PreetNama
ਰਾਜਨੀਤੀ/Politics

19 ਸਾਲਾਂ ‘ਚ ਪਹਿਲੀ ਵਾਰ ਹਰਿਆਣਾ ‘ਚ ਸਭ ਤੋਂ ਘੱਟ ਵੋਟਿੰਗ

ਚੰਡੀਗੜ੍ਹ: ਹਰਿਆਣਾ ‘ਚ 21 ਅਕਤੂਬਰ ਨੂੰ ਵਿਧਾਨ ਸਭਾ ਦੀਆਂ ਸਾਰੀਆਂ 90 ਸੀਟਾਂ ‘ਤੇ ਵੋਟਿੰਗ ਕੀਤੀ ਗਈ। ਇਸ ਵਿੱਚੋਂ ਪੰਜ ਹਲਕਿਆਂ ‘ਚ ਰੀ-ਪੋਲਿੰਗ 23 ਅਕਤੂਬਰ ਸਵੇਰ ਤੋਂ ਸ਼ਾਮ 6 ਵਜੇ ਤਕ ਹੋਈ। ਇਸ ਦੇ ਨਤੀਜੇ 24 ਅਕਤੂਬਰ ਨੂੰ ਐਲਾਨ ਦਿੱਤੇ ਜਾਣਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਵਾਰ ਹਰਿਆਣਾ ‘ਚ 65.75% ਵੋਟਿੰਗ ਹੋਈ।

ਟੋਹਾਣਾ ਸੀਟ ‘ਤੇ ਸਭ ਤੋਂ ਜ਼ਿਆਦਾ 80.56% ਮਤਦਾਨ ਹੋਇਆ ਜਦਕਿ ਸਭ ਤੋਂ ਘੱਟ ਵੋਟਿੰਗ ਪਾਨੀਪਤ ਸਿਟੀ ਦੀ ਸੀਟ ‘ਤੇ ਹੋਇਆ ਜਿੱਥੇ ਸਿਰਫ 45% ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ ਸਾਲ 2000 ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕਰੀਬ 69% ਤੇ 2005 ‘ਚ ਇਹ ਅੰਕੜਾ ਵਧਕੇ 71.9 ਫੀਸਦ ਵੋਟਿੰਗ ਹੋਈ।

ਸਾਲ 2009 ‘ਚ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ 72.3 ਫੀਸਦ ਮਤਦਾਨ ਹੋਇਆ। 2014 ਵਿਧਾਨ ਸਭਾ ‘ਚ 76.13% ਤੋਂ ਜ਼ਿਆਦਾ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਸੀ। ਉਧਰ ਲੋਕ ਸਭਾ ਦੀ ਚੋਣਾਂ 2019 ‘ਚ ਹਰਿਆਣਾ ‘ਚ 70.34% ਵੋਟਿੰਗ ਹੋਈ ਸੀ।

ਹਰਿਆਣਾ ਵਿਧਾਨ ਸਭਾ ‘ਚ ਅਹਿਮ ਮੁਕਾਲਬਾ ਕਾਂਗਰਸ ਦੀ ਸੱਤਾ ‘ਚ ਆਉਣ ਤੇ ਬੀਜੇਪੀ ਦੇ ਸੱਤਾ ‘ਚ ਬਣੇ ਰਹਿਣ ਦਾ ਸੀ। ਇਨ੍ਹਾਂ ਚੋਣਾਂ ‘ਚ ਕੁਲ 1169 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਜਿਨ੍ਹਾਂ 105 ਮਹਿਲਾਵਾਂ ਹਨ।

Related posts

ਮੰਡੀਆਂ ’ਚ ਕਣਕ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ: ਪਠਾਣਮਾਜਰਾ

On Punjab

ਕਾਰੋਬਾਰ ਆਰਥਿਕ ਸਰਵੇਖਣ ਵਿੱਤ ਮੰਤਰੀ ਸੀਤਾਰਮਨ ਸੰਸਦ ਵਿਚ ਸ਼ੁੱਕਰਵਾਰ ਨੂੰ ਪੇਸ਼ ਕਰਨਗੇ ਆਰਥਿਕ ਸਰਵੇਖਣ

On Punjab

G7 Summit : ਛੇ ਦਿਨਾਂ ਦੀ ਵਿਦੇਸ਼ ਯਾਤਰਾ ‘ਤੇ ਰਵਾਨਾ ਹੋਏ PM ਮੋਦੀ, G7 ਸੰਮੇਲਨ ਤੇ FIPIC III ਸੰਮੇਲਨ ‘ਚ ਵੀ ਹੋਣਗੇ ਸ਼ਾਮਲ

On Punjab