50.11 F
New York, US
March 13, 2025
PreetNama
ਰਾਜਨੀਤੀ/Politics

ਦੇਸ਼ ਭਰ ‘ਚ ਵਿਰੋਧ ਮਗਰੋਂ ਮੋਦੀ ਨੇ ਵਿਖਾਈ ਕੇਜਰੀਵਾਲ ਦੇ ਗੜ੍ਹ ‘ਚ ਤਾਕਤ

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ਦਾ ਦੇਸ਼ ਭਰ ‘ਚ ਵਿਰੋਧ ਹੋ ਰਿਹਾ ਹੈ। ਇਸ ਦੇ ਦਰਮਿਆਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਜਰੀਵਾਲ ਦੇ ਗੜ੍ਹ ਦਿੱਲੀ ‘ਚ ਆਪਣੀ ਤਾਕਤ ਵਿਖਾਈ। ਮੋਦੀ ਨੇ ਸ਼ਨੀਵਾਰ ਨੂੰ ਰਾਮਲੀਲਾ ਮੈਦਾਨ ਵਿੱਚ ਵੱਡੀ ਰੈਲੀ ਕੀਤੀ।

ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਤਕਨੀਕ ਦੀ ਮਦਦ ਨਾਲ ਦਿੱਲੀ ਦੀਆਂ 1700 ਤੋਂ ਵੀ ਜ਼ਿਆਦਾ ਕਲੋਨੀਆਂ ਦੀ ਸੀਮਾ ਨਿਸ਼ਾਨਬੱਧ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਕਲੋਨੀਆਂ ਨੂੰ ਨਿਯਮਤ ਕਰਨ ਦਾ ਫੈਸਲਾ ਘਰ ਦੇ ਅਧਿਕਾਰ ਨਾਲ ਤਾਂ ਜੁੜਿਆ ਹੀ ਹੈ, ਪਰ ਇਸ ਨਾਲ ਇੱਥੇ ਕਾਰੋਬਾਰ ਨੂੰ ਗਤੀ ਵੀ ਮਿਲੇਗੀ। ਉਨ੍ਹਾਂ ਕਿਹਾ ਸਮੱਸਿਆਵਾਂ ਨੂੰ ਲਟਕਾਉਣਾ ਸਾਡਾ ਰੁਝਾਨ ਨਹੀਂ। ਇਹ ਸਾਡੇ ਸੰਸਕਾਰ ਨਹੀਂ, ਨਾ ਹੀ ਇਹ ਸਾਡੀ ਰਾਜਨੀਤੀ ਦਾ ਤਰੀਕਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਸੰਤੁਸ਼ਟੀ ਹੈ ਕਿ ਦਿੱਲੀ ਦੇ 40 ਲੱਖ ਤੋਂ ਵੀ ਜ਼ਿਆਦਾ ਲੋਕਾਂ ਦੇ ਜੀਵਨ ਵਿੱਚ ਨਵੀਂ ਸਵੇਰ ਲਿਆਉਣ ਦਾ ਉਨ੍ਹਾਂ ਨੂੰ ਸਹੀ ਮੌਕਾ ਮਿਲਿਆ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਉਦੈ ਯੋਜਨਾ ਜ਼ਰੀਏ ਤੁਹਾਨੂੰ ਆਪਣਾ ਘਰ, ਆਪਣੀ ਜ਼ਮੀਨ ਤੇ ਪੂਰਾ ਅਧੀਕਾਰ ਮਿਲਿਆ ਇਸ ਲਈ ਤੁਹਾਨੂੰ ਬਹੁਤ-ਬਹੁਤ ਵਧਾਈ।

ਇਸ ਤੋਂ ਪਹਿਲਾਂ, ਜਿਹੜੇ ਲੋਕ ਸਰਕਾਰ ਚਲਾ ਰਹੇ ਸਨ, ਉਨ੍ਹਾਂ ਨੇ ਇਨ੍ਹਾਂ ਬੰਗਲਿਆਂ ਵਿੱਚ ਰਹਿਣ ਵਾਲਿਆਂ ਨੂੰ ਪੂਰਨ ਛੂਟ ਦਿੱਤੀ ਸੀ ਪਰ ਖੁਦ ਨਿਯਮਤ ਕਾਲੋਨੀਆਂ ਲਈ ਕੁਝ ਨਹੀਂ ਕੀਤਾ। ਜਦੋਂ ਮੈਂ ਇਹ ਕੰਮ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਮੇਰੇ ਰਸਤੇ ‘ਚ ਰੋੜਾ ਬਣਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਸਾਰੇ ਸਰਕਾਰੀ ਬੰਗਲੇ ਖਾਲੀ ਕਰਵਾ ਲਏ ਤੇ ਨਾਲ ਹੀ, 40 ਲੱਖ ਤੋਂ ਵੱਧ ਦਿੱਲੀ ਵਾਸੀਆਂ ਨੂੰ ਉਨ੍ਹਾਂ ਦੇ ਘਰ ਦਾ ਅਧਿਕਾਰ ਦਿੱਤਾ। ਮੋਦੀ ਨੇ ਲੋਕਾਂ ਨੂੰ ਕਿਹਾ ਉਨ੍ਹਾਂ ਦੇ ਵੀਆਈਪੀ ਉਨ੍ਹਾਂ ਨੂੰ ਖੁਸ਼ ਕਰਦੇ ਹਨ। ਮੇਰੇ ਵੀਆਈਪੀ ਤੁਸੀਂ ਲੋਕ ਹੋ।

Related posts

ਲੋਕ ਸਭਾ ‘ਚ ਸੋਮਵਾਰ ਨੂੰ ਪੇਸ਼ ਹੋਵੇਗਾ ‘ਇਕ ਦੇਸ਼ ਇਕ ਚੋਣ’ ਬਿਲ

On Punjab

ਸਪੀਕਰ ਨੇ ‘ਆਪ’ ਵਿਧਾਇਕਾਂ ਦੇ ਦਿੱਲੀ ਵਿਧਾਨ ਸਭਾ ’ਚ ਦਾਖ਼ਲੇ ’ਤੇ ਰੋਕ ਲਾਈ: ਆਤਿਸ਼ੀ

On Punjab

ਚੰਡੀਗੜ੍ਹ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ, ਪਾਰਟੀ ਪ੍ਰਧਾਨ ਸੁਭਾਸ਼ ਚਾਵਲਾ ਨੇ ਦਿੱਤਾ ਅਹੁਦੇ ਤੋਂ ਅਸਤੀਫਾ, ਇਹ ਹੈ ਕਾਰਨ

On Punjab