ਕੇਰਲ: ਕੇਰਲ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਹਿਬੀ ਈਡਨ ਦੀ ਪਤਨੀ ਦੇ ਬਿਆਨ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਕਾਂਗਰਸ ਸਾਂਸਦ ਦੀ ਪਤਨੀ ਅੰਨਾ ਨੇ ਕਿਹਾ ਕਿ ਨਸੀਬ ਬਲਾਤਕਾਰ ਵਰਗਾ ਹੈ, ਜੇ ਤੁਸੀਂ ਇਸ ਨੂੰ ਰੋਕ ਨਹੀਂ ਸਕਦੇ, ਤਾਂ ਇਸ ਦਾ ਅਨੰਦ ਲਓ। ਅੰਨਾ ਦੇ ਇਸ ਬਿਆਨ ਤੋਂ ਬਾਅਦ ਹੰਗਾਮਾ ਹੋ ਗਿਆ। ਹਾਲਾਂਕਿ, ਬਾਅਦ ਵਿੱਚ ਉਸ ਨੇ ਇਸ ਪੋਸਟ ਨੂੰ ਹਟਾ ਕੇ ਮੁਆਫੀ ਮੰਗ ਲਈ ਹੈ।
ਦਰਅਸਲ ਅੰਨਾ ਲਿੰਡਾ ਈਡਨ ਨੇ ਬੀਤੇ ਦਿਨੀਂ ਆਪਣੇ ਇੱਕ ਵੀਡੀਓ ਤੇ ਆਪਣੇ ਸਾਂਸਦ ਪਤੀ ਹਿਬੀ ਈਡਨ ਦੀ ਇੱਕ ਫੋਟੋ ਪੋਸਟ ਕੀਤੀ ਸੀ। ਇਸ ਪੋਸਟ ਦੇ ਕੈਪਸ਼ਨ ਵਿੱਚ, ਉਸ ਨੇ ਲਿਖਿਆ, ‘ਨਸੀਬ ਬਲਾਤਕਾਰ ਵਰਗਾ ਹੈ, ਜੇ ਤੁਸੀਂ ਇਸ ਨੂੰ ਰੋਕ ਨਹੀਂ ਸਕਦੇ ਤਾਂ ਇਸ ਦਾ ਅਨੰਦ ਲਓ।’
ਅੰਨਾ ਦੀ ਇਸ ਪੋਸਟ ‘ਤੇ ਬਹੁਤ ਸਾਰੇ ਲੋਕਾਂ ਨੇ ਲਿਖਿਆ, ‘ਇੱਕ ਪਾਸੇ ਲੋਕ ਬਲਾਤਕਾਰ ਵਰਗੀਆਂ ਘਟਨਾਵਾਂ ਦੇ ਵਿਰੁੱਧ ਲੜ ਰਹੇ ਹਨ, ਤੇ ਦੂਜੇ ਪਾਸੇ ਅਜਿਹੇ ਲੋਕ ਮਹਿਲਾਵਾਂ ਤੇ ਬਲਾਤਕਾਰ ‘ਤੇ ਮਜ਼ਾਕ ਬਣਾਉਂਦੇ ਹਨ।’ਆਪਣੀ ਪੋਸਟ ‘ਤੇ ਹੰਗਾਮਾ ਹੁੰਦਾ ਵੇਖ ਕੇ ਅੰਨਾ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ। ਫਿਰ ਉਸ ਨੇ ਨਵੀਂ ਪੋਸਟ ਪਾ ਕੇ ਉਸ ਵਿੱਚ ਮੁਆਫੀ ਮੰਗੀ ਤੇ ਲਿਖਿਆ, ‘ਮੇਰੀ ਪੋਸਟ ਨਿੱਜੀ ਸੀ। ਮੇਰਾ ਨਕਸਦ ਕਿਸੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ, ਪਰ ਜੇ ਕਿਸੇ ਨੂੰ ਇਸ ਤੋਂ ਠੇਸ ਪਹੁੰਚਦੀ ਹੈ ਤਾਂ ਮੈਂ ਮੁਆਫੀ ਮੰਗਦੀ ਹਾਂ।’