ਬਾਲੀਵੁਡ ਦੇ ਸ਼ਾਹਨਸ਼ਾਹ ਅਤੇ ਬਿੱਗ ਬੀ ਅਮਿਤਾਭ ਬੱਚਨ ਕੁੱਝ ਦਿਨਾਂ ਪਹਿਲਾਂ ਅਚਾਨਕ ਹੀ ਹਸਪਤਾਲ ਵਿੱਚ ਐਡਮਿਟ ਹੋ ਗਏ ਸਨ ਜਿਸ ਨਾਲ ਬਾਲੀਵੁਡ ਤੋਂ ਲੈ ਕੇ ਹਰ ਫੈਨਜ਼ ਦੇ ਸਾਹ ਰੁਕ ਗਏ ਹਨ। ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਬਿੱਗ ਬੀਸ ਨੂੰ ਕੀ ਹੋਇਆ ਸੀ ਅਤੇ ਉਹ ਕਿਉਂ ਹਸਪਤਾਲ ਪਹੁੰਚੇ।ਪਰ ਹੁਣ ਅਮਿਤਾਭ ਬੱਚਨ ਦੇ ਫੈਨਜ਼ ਦੇ ਲਈ ਖੁਸ਼ਖਬਰੀ ਹੈ ਕਿ ਕਿਉਂਕਿ ਹੁਣ ਬਿੱਗ ਬੀ ਚੰਗੀ ਸਿਹਤ ਦੇ ਨਾਲ ਹਸਪਤਾਲ ਤੋਂ ਬਾਹਰ ਆ ਚੁੱਕੇ ਹਨ।ਅਮਿਤਾਭ ਬੱਚਨ ਨੂੰ ਬੀਤੇ ਮੰਗਲਵਾਰ ਦੇ ਦਿਨ ਅੱਧੀ ਰਾਤ ਨੂੰ ਮੁੰਬਈ ਦੇ ਨਾਨਾਵਟੀ ਹਸਪਤਾਲ ਵਿੱਚ ਚੁਪਚਪੀਤੇ ਭਰਤੀ ਕਰਵਾਇਆ ਗਿਆ ਸੀ। ਬਿੱਗ ਬੀ ਦੇ ਹਸਪਤਾਲ ਪਹੁੰਚਣ ਦਾ ਕਾਰਨ ਕੀ ਸੀ ਇਸ ਗੱਲ ਤੋਂ ਤਾਂ ਹਰ ਕੋਈ ਫਿਲਹਾਲ ਅਣਜਾਨ ਹੈ। ਬੀਤੇ ਦਿਨ ਸ਼ੁਕਰਵਾਰ ਰਾਤ ਕਰੀਬ 9 ਵਜੇ ਅਮਿਤਾਭ ਨੂੰ ਹਸਪਤਾਲ ਤੋਂ ਬਹਾਰ ਨਿਕਲਦੇ ਸਪਾਟ ਕੀਤਾ ਗਿਆ ਹੈ। ਅਮਿਤਾਭ ਨੂੰ ਹਸਪਤਾਲ ਤੋਂ ਲੈਣ ਦੇ ਲਈ ਪਤਨੀ ਜਯਾ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਵੀ ਪਹੁੰਚੇ ਸਨ।ਅਮਿਤਾਭ ਬੱਚਨ ਆਪਣੀ ਗੱਡੀ ਦੀ ਪਿਛਲੀ ਸੀਟ ਤੇ ਜਯਾ ਬੱਚਨ ਦੇ ਨਾਲ ਬੈਠੇ ਹੋਏ ਹਨ ਅਤੇ ਅਭਿਸ਼ੇਕ ਫਰੰਟ ਸੀਟ ਤੇ ਹਨ।
ਖਬਰਾਂ ਅਨੁਸਾਰ ਅਮਿਤਾਭ ਬੱਚਨ ਹਸਪਤਾਲ ਵਿੱਚ ਕੇਵਲ ਆਪਣੀ ਰੂਟੀਨ ਚੈਕਅੱਪ ਕਰਵਾਉਣ ਦੇ ਲਈ ਪਹੁੰਚੇ ਸਨ ਪਰ ਇਨ੍ਹਾਂ ਖਬਰਾਂ ਵਿੱਚ ਵੀ ਕਿੰਨੀ ਸੱਚਾਈ ਹੈ ਇਸ ਗੱਲ ਤੋਂ ਹੁਣ ਤੱਕ ਕੋਈ ਵਾਕਿਫ ਨਹੀਂ ਹੈ।ਹਸਪਤਾਲ ਤੋਂ ਚੰਗੀ ਸਿਹਤ ਨਾਲ ਨਿਕਲਣ ਤੋਂ ਬਾਅਦ ਉਮੀਦ ਹੈ ਕਿ ਬਿੱਗ ਬੀ ਖੁਦ ਹੀ ਆਪਣੇ ਫੈਨਜ਼ ਨੂੰ ਇਸ ਬਾਰੇ ਵਿੱਚ ਪੂਰੀ ਜਾਣਕਾਰੀ ਦੇਣਗੇ। ਕੁੱਝ ਖਬਰਾਂ ਦਾ ਮੰਨਣਾ ਹੈ ਕਿ ਅਮਿਤਾਭ ਬੱਚਨ ਦਾ ਇੰਝ ਹਸਪਤਾਲ ਜਾਣਾ ਪਹਿਲਾਂ ਤੋਂ ਹੀ ਤੈਅ ਸੀ। ਸ਼ਾਇਦ ਇਹ ਹੀ ਕਾਰਨ ਹੈ ਕਿ ਅਮਿਤਾਭ ਬੱਚਨ ਦੁਆਰਾ ਹੋਸਟ ਕੀਤੇ ਜਾ ਰਹੇ ਸ਼ੋਅ ਦੀ ਸ਼ੂਟਿੰਗ ਨੂੰ ਕੁੱਝ ਦਿਨਾਂ ਦੇ ਲਈ ਪਹਿਲਾਂ ਹੀ ਰੁਕਵਾ ਦਿੱਤਾ ਸੀ।
ਹੁਣ ਦੱਸਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਅਗਲੇ ਮੰਗਲਵਾਰ ਤੋਂ ਸ਼ੋਅ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰਨਗੇ ਅਤੇ ਦੱਸ ਦੇਈਏ ਕਿ ਹਸਪਤਾਲ ਦੇ ਇੱਕ ਸੋਰਸ ਦੁਆਰਾ ਦੱਸਿਆ ਗਿਆ ਹੈ ਕਿ ਅਮਿਤਾਭ ਬੱਚਨ ਪੂਰੀ ਤਰ੍ਹਾਂ ਠੀਕ ਹਨ ਪਰ ਉਨ੍ਹਾਂ ਨੂੰ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਹੈ ਨਾਲ ਇਹ ਵੀ ਦੱਸਿਆ ਹੈ ਕਿ ਬਿੱਗ ਬੀ ਹਸਪਤਾਲ ਕੇਵਲ ਰੈਗੁਲਰ ਚੈਕਅੱਪ ਦੇ ਲਈ ਗਏ ਸਨ।