ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ, ਸਕੱਤਰ ਸਾਹਿਬ ਸਿੰਘ ਦੀਨੇ ਕੇ, ਰਣਬੀਰ ਸਿੰਘ ਰਾਣਾ ਦੀ ਅਗਵਾਈ ਵਿਚ ਇਕ ਮੀਟਿੰਗ ਹੋਈ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਹਲਕੇ ਵਿੱਚ ਕੀਤੇ ਜਾ ਰਹੇ ਜਬਰ, ਭ੍ਰਿਸ਼ਟਾਚਾਰ, ਕਿਸਾਨ ਆਗੂਆਂ ਉਤੇ ਥਾਣਾ ਸਿਟੀ ਜ਼ੀਰਾ ਵਿਚ 306 ਦਾ ਕਰਵਾਇਆ ਝੂਠਾ ਰੱਦ ਕਰਵਾਉਣ,ਰੇਤ ਮਾਈਨਿੰਗ ਦੇ ਨਜਾਇਜ਼ ਧੰਦੇ ਰਾਹੀਂ ਕਰੋੜਾਂ ਰੁਪਏ ਬਣਾਉਣ, ਕੱਚਰਭੰਨ ਦੇ ਗਰੀਬ ਕਿਸਾਨ ਮਹਿੰਦਰ ਸਿੰਘ ਵਗੈਰਾ ਦੀ 77 ਕਨਾਲ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਨ,30 ਦਿਸੰਬਰ 2019 ਨੂੰ ਕਾਂਗਰਸ ਦੀ ਰੈਲੀ ਦੌਰਾਨ ਕਾਂਗਰਸ ਦੇ ਰਾਸ਼ਟਰੀ ਝੰਡੇ ਨਾਲ ਮਹਿਲਾ ਆਗੂ ਨਾਲ ਅਸ਼ਲੀਲ ਹਰਕਤਾਂ ਕਰਨ,30 ਅਪ੍ਰੈਲ 2018 ਨੂੰ ਖੁਦਕੁਸ਼ੀ ਕਰ ਗਏ ਜਤਿੰਦਰ ਸਿੰਘ ਕੱਚਰਭੰਨ ਦੇ ਪਰਿਵਾਰਕ ਮੈਂਬਰਾਂ ਉਤੇ ਥਾਣੇ ਸਦਰ ਜ਼ੀਰਾ ਅੱਗੇ ਲੱਗੇ ਧਰਨੇ ਉਤੇ ਗੁੰਡਿਆਂ ਨਾਲ਼ ਹਮਲਾ ਕਰਕੇ ਲਾਸ਼ ਖੁਰਦ ਬੁਰਦ ਕਰਨ ਦੀ ਵੀਡੀਓ ਫੁਟੇਜ ਦੇ ਅਧਾਰ ਉੱਤੇ ਵੀ ਕਾਰਵਾਈ ਨਾ ਹੋਣ ਬਾਰੇ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਲਿਖ਼ਤੀ ਪੱਤਰਾਂ ਦੀ ਪੋਸਟ ਆਫਿਸ ਰਾਹੀਂ ਰਜਿਸਟਰੀ ਮੁੱਖ ਮੰਤਰੀ ਪੰਜਾਬ,ਚੀਫ ਸਕੱਤਰ,ਡੀ ਜੀ ਪੀ, ਮਨੁੱਖੀ ਅਧਿਕਾਰ ਦੇ ਕਮਿਸ਼ਨ ਦੇ ਚੇਅਰਮੈਨ,ਡੀ ਜੀ ਪੀ ਇੰਟੈਲੀਜੈਂਸ ਨੂੰ ਭੇਜ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਹਾਈਕੋਰਟ ਦੇ ਸਿਟਿੰਗ ਜੱਜ ਪਾਸੋਂ ਨਿਰਪੱਖ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਹਲਕਾ ਵਿਧਾਇਕ ਉਤੇ ਲੱਗੇ ਇਹਨਾਂ ਦੋਸ਼ਾਂ ਬਾਰੇ ਲਿਖਤੀ ਪੱਤਰਾਂ ਦੀ ਕਾਪੀ SSP ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਵੀ ਦਿੱਤੀ ਗਈ ਹੈ ਤੇ ਕਾਰਵਾਈ ਮੰਗੀ ਹੈ। ਕਿਸਾਨ ਆਗੂਆਂ ਨੇ ਇਹਨਾਂ ਮੰਗਾਂ ਤੇ ਤੇ ਜ਼ਿਲ੍ਹੇ ਨਾਲ ਸਬੰਧਿਤ ਪੁਲਿਸ ਮਸਲਿਆਂ ਨੂੰ ਲੈ ਕੇ ਐੱਸ ਐੱਸ ਪੀ ਦਫ਼ਤਰ ਅੱਗੇ ਲੱਗਣ ਵਾਲੇ 17ਜਨਵਰੀ ਤੋਂ ਪੱਕੇ ਮੋਰਚੇ ਵਿਚ ਹਜ਼ਾਰਾਂ ਕਿਸਾਨ ਮਜ਼ਦੂਰ ਬੀਬੀਆਂ ਦੇ ਪਹੁੰਚਣ ਦਾ ਐਲਾਨ ਕੀਤਾ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪਿਛਲੇ 3 ਸਾਲਾਂ ਤੋਂ ਕਾਰਜਕਾਲ ਸਰਕਾਰ ਬਨਣ ਤੋਂ ਬਾਅਦ ਹਲਕੇ ਦੇ ਲੋਕਾਂ ਉੱਤੇ ਬਹੁਤ ਅਤਿਆਚਾਰ ਕੀਤਾ ਹੈ ਅਤੇ ਕਈ ਥਾਈਂ ਜ਼ਮੀਨਾਂ ਉੱਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਹੈ।ਪਰ ਪੰਜਾਬ ਸਰਕਾਰ ਇਸ ਵਿਧਾਇਕ ਤੇ ਇਸ ਦੇ ਗੈਂਗ ਵਲੋਂ ਕੀਤੇ ਜਾ ਰਹੇ ਕਾਰਿਆਂ ਦੀ ਪੁਖਤਾ ਜਾਣਕਾਰੀ ਤੇ ਸਬੂਤ ਦਿੱਤੇ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਕਰਨ ਤੋਂ ਜਾਣ ਬੁੱਝ ਕੇ ਘੈਸਲ ਮਾਰੀ ਹੋਈ ਤੇ ਇਸ ਦੇ ਕਾਰਨਾਮਿਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਜਦ ਕਿ ਪ੍ਰੈੱਸ ਵਿਚ ਬਾਰ ਬਾਰ ਬਹੁਤ ਕੁਝ ਛੱਪ ਚੁੱਕਾ ਹੈ। ਇਸ ਲਈ ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਉਕਤ ਵਿਧਾਇਕ ਦੇ ਪਿਛਲੇ 3 ਸਾਲ ਦੇ ਅਪਰਾਧਿਕ ਰਿਕਾਰਡ ਦੀ ਘੋਖ ਕਰਕੇ ਇਸ ਦੁਆਰਾ ਬਣਾਈ ਕਰੋੜਾਂ ਅਰਬਾਂ ਰੁਪਏ ਨਜਾਇਜ਼ ਜਾਇਦਾਦ ਜ਼ਬਤ ਕੀਤੀ ਜਾਵੇ ਤੇ ਇਸ ਨੂੰ ਵਿਧਾਨਸਭਾ ਦੀ ਮੈਂਬਰੀ ਤੋਂ ਬਰਖਾਸਤ ਕੀਤਾ ਜਾਵੇ,ਮੰਨੀ ਹੋਈ ਮੰਗ ਮੁਤਾਬਕ 306 ਦਾ ਝੂਠਾ ਪਰਚਾ ਰੱਦ ਕੀਤਾ ਜਾਵੇ। ਜ਼ਿਲੇ ਭਰ ਵਿੱਚ ਨਜਾਇਜ਼ ਰੇਤ ਮਾਈਨਿੰਗ ਦੇ ਧੰਦੇ ਦੇ ਨੈਕਸ਼ਸ ਨੂੰ ਤੋੜਿਆ ਜਾਵੇ ਤੇ ਕਾਰਵਾਈ ਕੀਤੀ ਜਾਵੇ ਜਿਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਪੈਸੇ ਜਾਣ ਤੇ ਆਮ ਲੋਕਾਂ ਵੀ ਸਸਤੀ ਰੇਤ ਲੈ ਸਕਣ। ਕਿਸਾਨ ਆਗੂਆਂ ਨੇ 30 ਅਪ੍ਰੈਲ 2018 ਨੂੰ ਕੀਤੇ ਹਮਲੇ ਵਿਚ ਸੰਦਾ ਦੀ ਤੋੜ ਭੰਨ ਦੇ ਨੁਕਸਾਨ ਦਾ ਬਣਾਇਆ 1ਲੱਖ 64ਹਜਾਰ 587 ਰੁਪਏ ਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਵੀ ਕੀਤੀ।