ਧਵਨ ਕਲੋਨੀ ਫਿਰੋਜ਼ਪੁਰ ਸ਼ਹਿਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕੈਂਟ ਬੋਰਡ ਦੇ ਮੈਂਬਰ ਜੋਰਾ ਸਿੰਘ ਸੰਧੂ ਨੇ ਦੱਸਿਆ ਕਿ ਇਸ ਬੈਠਕ ਵਿੱਚ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਸਵ. ਕਮਲ ਸ਼ਰਮਾ ਦੇ ਨਾਮ ਤੋਂ ਇੱਕ ਫਾਉਂਡੇਸ਼ਨ ਬਣਾਉਣ ਬਾਰੇ ਵਿਚਾਰ ਕੀਤਾ ਗਿਆ ਅਤੇ ਕਿਹਾ ਕਿ ਫਾਉਂਡੇਸ਼ਨ ਬਣਾਉਣ ਦਾ ਵਿਚਾਰ ਕਮਲ ਸ਼ਰਮਾ ਦੇ ਪਰਿਵਾਰ ਦੇ ਨਾਲ ਖੜੇ ਰਹਿਣਾ ਹੈ। ਸੰਧੂ ਨੇ ਕਿਹਾ ਕਿ ਸਵ. ਕਮਲ ਸ਼ਰਮਾ ਇੱਕ ਰਾਸ਼ਟਰੀ ਨੇਤਾ ਹੋਣ ਤੋਂ ਪਹਿਲਾਂ ਇੱਕ ਇਮਾਨਦਾਰ ਅਤੇ ਦਿਆਲੁ ਇਨਸਾਨ ਸਨ।
ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸਵ. ਕਮਲ ਸ਼ਰਮਾ ਦੀਆਂ ਯਾਦਾਂ ਅਤੇ ਉਨ੍ਹਾਂ ਦੇ ਕੰਮਾਂ ਨੂੰ ਸਮਰਪਿਤ ਕਮਲ ਫਾਊਂਡੇਸ਼ਨ ਦਾ ਗਠਨ ਕੀਤਾ ਜਾਵੇਗਾ, ਜੋ ਕਿ ਸਵ. ਸ਼ਰਮਾ ਦੁਆਰਾ ਸ਼ੁਰੂ ਕੀਤੇ ਗਏ ਕੰਮਾਂ ਨੂੰ ਅੱਗੇ ਲੈ ਕੇ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਮਲ ਫਾਊਂਡਰੇਸ਼ਨ ਸਵ. ਕਮਲ ਸ਼ਰਮਾ ਦੇ ਪਰਿਵਾਰ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੀ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਰਵਿੰਦਰ ਸਿੰਘ ਛੀਨਾ, ਸੰਜੀਵ ਕੁਮਾਰ ਮੋਨੂ, ਅਵਿਨਾਸ਼ ਗੁਪਤਾ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ ਸਰਪੰਚ, ਕੁਲਵਿੰਦਰ, ਬਖ਼ਸ਼ੀਸ਼, ਸੋਨੂੰ ਬੇਦੀ, ਸੁਰਿੰਦਰ ਬੇਦੀ, ਪ੍ਰਦੀਪ ਨੱਡਾ, ਜਿੰਮੀ ਸੰਧੂ ਆਦਿ ਭਾਜਪਾ ਵਰਕਰ ਹਾਜ਼ਰ ਸਨ।