Punjab Pollution levels Peak diwali : ਪੰਜਾਬ : ਇਸ ਦੀਵਾਲੀ ਪੰਜਾਬ ‘ਚ ਭਾਵੇ ਹੀ ਪ੍ਰਦੂਸ਼ਣ ਦਾ ਪੱਧਰ ਘੱਟ ਦਰਜ ਕੀਤਾ ਗਿਆ ਹੈ ਪਰ ਕੁੱਝ ਸ਼ਹਿਰਾਂ ‘ਚ ਪ੍ਰਦੂਸ਼ਣ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਪੰਜਾਬ ‘ਚ ਦੀਵਾਲੀ ਭਾਵ ਐਤਵਾਰ ਨੂੰ ਔਸਤਨ 234 ਦੇ ਮੁਕਾਬਲੇ 10.25 % ਘੱਟ ਪ੍ਰਦੂਸ਼ਣ ਹੋਇਆ ਹੈ।
ਸਟੇਟ ‘ਚ ਪਟਿਆਲਾ ਦਾ ਸਭ ਤੋਂ ਜਿਆਦਾ ਪ੍ਰਦੂਸ਼ਣ 305 ਤੋਂ ਪਾਰ ਪਹੁੰਚ ਗਿਆ, ਜਿਸ ਨੂੰ 50 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ। ਜਦੋਂ ਕਿ ਰੋਪੜ ਦਾ ਸਭ ਤੋਂ ਘੱਟ ਪ੍ਰਦੂਸ਼ਣ ਪੱਧਰ 99 ਦਰਜ ਕੀਤਾ ਗਿਆ ਹੈ। ਕੁੱਝ ਸ਼ਹਿਰਾਂ ਦਾ ਪ੍ਰਦੂਸ਼ਣ ਪੱਧਰ ਕਾਫ਼ੀ ਜ਼ਿਆਦਾ ਤੇ ਕਈ ਥਾਵਾਂ ‘ਤੇ ਕਮੀ ਵੀ ਆਈ।
ਹਾਲਾਂਕਿ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ, ਸੂਬੇ ਦੇ 8 ਸ਼ਹਿਰਾਂ ਵਿੱਚ Air Quality Index ਔਸਤਨ 210 ਰਿਹਾ। 2018 ਵਿੱਚ ਇਹ 234 ਅਤੇ 2017 ਵਿੱਚ 328 ਸੀ। ਪਿਛਲੇ ਸਾਲ ਦੇ ਮੁਕਾਬਲੇ AQI ‘ਚ 10 . 25 % ਅਤੇ 2017 ਦੇ ਮੁਕਾਬਲੇ 36 % ਦੀ ਕਮੀ ਆਈ ਹੈ।