ਸਕੂਲ ਸਿੱਖਿਅਾ ਵਿਭਾਗ ਪੰਜਾਬ ਅਤੇ ਸਿੱਖਿਅਾ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਨਿਰਦੇਸ਼ਾਂ ਹੇਠ, ਜ਼ਿਲ੍ਹਾ ਸਿੱਖਿਅਾ ਅਫਸਰ ਸ.ਹਰਿੰਦਰ ਸਿੰਘ ,ੳੁੱਪ ਜ਼ਿਲ੍ਹਾ ਸਿੱਖਿਅਾ ਅਫਸਰ ਸ.ਸੁਖਵਿੰਦਰ ਸਿੰਘ,ਸ਼੍ਰੀ ਰੁਪਿੰਦਰ ਕੌਰ,ਬਲਾਕ ਪ੍ਰਾੲਿਮਰੀ ਸਿੱਖਿਅਾ ਅਫਸਰ ਸ.ਸੁਖਵਿੰਦਰ ਸਿੰਘ,ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਅਾਰਡੀਨੇਟਰ ਸ਼੍ਰੀ ਮਹਿੰਦਰ ਸ਼ੈਲੀ ਅਤੇ ਸਮਾਰਟ ਸਕੂਲ ਕੋਅਾਰਡੀਨਟਰ ਸ਼੍ਰੀ ਪਾਰਸ ਖੁੱਲਰ ਦੀ ਅਗਵਾੲੀ ਹੇਠ ਜ਼ਿਲ੍ਹੇ ਦੇ ਵੱਖ-2 ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲੲੀ ਪਿੰਡ ਵਾਸੀਅਾਂ,ਅੈਨ.ਜੀ.ਓ ਸੰਸਥਾਵਾਂ ਅਤੇ ਅੈਨ.ਅਾਰ.ਅਾੲੀਜ਼ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲੲੀ ਬਹੁਤ ਵਧੀਅਾ ੳੁਪਰਾਲੇ ਕੀਤੇ ਜਾ ਰਹੇ ਹਨ । ਇਹਨਾਂ ਉਪਰਾਲਿਆਂ ਦੀ ਲੜੀ ਤਹਿਤ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਪ੍ਰਾੲਿਮਰੀ ਸਕੂਲ ਹੁਸੈਨੀਵਾਲਾ ਵਰਕਸ਼ਾਪ ਬਲਾਕ ਫਿਰੋਜ਼ਪੁਰ-3 ਵਿਖੇ ਸ.ਜੋਗਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਇੱਕ ਅੈੱਲ. ਈ.ਡੀ ਭੇਂਟ ਕੀਤੀ ਗਈ।
ੲਿਸ ਮੌਕੇ ਬਲਾਕ ਪ੍ਰਾੲਿਮਰੀ ਸਿੱਖਿਅਾ ਅਫਸਰ ਸ.ਰਣਜੀਤ ਸਿੰਘ ਸਿੱਧੂ, ਸਕੂਲ ਮੁਖੀ ਸ਼੍ਰੀਮਤੀ ਗੀਤਾ ਕਾਲੜਾ , ਬਲਾਕ ਮਾਸਟਰ ਟਰੇਨਰ ਸ.ਰਣਜੀਤ ਸਿੰਘ ਖਾਲਸਾ ਨੇ ਕਿਹਾ ੳੁਹਨਾਂ ਕਿਹਾ ਈ-ਕੰਟੈਂਟ ਦੀ ਵਰਤੋਂ ਲਈ ਐੱਲ.ਈ.ਡੀ ਦੀ ਜ਼ਰੂਰਤ ਸੀ, ਇਸ ਕਰਕੇ ਸ.ਜੋਗਿੰਦਰ ਸਿੰਘ ਜੀ ਦੇ ਪਰਿਵਾਰ ਨੇ ਜ਼ਰੂਰਤ ਨੂੰ ਵਿਚਾਰਦੇ ਹੋਏ ਸਕੂਲ ਨੂੰ ਅੈੱਲ. ਈ. ਡੀ ਭੇਂਟ ਕੀਤੀ। ੳੁਹਨਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਅਧੁਨਿਕ ਅਤੇ ਗੁਣਾਤਮਕ ਸਿੱਖਿਆ ਦੇਣ ਲੲੀ ਸਹਾੲੀ ਸਿੱਧ ਹੋਵੇਗਾ। ੲਿਸ ਅੈੱਲ.ੲੀ.ਡੀ ਤੋਂ ੲੀ-ਕੰਟੈਂਟ ਨਾਲ ਬੱਚੇ ਬੜੇ ਅਾਨੰਦਮੲੀ ਅਤੇ ਰੌਚਕ ਤਰੀਕੇ ਨਾਲ ਗਿਅਾਨ ਪ੍ਰਾਪਤ ਕਰਨਗੇ। ੲਿਸ ਮੌਕੇ ਸਕੂਲ ਅਧਿਆਪਕ ਸ਼੍ਰੀਮਤੀ ਅਰਪਿੰਦਰ ਕੌਰ ਭੁੱਲਰ,ਸ਼੍ਰੀਮਤੀ ਕੰਚਨ ਰਾਣੀ,ਸ਼੍ਰੀਮਤੀ ਰਮਨਦੀਪ ਕੌਰ,ਸ.ਸਰਬਜੀਤ ਸਿੰਘ ਭਾਵੜਾ ਅਾਦਿ ਹਾਜਰ ਸਨ।