ਤੇ ਨਜ਼ਰ ਰੱਖਣ ਵਾਲੀ ਜੀਐਚਆਈ ਦੀ ਵੈੱਬਸਾਈਟ ‘ਤੇ ਦੱਸਿਆ ਗਿਆ ਕਿ ਬੇਲਾਰੂਸ, ਯੂਕਰੇਨ, ਤੁਰਕੀ, ਕਿਊਬਾ ਤੇ ਕੁਵੈਤ ਸਣੇ 17 ਮੁਲਕ ਪੰਜ ਤੋਂ ਘੱਟ ਜੀਐਚਆਈ ਅੰਕ ਨਾਲ ਪਹਿਲੇ ਸਥਾਨ ’ਤੇ ਹਨ।

ਆਇਰਲੈਂਡ ਦੀ ਏਜੰਸੀ ‘ਕਨਸਰਨ ਵਰਲਡਵਾਈਡ’ ਤੇ ਜਰਮਨੀ ਦੇ ਸੰਗਠਨ ‘ਵੇਲਟ ਹੰਗਰ ਹਿਲਫੇ’ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਭਾਰਤ ਵਿੱਚ ਭੁੱਖਮਰੀ ਦੇ ਪੱਧਰ ਨੂੰ ‘ਗੰਭੀਰ’ ਦੱਸਿਆ ਗਿਆ ਹੈ। ਭਾਰਤ ਪਿਛਲੇ ਸਾਲ 119 ਦੇਸ਼ਾਂ ਵਿੱਚੋਂ 103ਵੇਂ ਸਥਾਨ ਤੇ 2000 ਵਿੱਚ 113 ਦੇਸ਼ਾਂ ਵਿੱਚੋਂ 83ਵੇਂ ਸਥਾਨ ’ਤੇ ਸੀ। ਇਸ ਵਾਰ ਦੇਸ਼ 117 ਮੁਲਕਾਂ ਵਿੱਚੋਂ 102ਵੇਂ ਸਥਾਨ ’ਤੇ ਰਿਹਾ ਹੈ। ਭਾਰਤ ਦੇ ਜੀਐਚਆਈ ਅੰਕ ਵਿੱਚ ਗਿਰਾਵਟ ਆਈ ਹੈ।

ਭਾਰਤ ਦਾ ਜੀਐਚਆਈ ਅੰਕ 2002 ਵਿੱਚ 38.7, 2010 ਵਿੱਚ 32 ਤੇ 2010 ਤੋਂ 2019 ਦੌਰਾਨ 32 ਤੋਂ 30.3 ਅੰਕਾਂ ਵਿਚਾਲੇ ਰਿਹਾ। ਜੀਐਚਆਈ ਅੰਕ ਦੀ ਚਾਰ ਸੰਕੇਤਕਾਂ ਦੇ ਆਧਾਰ ’ਤੇ ਗਣਨਾ ਕੀਤੀ ਜਾਂਦੀ ਹੈ- ਕੁਪੋਸ਼ਣ, ਬੱਚਿਆਂ ਦਾ ਕੱਦ ਦੇ ਹਿਸਾਬ ਨਾਲ ਘੱਟ ਵਜ਼ਨ ਹੋਣਾ, ਬੱਚਿਆਂ ਦਾ ਵਜ਼ਨ ਦੇ ਹਿਸਾਬ ਨਾਲ ਛੋਟਾ ਕੱਦ ਹੋਣ ਅਤੇ ਬਾਲਾਂ ਦੀ ਮੌਤ ਦਰ। ਰਿਪੋਰਟ ਅਨੁਸਾਰ ਭਾਰਤ ਵਿੱਚ ਕੱਦ ਦੇ ਹਿਸਾਬ ਨਾਲ ਵਜ਼ਨ ਘੱਟ ਹੋਣ ਦੀ ਭਾਗੀਦਾਰੀ 2008-12 ਵਿੱਚ 16.5 ਫੀਸਦ ਤੋਂ ਵਧ ਕੇ 2014-18 ਵਿੱਚ 20.8 ਫੀਸਦ ਹੋ ਗਈ।

ਰਿਪੋਰਟ ਵਿੱਚ ਕਿਹਾ ਗਿਆ ਕਿ ਛੇ ਮਹੀਨਿਆਂ ਤੋਂ 23 ਮਹੀਨਿਆਂ ਤੱਕ ਦੇ ਸਾਰੇ ਬੱਚਿਆਂ ਵਿਚੋਂ ਕੇਵਲ 9.6 ਫੀਸਦ ਬੱਚਿਆਂ ਨੂੰ ‘ਘੱਟੋ-ਘੱਟ ਪ੍ਰਵਾਨਿਤ ਆਹਾਰ’ ਦਿੱਤਾ ਗਿਆ। ਰਿਪੋਰਟ ਵਿੱਚ ਕਿਹਾ ਗਿਆ ਕਿ ਖਾਨਾਜੰਗੀ ਤੇ ਜਲਵਾਯੂ ਤਬਦੀਲੀ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਯਮਨ ਤੇ ਜਿਬੂਤੀ ਜਿਹੇ ਮੁਲਕਾਂ ਦਾ ਵੀ ਇਸ ਮਾਮਲੇ ਵਿੱਚ ਭਾਰਤ ਨਾਲੋਂ ਵਧੀਆ ਪ੍ਰਦਰਸ਼ਨ ਹੈ।

ਰਿਪੋਰਟ ਅਨੁਸਾਰ ਨੇਪਾਲ (73), ਸ੍ਰੀਲੰਕਾ (66), ਬੰਗਲਾਦੇਸ਼ (88), ਮਿਆਂਮਾਰ (69) ਤੇ ਪਾਕਿਸਤਾਨ (94) ਜਿਹੇ ਭਾਰਤ ਦੇ ਗੁਆਂਢੀ ਮੁਲਕ ਵੀ ‘ਗੰਭੀਰ’ ਭੁੱਖਮਰੀ ਦੀ ਸ਼੍ਰੇਣੀ ਵਿੱਚ ਹਨ ਪਰ ਇਨ੍ਹਾਂ ਮੁਲਕਾਂ ਨੇ ਵੀ ਭਾਰਤ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ। ਇਸ ਸੂਚਕ ਅੰਕ ਵਿੱਚ ਚੀਨ 25ਵੇਂ ਸਥਾਨ ’ਤੇ ਹੈ ਤੇ ਉੱਥੇ ਭੁੱਖਮਰੀ ਦਾ ਪੱਧਰ ਵੀ ਘੱਟ ਹੈ ਜਦਕਿ ਸ੍ਰੀਲੰਕਾ ਵਿੱਚ ਇਸ ਸਮੱਸਿਆ ਦਾ ਪੱਧਰ ‘ਦਰਮਿਆਨਾ’ ਹੈ।

Related posts

First Woman Combat Aviator: ਕੈਪਟਨ ਅਭਿਲਾਸ਼ਾ ਬਰਾਕ ਬਣੀ ਕਾਮਬੈਟ ਏਵੀਏਟਰ, ਅਜਿਹਾ ਕਰਨ ਵਾਲੀ ਪਹਿਲੀ ਮਹਿਲਾ

On Punjab

ਪਾਕਿਸਤਾਨ ਨੇ ਮੰਨਿਆ, ਤਾਲਿਬਾਨ ਅੱਤਵਾਦੀਆਂ ਦਾ ਕਰਵਾਉਂਦੇ ਹਨ ਇਲਾਜ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਹੈ ਪਨਾਹ

On Punjab

ਕਾਫਲਿਅਾਂ ਨਾਲ ਚੱਲਣ

Pritpal Kaur