27.66 F
New York, US
December 13, 2024
PreetNama
ਖੇਡ-ਜਗਤ/Sports News

ਅੰਪਾਇਰ ਵੱਲੋਂ ਆਊਟ ਨਾ ਦਿੱਤੇ ਜਾਣ ‘ਤੇ ਬੱਚਿਆਂ ਵਾਂਗ ਰੋਏ ਕ੍ਰਿਸ ਗੇਲ..

Chris gayle Mzansi super league: ਮਸਾਂਜੀ ਸੁਪਰ ਲੀਗ ਦੌਰਾਨ ਕੈਰੇਬੀਆਈ ਬੱਲੇਬਾਜ਼ ਕ੍ਰਿਸ ਗੇਲ ਨੇ ਇਕ ਵਾਰ ਫਿਰ ਆਪਣੇ ਵਿਵਹਾਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ । ਇਸ ਲੀਗ ਵਿੱਚ ਕ੍ਰਿਸ ਗੇਲ ਜਾਜੀ ਸਟਾਰਸ ਵੱਲੋਂ ਖੇਡ ਰਹੇ ਹਨ. ਕ੍ਰਿਸ ਗੇਲ ਨੇ ਪਰਲ ਰਾਕ ਖਿਲਾਫ ਖੇਡੇ ਗਏ ਮੈਚ ਵਿੱਚ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਸੀ । ਗੇਲ ਵੱਲੋਂ ਪਹਿਲੇ ਹੀ ਓਵਰ ਵਿੱਚ ਕੈਮਰੋਨ ਡੈਲਪੋਰਟ ਖਿਲਾਫ LBW ਆਊਟ ਦੀ ਅਪੀਲ ਕੀਤੀ ਗਈ ਸੀ, ਪਰ ਮੈਦਾਨੀ ਅੰਪਾਇਰ ਵੱਲੋਂ ਇਸ ਨੂੰ ਠੁਕਰਾ ਦਿੱਤਾ ਗਿਆ ।

ਅੰਪਾਇਰ ਦੇ ਨਾਟ ਆਊਟ ਦੇਣ ਤੋਂ ਬਾਅਦ ਕ੍ਰਿਸ ਗੇਲ ਨੇ ਬੱਚਿਆਂ ਦੀ ਤਰ੍ਹਾਂ ਮੈਦਾਨ ‘ਤੇ ਰੋਣਾ ਸ਼ੁਰੂ ਕਰ ਦਿੱਤਾ । ਗੇਲ ਨੂੰ ਅਜਿਹਾ ਮਜ਼ਾਕ ਕਰਦੇ ਦੇਖ ਅੰਪਾਇਰ ਵੀ ਆਪਣਾ ਹਾਸਾ ਨਾ ਰੋਕ ਸਕੇ ।

ਇਸ ਮੁਕਾਬਲੇ ਵਿੱਚ ਸਭ ਦੀਆਂ ਨਜ਼ਰਾਂ ਕ੍ਰਿਸ ਗੇਲ ‘ਤੇ ਟਿੱਕੀਆਂ ਹੋਈਆਂ ਸਨ ਕਿ ਉਹ ਮੈਚ ਦੌਰਾਨ ਕਿੰਨੀਆਂ ਦੌੜਾਂ ਬਣਾਉਣਗੇ, ਪਰ ਉਹ ਸਿਰਫ 1 ਦੌੜ ਹੀ ਬਣਾ ਸਕੇ । ਇਸ ਮੁਕਾਬਲੇ ਵਿੱਚ ਉਨ੍ਹਾਂ ਤੋਂ ਇਲਾਵਾ ਰੀਆਨ ਨੇ 30 ਅਤੇ ਰੀਜਾ ਹੈਂਡਰਿਕਸ 40 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ । ਪਰ ਉਸਤੋਂ ਬਾਅਦ ਕੋਈ ਵੀ ਬੱਲੇਬਾਜ਼ ਕੁਝ ਨਾ ਕਰ ਸਕਿਆ ਤੇ ਟੀਮ ਸਿਰਫ 129 ਦੌੜਾਂ ਹੀ ਬਣਾ ਸਕੀ ।

ਦੱਸ ਦੇਈਏ ਕਿ ਸਿਰਫ 130 ਦੌੜਾਂ ਦੇ ਟੀਚੇ ਦਾ ਬਚਾਅ ਕਰਨ ਉਤਰੀ ਜਾਜੀ ਸਟਾਰਸ ਵੱਲੋਂ ਗੇਲ ਨੂੰ ਪਹਿਲੇ ਓਵਰ ਵਿੱਚ ਗੇਂਦ ਫੜਾ ਦਿੱਤੀ ਗਈ । ਗੇਲ ਨੇ ਇਸ ਮੁਕਾਬਲੇ ਵਿੱਚ ਸਿਰਫ ਇਕ ਹੀ ਓਵਰ ਸੁੱਟਿਆ, ਜਿਸ ਵਿੱਚ ਉਸਨੇ ਸਿਰਫ ਪੰਜ ਦੌੜਾਂ ਹੀ ਦਿੱਤੀਆਂ । ਜਾਜੀ ਸਟਾਰਸ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਰਬਾਡਾ ਨੇ 2 ਤੇ ਓਲੀਵੀਅਰ ਨੇ 3 ਵਿਕਟਾਂ ਲਈਆਂ, ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ ।

Related posts

Anushka Sharma ਨੇ ਦਿੱਤਾ ਬੇਟੀ ਨੂੰ ਜਨਮ, ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ

On Punjab

ਭਾਰਤ ਦੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ : ਬਿੰਦਰਾ

On Punjab

Copa America 2021 Final: ਅਰਜਨਟੀਨਾ ਨੇ ਖ਼ਤਮ ਕੀਤਾ ਖ਼ਿਤਾਬੀ ਸੋਕਾ, ਬ੍ਰਾਜ਼ੀਲ ਨੂੰ ਹਰਾ ਕੇ ਜਿੱਤਿਆ ਕੋਪਾ ਕੱਪ

On Punjab