Green coriander health benefits: ਵਿਸ਼ਵ ਦੇ ਹਰ ਦੇਸ਼ ਵਿੱਚ ਖਾਣੇ ਦਾ ਸਵਾਦ ਵਧਾਉਣ ਲਈ ਮਸਾਲੇ ਵਰਤੇ ਵਰਤੇ ਜਾਂਦੇ ਹਨ ਜਿਸ ਵਿਚ ਧਨੀਆ ਸ਼ਾਮਲ ਹੁੰਦਾ ਹੀ ਹੈ। ਧਨੀਏ ਦੀ ਵਰਤੋਂ ਇਸ ਦੇ ਬੀਜ ਪੀਸ ਕੇ ਜਾਂ ਧਨੀਏ ਦੇ ਹਰੇ ਪੱਤਿਆਂ ਵਜੋਂ ਵਰਤਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਧਨੀਏ ਦੇ ਪੱਤਿਆਂ ਦੀ ਵਰਤੋਂ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਧਨੀਏ ਦੇ ਪੱਤਿਆਂ ਦੀ ਵਰਤੋਂ ਨਾ ਸਿਰਫ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ, ਬਲਕਿ ਇਸ ਦੀ ਵਰਤੋਂ ਨਾਲ ਕਈ ਸਿਹਤ ਦੇ ਲਾਭ ਵੀ ਹੁੰਦੇ ਹਨ।
ਰਸੋਈ ਵਿਚ ਧਨੀਏ ਦਾ ਇਕ ਮਹੱਤਵਪੂਰਨ ਸਥਾਨ ਹੈ। ਧਨੀਏ ਦੇ ਪੌਦੇ ਸਹਿਤ ਹਰੇ ਪੱਤਿਆਂ ਨੂੰ ਤਾਂ ਵਰਤਿਆ ਹੀ ਜਾਂਦਾ ਹੈ, ਇਸ ਦੇ ਪੱਕੇ ਹੋਏ ਫਲ ਜੋ ਛੋਟੇ-ਛੋਟੇ ਅਤੇ ਗੋਲਾਕਾਰ ਹੁੰਦੇ ਹਨ, ਉਹ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਹਰੇ ਪੱਤਿਆਂ ਦੀ ਚਟਣੀ ਬਣਦੀ ਹੈ ਅਤੇ ਸਬਜ਼ੀਆਂ ਵਿਚ ਪੱਤਿਆਂ ਨਾਲ ਸਵਾਦ ਅਤੇ ਸੁਗੰਧ ਵਿਚ ਵੀ ਫਰਕ ਪੈਂਦਾ ਹੈ।ਸੁੱਕੇ ਧਨੀਏ ਦਾ ਮਸਾਲਿਆਂ ਵਿਚ ਮਹੱਤਵਪੂਰਨ ਸਥਾਨ ਹੈ। ਧਨੀਏ ਤੋਂ ਬਿਨਾਂ ਕੋਈ ਵੀ ਮਸਾਲਾ ਤਿਆਰ ਨਹੀਂ ਹੁੰਦਾ। ਆਓ ਦੇਖੀਏ ਕਿ ਧਨੀਏ ਦੇ ਪੱਤਿਆਂ ਅਤੇ ਇਸ ਦੇ ਫਲਾਂ ਦਾ ਕੀ-ਕੀ ਲਾਭ ਹੈ-
ਧਨੀਏ ਦੇ ਹਰੇ ਪੱਤੇ ਪਿੱਤਨਾਸ਼ਕ ਹੁੰਦੇ ਹਨ। ਪਿੱਤ ਜਾਂ ਕਫ ਦੀ ਸ਼ਿਕਾਇਤ ਹੋਣ ‘ਤੇ ਦੋ ਚਮਚ ਧਨੀਏ ਦੇ ਹਰੇ ਪੱਤਿਆਂ ਦਾ ਰਸ ਸੇਵਨ ਕਰਨਾ ਚਾਹੀਦਾ ਹੈ। ਇਸ ਮਾਤਰਾ ਨੂੰ 3-3 ਘੰਟੇ ਦੇ ਫਰਕ ਨਾਲ ਲੈਣਾ ਚਾਹੀਦਾ ਹੈ ਪਰ ਆਰਾਮ ਆਉਣ ‘ਤੇ ਬੰਦ ਕਰ ਦੇਣਾ ਚਾਹੀਦਾ ਹੈ।
* ਬੁਖਾਰ ਦੇ ਪ੍ਰਕੋਪ ਵਿਚ ਉਕਤ ਮਾਤਰਾ ਦਾ ਸੇਵਨ ਲਾਭਦਾਇਕ ਹੁੰਦਾ ਹੈ।
* ਗ੍ਰਹਿਣੀ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਸਾਹ, ਖੰਘ ਅਤੇ ਵਮਨ ਹੋਣ ‘ਤੇ ਧਨੀਏ ਦੇ ਪੱਤਿਆਂ ਦਾ ਰਸ ਡਾਕਟਰ ਤੋਂ ਪੁੱਛ ਕੇ ਸਹੀ ਮਾਤਰਾ ਵਿਚ ਲੈਣਾ ਚਾਹੀਦਾ ਹੈ।
ਹਰਾ ਧਨੀਆ ਜਾਂ ਸੁੱਕੇ ਧਨੀਏ ਦੇ ਫਲਾਂ ਨੂੰ ਕੁੱਟ ਕੇ ਪਾਣੀ ਵਿਚ ਉਬਾਲ ਕੇ ਚੰਗੀ ਤਰ੍ਹਾਂ ਛਾਣ ਲਓ। ਅਰਕ ਨੂੰ ਠੰਢਾ ਕਰ ਕੇ ਇਕ ਤੋਂ ਦੋ ਬੂੰਦਾਂ ਤੱਕ ਅੱਖਾਂ ਵਿਚ ਪਾਓ। ਇਸ ਨਾਲ ਜਲਣ ਅਤੇ ਪੀੜਾ ਤੋਂ ਅੱਖਾਂ ਨੂੰ ਆਰਾਮ ਮਿਲਦਾ ਹੈ। ਗਰਮੀ ਦੀ ਰੁੱਤ ਵਿਚ ਅਕਸਰ ਇਸ ਨੂੰ ਪ੍ਰਯੋਗ ਕਰਨ ਨਾਲ ਅੱਖਾਂ ਠੰਢੀਆਂ ਰਹਿੰਦੀਆਂ ਹਨ।
* ਧਨੀਏ ਦੇ ਚੂਰਨ ਨੂੰ ਮਿਸ਼ਰੀ ਨਾਲ ਬਰਾਬਰ ਮਾਤਰਾ ਵਿਚ ਇਕ ਚਮਚ ਤਾਜ਼ੇ ਪਾਣੀ ਦੇ ਨਾਲ ਲੈਣ ਨਾਲ ਪੇਟ ਦੇ ਰੋਗਾਂ ਵਿਚ ਆਰਾਮ ਮਿਲਦਾ ਹੈ।
ਧਨੀਏ ਦੇ ਹਰੇ ਪੱਤਿਆਂ ਨੂੰ ਪੀਸ ਕੇ ਇਨ੍ਹਾਂ ਨੂੰ ਛਾਣ ਲਓ। ਇਹ ਅਰਕ ਦੋ-ਦੋ ਬੂੰਦਾਂ ਨੱਕ ਵਿਚ ਟਪਕਾਉਣ ਅਤੇ ਮੱਥੇ ‘ਤੇ ਮਲਣ ਨਾਲ ਨਕਸੀਰ ਬੰਦ ਹੋ ਜਾਂਦੀ ਹੈ।
ਕਿਸੇ ਚੀਜ਼ ਵਿਚ ਜੇ ਗੁਣ ਹੁੰਦੇ ਹਨ ਤਾਂ ਕੁਝ ਦੋਸ਼ ਵੀ ਹੁੰਦੇ ਹਨ। ਧਨੀਏ ਦਾ ਜ਼ਿਆਦਾ ਸੇਵਨ ਦਮੇ ਦੇ ਰੋਗੀਆਂ ਲਈ ਕਸ਼ਟਦਾਇਕ ਹੁੰਦਾ ਹੈ। ਕੁਝ ਵੀ ਹੋਵੇ, ਧਨੀਏ ਦਾ ਮਨੁੱਖੀ ਜੀਵਨ ਵਿਚ ਇਕ ਮਹੱਤਵਪੂਰਨ ਸਥਾਨ ਹੈ। ਧਨੀਆ ਅਮੀਰ-ਗਰੀਬ ਸਾਰਿਆਂ ਦੇ ਭੋਜਨ ਵਿਚ ਬਰਾਬਰ ਰੂਪ ਵਿਚ ਭਾਗੀਦਾਰ ਹੈ।