odd even scheme restrictions: ਨਵੀਂ ਦਿੱਲੀ: ਦਿੱਲੀ ਵਿੱਚ ਐਤਵਾਰ ਤੋਂ ਲੈ ਕੇ ਅਗਲੇ ਤਿੰਨ ਦਿਨ ਤਕ Odd-Even ਤੋਂ ਛੂਟ ਰਹੇਗੀ । ਦਰਅਸਲ, ਦਿੱਲੀ ਸਰਕਾਰ ਵੱਲੋਂ 11 ਤੇ 12 ਨਵੰਬਰ ਨੂੰ ਇਹ ਛੂਟ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਤੀ ਗਈ ਹੈ ਤਾਂ ਜੋ ਸਿੱਖ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋ ਸਕੇ ।
ਦੱਸ ਦੇਈਏ ਕਿ ਦਿੱਲੀ ਵਿੱਚ Odd-Even ਯੋਜਨਾ ਦੇ ਤਹਿਤ ਛੇਵੇਂ ਦਿਨ ਵੀ ਕਿਤੇ ਵੀ ਜਾਮ ਲੱਗਣ ਦੀ ਸੂਚਨਾ ਨਹੀਂ ਮਿਲੀ ਹੈ । ਇਸ ਸਬੰਧੀ ਦਿੱਲੀ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਕੁਝ ਘਟਿਆ ਹੈ । ਜਿਸ ਵਿੱਚ ਔਡ-ਈਵਨ ਦਾ ਅਹਿਮ ਰੋਲ ਹੈ, ਕਿਉਂਕਿ 15 ਲੱਖ ਕਾਰਾਂ ਦਿੱਲੀ ਦੀਆਂ ਸੜਕਾਂ ‘ਤੇ ਨਹੀਂ ਉਤਰ ਰਹੀਆਂ ਹਨ ।
ਇਸ ਯੋਜਨਾ ਨੂੰ ਸਫ਼ਲ ਬਣਾਉਣ ਲਈ ਪੰਜ ਹਜ਼ਾਰ ਵਲੰਟੀਅਰਜ਼ ਤੇ ਚਾਰ ਸੌ ਟੀਮਾਂ ਲਗਾਈਆਂ ਗਈਆਂ ਹਨ । ਇਸ ਯੋਜਨਾ ਦੇ ਤਹਿਤ ਡੀਟੀਸੀ ਤੇ ਕਲੱਸਟਰ ਦੀਆਂ 5600 ਬੱਸਾਂ ਸੜਕਾਂ ‘ਤੇ ਹਨ । ਇਸ ਤੋਂ ਇਲਾਵਾ 650 ਵਾਧੂ ਬੱਸਾਂ ਵੀ ਲਗਾਈਆਂ ਗਈਆਂ ਹਨ, ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋ ਸਕੇ ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਇਹ ਯੋਜਨਾ 4 ਨਵੰਬਰ ਤੋਂ ਸ਼ੁਰੂ ਕੀਤੀ ਗਈ ਸੀ ਤੇ ਇਹ ਔਡ-ਈਵਨ ਯੋਜਨਾ 15 ਨਵੰਬਰ ਤੱਕ ਜਾਰੀ ਰਹੇਗੀ । ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਠਨਾਂ ਵੱਲੋਂ ਮੁੱਖ ਮੰਤਰੀ ਕੇਜਰੀਵਾਲ ਤੋਂ ਔਡ-ਈਵਨ ਵਿੱਚ ਛੋਟ ਦੀ ਮੰਗ ਕੀਤੀ ਗਈ ਸੀ ।