PreetNama
ਸਿਹਤ/Health

ਮੋਟਾਪਾ ਘਟਾਉਣ ਲਈ ਬੇਹੱਦ ਲਾਹੇਵੰਦ ਹਨ ਇਹ ਫਲ

These fruits useful reducing obesity: ਮਨੁੱਖੀ ਸਰੀਰ ਅੰਦਰ ਮੋਟਾਪੇ ਨੂੰ ਘੱਟ ਕਰ ਲਈ ਇਹ ਫਲ ਲਾਹੇਵੰਦ ਸਾਬਤ ਹੋ ਸਕਦੇ ਹਨ। ਇਨ੍ਹਾਂ ਫਲਾਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਸਾਰੇ ਵਿਟਾਇਨ ਮਿਲ ਜਾਣਗੇ ਅਤੇ ਇਹ ਸਰੀਰ ਨੂੰ ਮੋਟਾਪੇ ਵੱਲ ਨਾ ਜਾਣ ਲਈ ਸਹਾਈ ਹਨ। ਆਓ ਜਾਣਦੇ ਹਾਂ ਇਨ੍ਹਾਂ ਫਲਾਂ ਬਾਰੇ।

ਪਪੀਤਾ
ਪਪੀਤੇ ਵਿਚ ਕੈਲਸੀਅਮ, ਵਿਟਾਮਿਨ, ਆਇਰਨ, ਖਣਿਜ ਅਤੇ ਸਰੀਰ ਲਈ ਫਾਸਫੋਰਸ ਵੀ ਪਾਇਆ ਜਾਂਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪਾਚਕ ਹੁੰਦੇ ਹਨ। ਜੋ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦਗਾਰ ਹਨ। ਇਸ ਵਿਚ ਕੈਲੋਰੀ ਅਤੇ ਚਰਬੀ ਵੀ ਘੱਟ ਹੁੰਦੀ ਹੈ।
ਕੇਲਾ
ਇਕ ਕੇਲੇ ਵਿੱਚ 105 ਕੈਲੋਰੀ ਦੀ ਉਪਲਬੱਧਤਾ ਦੇ ਕਾਰਨ, ਇਹ ਤੁਰੰਤ ਐਨਰਜੀ ਲਈ ਸਭ ਤੋਂ ਸੂਟਏਬਲ ਫਲ ਹੈ। ਵਰਕਆਊਟ ਤੋਂ ਬਾਅਦ ਖਾਣ ਲਈ ਮਿਲਣ ਵਾਲੇ ਕਈ ਪੈਕੇਡ ਫੂਡ ਮੁਕਾਬਲੇ ਬਹੁਤ ਚੰਗਾ ਹੈ। ਅਤੇ ਇਹ ਤੁਹਾਡੀਆਂ ਮਾਸਪੇਸ਼ੀਆਂ ਦੇ ਕੜਵੱਲਾਂ ਨੂੰ ਠੀਕ ਕਰਨ, ਬਲੱਡ ਪ੍ਰੈਸ਼ਰ ਨੂੰ ਨਿਯੰਤਰਣ ਵਿੱਚ ਰੱਖਣ ਅਤੇ ਐਸੀਡਿਟੀ ਤੋਂ ਬਚਾਅ ਵਿੱਚ ਸਹਾਇਤਾ ਕਰਦਾ ਹੈ।

ਸੰਤਰਾ
ਇਸ ਦਾ ਨਾ ਸਿਰਫ਼ ਸੁਆਦ ਹੀ ਚੰਗਾ ਹੁੰਦਾ ਹੈ ਬਲਕਿ ਸੰਤਰੇ ਦੇ 100 ਗ੍ਰਾਮ ਟੁਕੜਿਆਂ ਵਿੱਚ ਕਰੀਬ 47 ਕੈਲੋਰੀ ਹੁੰਦੀ ਹੈ। ਇਸ ਲਈ ਇਹ ਡਾਈਟਿੰਗ ਅਤੇ ਭਾਰ ਘਟਾਉਣ ਲਈ ਬਹੁਤ ਫਾਇਦੇਮੰਦ ਹੈ।

ਸਟ੍ਰੋਬੇਰੀ
ਸਟ੍ਰੋਬੇਰੀ ਫੈਟ ਫ੍ਰੀ ਅਤੇ ਲੋਅ ਕੈਲੋਰੀ ਵਾਲੀ ਹੁੰਦੀ ਹੈ ਜਿਸ ਵਿੱਚ ਨਾ ਤਾਂ ਸ਼ੱਕਰ ਹੁੰਦੀ ਹੈ ਅਤੇ ਨਾ ਹੀ ਸੋਡੀਅਮ। ਰੋਜ਼ਾਨਾ ਡੇਢ ਕੱਪ ਸਟ੍ਰੋਬੇਰੀ ਖਾਣ ਨਾਲ ਤੁਹਾਨੂੰ ਬਾਹਰ ਦਾ ਕੋਈ ਸਨੈਕਸ ਖਾਣ ਦੀ ਜ਼ਰੂਰਤ ਨਹੀਂ ਪਏਗੀ ਜਿਸ ਨਾਲ ਭਾਰ ਕੰਟਰੋਲ ਵਿੱਚ ਰਹੇਗਾ। ਜਿਹੇ ਵਿੱਚ ਤੁਹਾਡਾ ਭਾਰ ਵੀ ਕੰਟਰੋਲ ਰਹਿੰਦਾ ਹੈ।

ਅਨਾਰ
ਹਰ ਰੋਜ਼ ਇਕ ਲਾਲ ਅਨਾਰ ਖਾ ਕੇ ਤੁਸੀਂ ਨਾ ਸਿਰਫ ਭਾਰ ਘੱਟ ਕਰ ਸਕਦੇ ਹੋ ਬਲਕ‍ਿ ਇਹ ਸਰੀਰਕ ਕਮਜ਼ੋਰੀ ਨੂੰ ਵੀ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ।

Related posts

ਅੰਬ ਦੀ ਲੱਸੀ

On Punjab

ਕਮਰ ਦਰਦ ‘ਚ ਨਾ ਖਾਓ PainKiller, ਘਰੇਲੂ ਉਪਚਾਰਾਂ ਨਾਲ ਤੁਰੰਤ ਪਾਓ ਰਾਹਤ

On Punjab

Health Tips: ਸਵੇਰੇ ਨਾਸ਼ਤੇ ‘ਚ ਖਾਓ ਦਹੀਂ ਤੇ ਖੰਡ, ਜਾਣੋ ਕੀ ਹਨ ਫਾਇਦੇ?

On Punjab