Nepal 8 dead bus falls Sunkoshi river ਕਾਠਮੰਡੂ: ਸੜਕ ਹਾਦਸਿਆਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ , ਨੇਪਾਲ ਦੀ ਰਾਜਧਾਨੀ ‘ਚ ਇੱਕ ਵੱਡੇ ਹਾਦਸੇ ‘ਚ 8 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਇਸ ਬੱਸ ‘ਚ ਕਰੀਬ 34 ਲੋਕ ਸਵਾਰ ਸਨ। ਘਟਨਾ ਦਾ ਸੂਚਨਾ ਮਿਲਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ।
ਜਾਣਕਾਰੀ ਮੁਤਾਬਕ ਬੱਸ ਡੋਕਲਹਾ ਦੇ ਮੈਗਾ ਦੇਓਰਾਲੀ ਤੋਂ ਕਾਠਮੰਡੂ ਵੱਲ ਜਾ ਰਹੀ ਸੀ। ਅਚਾਨਕ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਨਦੀ ‘ਚ ਜਾ ਡਿੱਗੀ। ਇਸ ਦੁਰਘਟਨਾ ‘ਚ 8 ਦੀ ਮੌਤ ਅਤੇ ਕਈ ਯਾਤਰੀ ਅਜੇ ਲਾਪਤਾ ਹਨ। ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਅਜਿਹਾ ਹੀ ਇੱਕ ਹਾਦਸਾ ਸਿੰਧੁਪਾਲ ਚੌਕ ਨੇਪਾਲ ‘ਚ ਵਾਪਰਿਆ ਸੀ ਜਿਸ ‘ਚ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਸੀ ਅਤੇ 118 ਲੋਕ ਜਖ਼ਮੀ ਹੋਏ ਸਨ।