Delhi Girls in Owaisi rally ਨਵੀਂ ਦਿੱਲੀ : ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਸ਼ਨੀਵਾਰ ਨੂੰ ਹੈਦਰਾਬਾਦ ‘ਚ ਇਕ ਰੈਲੀ ਆਯੋਜਿਤ ਕੀਤੀ, ਜਿਸ ਵਿਚ ਬੀਤੇ ਦਿਨੀ ਸੋਸ਼ਣ ਮੀਡੀਆ ‘ਤੇ ਪੁਲਿਸ ਨੂੰ ਲਲਕਾਰਣ ਵਾਲੀ ਜਾਮੀਆ ਮਿਲਿਆ ਇਸਲਾਮੀਆ ਦੀ ਪੋਸਟਰ ਗਰਲਸ ਲਦੀਦਾ ਸਖਲੂਨ ਅਤੇ ਆਇਸ਼ਾ ਰੈਨਾ ਨੇ ਸੰਬੋਧਿਤ ਕੀਤਾ। ਜਿਸ ਤੋਂ ਬਾਅਦ ਇਸ ਰੈਲੀ ਦਾ ਮਾਹੌਲ ਬਾਦਲ ਗਿਆ, ਲੋਕਾਂ ‘ਚ ਸੀ.ਏ.ਏ. ਖਿਲਾਫ ਵੱਡਾ ਰੋਸ਼ ਵੇਖਣ ਨੂੰ ਮਿਲਿਆ
ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਬੀਤੇ ਦਿਨੀ ਜਾਮੀਆ ਮਿਲਿਆ ਇਸਲਾਮੀਆ ‘ਚ ਵਿਰੋਧ ਪ੍ਰਦਰਸ਼ਨ ਦੌਰਾਨ ਲਦੀਦਾ ਸਖਲੂਨ ਅਤੇ ਆਇਸ਼ਾ ਰੈਨਾ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਦਿੱਲੀ ਪੁਲਿਸ ਨੂੰ ਲਲਕਾਰਦੀ ਨਜ਼ਰ ਆਈ ਸੀ। ਲਦੀਦਾ ਸਖਲੂਨ ਅਤੇ ਆਇਸ਼ਾ ਰੈਨਾ ਕੇਰਲ ਦੀ ਰਹਿਣ ਵਾਲੀ ਹਨ.