47.37 F
New York, US
November 21, 2024
PreetNama
ਸਿਹਤ/Health

Acupressure points ‘ਚ ਲੁਕਿਆ ਹੈ ਹਰ ਬਿਮਾਰੀ ਦਾ ਇਲਾਜ਼, ਜਾਣੋ ਕਿਵੇਂ?

Acupressure points: ਅੱਜ ਕੱਲ ਹਰ ਹੋਈ ਵਿਅਕਤੀ ਕਿਸੇ ਨਾ ਕਿਸੇ ਸਿਹਤ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਮੋਟਾਪਾ, ਬਲੱਡ ਪ੍ਰੈਸ਼ਰ, ਸਿਰ ਦਰਦ, ਮਾਈਗਰੇਨ, ਕਮਰ ਦਰਦ, ਗਰਦਨ ਦਾ ਦਰਦ ਅਤੇ ਤਣਾਅ ਅੱਜ ਕੱਲ ਆਮ ਹਨ। ਹਾਲਾਂਕਿ ਲੋਕ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਵੀ ਲੈਂਦੇ ਹਨ, ਪਰ ਜ਼ਿਆਦਾ ਦਵਾਈਆਂ ਲੈਣ ਨਾਲ ਕਿਡਨੀਆਂ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ‘ਚ ਤੁਸੀਂ ਸਰੀਰ ਦੇ ਐਕਯੂਪ੍ਰੈਸ਼ਰ ਪੁਆਇੰਟ ਨੂੰ ਦਬਾ ਕੇ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਕੀ ਹੁੰਦੇ ਹਨ ਐਕੂਪ੍ਰੈੱਸ਼ਰ ਪੁਆਇੰਟ ?

ਸਰੀਰ ‘ਚ ਬਹੁਤ ਸਾਰੇ ਅਜਿਹੇ ਪ੍ਰੈਸ਼ਰ ਪੁਆਇੰਟ ਹੁੰਦੇ ਹਨ, ਜੋ ਸਰੀਰ ਦੇ ਦੂਜੇ ਹਿੱਸਿਆਂ ਨਾਲ ਜੁੜੇ ਹੋਏ ਹੁੰਦੇ ਹਨ। ਹੱਥਾਂ ਅਤੇ ਪੈਰਾਂ ਦੇ ਇਹਨਾਂ ਪੁਆਇੰਟ ਨੂੰ ਦਬਾ ਕੇ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਆਓ ਅਸੀਂ ਤੁਹਾਨੂੰ ਸਰੀਰ ਦੇ ਕੁਝ ਅਜਿਹੇ ਪੁਆਇੰਟਸ ਬਾਰੇ ਦੱਸਦੇ ਹਾਂ, ਜਿਨ੍ਹਾਂ ਨੂੰ ਦਬਾ ਕੇ ਤੁਸੀਂ ਕਈ ਸਿਹਤ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਹਾਈ ਬਲੱਡ ਪ੍ਰੈਸ਼ਰ ਤੋਂ ਤੁਰੰਤ ਰਾਹਤ ਪਾਉਣ ਲਈ ਕੰਨ ਦੇ ਹੇਠਾਂ ਗਰਦਨ ਅਤੇ ਗਰਦਨ ਦੀ ਹੱਡੀ ਦੇ ਵਿਚਕਾਰਲੇ ਪੁਆਇੰਟ 1 ਅਤੇ 2 ਦੀ ਹਲਕੇ ਹੱਥ ਨਾਲ ਮਸਾਜ ਕਰੋ। 3 ਮਿੰਟ ਲਗਾਤਾਰ ਮਸਾਜ ਕਰਨ ਨਾਲ ਇਹ ਪੁਆਇੰਟਸ ਐਕਟੀਵੇਟ ਹੋ ਜਾਂਦੇ ਹਨ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਹੌਲੀ-ਹੌਲੀ ਘੱਟਣਾ ਸ਼ੁਰੂ ਹੋ ਜਾਂਦਾ ਹੈ।

ਸਿਰ ਦਰਦ ਅਤੇ ਤਣਾਅ

ਦੋਵੇਂ ਲੱਤਾਂ ਵਿਚਕਾਰ ਮੌਜੂਦ ਪ੍ਰੈਸ਼ਰ ਪੁਆਇੰਟ ਦਬਾ ਕੇ ਤੁਸੀਂ ਆਪਣੀ ਸਿਰ ਦਰਦ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਇਸਦੇ ਨਾਲ ਇਹ ਬ੍ਰੇਨ ਫੰਕਸ਼ਨ ਨੂੰ ਵੀ ਸੁਧਾਰਦਾ ਹੈ। ਇਸ ਤੋਂ ਇਲਾਵਾ ਛੋਟੀ ਉਂਗਲ ਦੇ ਹੇਠਾਂ ਕਲਾਈ ਦੇ ਹਿੱਸੇ ‘ਤੇ ਦਬਾਉਣ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ।ਦਿਲ ਦੇ ਰੋਗ

ਰੋਜ਼ਾਨਾ ਦੋਨਾਂ ਉਂਗਲੀਆਂ ਵਿਚਕਾਰ ਪ੍ਰੈਸ਼ਰ ਪੁਆਇੰਟ ਨੂੰ ਦਬਾਉਣ ਨਾਲ ਹਾਰਟ ਰੇਟ ‘ਚ ਸੁਧਾਰ ਹੁੰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।ਡਾਈਜੇਸ਼ਨ ਸਿਸਟਮ

ਇਹ ਐਕਯੁਪ੍ਰੈਸ਼ਰ ਪੁਆਇੰਟ ਪੈਰਾਂ ਦੇ ਸਾਈਡ ਤੇ ਮੌਜੂਦ ਹੁੰਦਾ ਹੈ। ਇਸ ਨੂੰ ਦਬਾਉਣ ਨਾਲ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਅਤੇ ਕਬਜ਼, ਐਸੀਡਿਟੀ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ।ਭਾਰ ਘਟਾਓ

ਧੁੰਨੀ ਤੋਂ ਲਗਭਗ 3 ਸੈ.ਮੀ. ਨੀਚੇ ਮੌਜੂਦ ਪੁਆਇੰਟ ਨੂੰ ਦਬਾਉਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਰਹਿੰਦੀ ਹੈ ਅਤੇ ਭੁੱਖ ਵੀ ਕੰਟਰੋਲ ‘ਚ ਰਹਿੰਦੀ ਹੈ। ਇਹ ਤੁਹਾਡੇ ਭਾਰ ਨੂੰ ਕੰਟਰੋਲ ‘ਚ ਰੱਖਦਾ ਹੈ।ਅੱਖ ਦੀ ਥਕਾਵਟ

ਅੱਖਾਂ ਦੀ ਥਕਾਵਟ ਨੂੰ ਉਂਗਲਾਂ ਦੇ ਹੇਠਾਂ ਮੌਜੂਦ ਪੁਆਇੰਟ ਨੂੰ ਦਬਾ ਕੇ ਦੂਰ ਕੀਤਾ ਜਾਂਦਾ ਹੈ। ਇਸਦੇ ਨਾਲ ਅੱਖਾਂ ਦੀ ਰੋਸ਼ਨੀ ਵੀ ਠੀਕ ਰਹਿੰਦੀ ਹੈ।ਸਰਵਾਈਕਲ ਸਪਾਈਨ

ਪੈਰਾਂ ਦੇ ਵੱਡੇ ਅੰਗੂਠੇ ਦਾ ਪੁਆਇੰਟ ਗਲ਼ੇ ਨਾਲ ਜੁੜਿਆ ਹੁੰਦਾ ਹੈ। ਇਸ ਨੂੰ ਰੋਜ਼ਾਨਾ ਦਬਾਉਣ ਨਾਲ ਤੁਸੀਂ ਸਰਵਾਈਕਲ ਸਪਾਈਨ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।ਮਾਨਸਿਕ ਤਣਾਅ

ਮੱਥੇ ਤੇ ਨੱਕ ਦੇ ਉਪਰ ਦੋਨਾਂ ਆਈਬ੍ਰੋ ਦੇ ਵਿਚਕਾਰ ਹੁੰਦਾ ਹੈ। ਇਸ ਪੁਆਇੰਟ ਨੂੰ ਦਬਾਉਣ ਨਾਲ ਮਾਨਸਿਕ ਸ਼ਾਂਤੀ, ਯਾਦਦਾਸ਼ਤ ਦੀ ਸ਼ਕਤੀ, ਤਣਾਅ, ਥਕਾਵਟ, ਹੈਡੌਕ, ਅੱਖਾਂ ਦਾ ਦਰਦ ਅਤੇ ਨੀਂਦ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ‘ਚ ਲਾਭਕਾਰੀ ਹੈ।

Related posts

ਕੋਰੋਨਾ ਇਨਫੈਕਸ਼ਨ ਨੂੰ ਗੰਭੀਰ ਹੋਣ ਤੋਂ ਰੋਕ ਸਕੇਗੀ ਨਿੰਮ ਦੀ ਗੋਲ਼ੀ, 28 ਦਿਨ ਸੇਵਨ ਕਰ ਕੇ ਵਧਾਓ ਇਮਿਊਨਿਟੀ

On Punjab

ਆਜ਼ਾਦੀ ਨਾਲ ਜੀਵਨ ਸਾਥੀ ਚੁਣਨ ਦੇ ਹੱਕ ਦੀ ਉਲੰਘਣਾ ਹੈ ਬਾਲ ਵਿਆਹ : ਸੁਪਰੀਮ ਕੋਰਟ ਅਧਿਕਾਰੀਆਂ ਨੂੰ ਬਾਲ ਵਿਆਹ ਦੀ ਰੋਕਥਾਮ ਅਤੇ ਨਾਬਾਲਗਾਂ ਦੀ ਸੁਰੱਖਿਆ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਆਖ਼ਰੀ ਉਪਾਅ ਵਜੋਂ ਅਪਰਾਧੀਆਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ।

On Punjab

ਰੋਜ਼ਾਨਾ ਖਾਓ 5 ਭਿੱਜੇ ਹੋਏ ਬਦਾਮ, ਸਰੀਰ ਨੂੰ ਮਿਲੇਗਾ ਬੇਮਿਸਾਲ ਲਾਭ

On Punjab