PreetNama
ਰਾਜਨੀਤੀ/Politics

ਦਿੱਲੀ ‘ਚ BJP ਵੱਲੋਂ JJP ਤੇ ਅਕਾਲੀ ਦਲ ਨਾਲ ਮਿਲ ਕੇ ‘AAP’ ਨੂੰ ਘੇਰਨ ਦੀ ਤਿਆਰੀ

Delhi elections 2020: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਆਮ ਆਦਮੀ ਪਾਰਟੀ (AAP) ਨੂੰ ਸੱਤਾ ਤੋਂ ਬਾਹਰ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ । ਪਾਰਟੀ ਵੱਲੋਂ ਹੁਣ ਜਨਨਾਇਕ ਜਨਤਾ ਪਾਰਟੀ(JJP) ਅਤੇ ਸ਼੍ਰੋਮਣੀ ਅਕਾਲੀ ਦਲ(SAD)ਦੇ ਸਮਰਥਨ ਨਾਲ ਦਿੱਲੀ ਨੂੰ ਜਿਤਾਉਣ ਦੀ ਯੋਜਨਾ ਬਣਾਈ ਹੈ ।

ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਇਸ ਰਣਨੀਤੀ ‘ਤੇ ਸਿੱਧੇ ਤੌਰ’ ਤੇ ਗੱਲ ਕਰਨ ਤੋਂ ਗੁਰੇਜ਼ ਕਰ ਰਹੇ ਹਨ, ਪਰ ਜਨਨਾਇਕ ਜਨਤਾ ਪਾਰਟੀ (JJP) ਜ਼ਰੀਏ ਕੇਜਰੀਵਾਲ ਦੇ ਗੜ੍ਹ ਵਿੱਚ ਸੰਨ੍ਹ ਲਗਾਉਣ ਦੀ ਪੂਰੀ ਤਿਆਰੀ ਕਰ ਰਹੇ ਹਨ । ਸੂਤਰਾਂ ਅਨੁਸਾਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਖ਼ੁਦ ਇਕ ਰਣਨੀਤੀ ਬਣਾ ਰਹੇ ਹਨ ।

ਇਸ ਸਬੰਧੀ ਜਨਨਾਇਕ ਜਨਤਾ ਪਾਰਟੀ(JJP) ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਬਾਰੇ ਜਲਦੀ ਹੀ ਇੱਕ ਫੈਸਲਾ ਲਿਆ ਜਾਵੇਗਾ ਕਿ ਚੋਣਾਂ ਭਾਜਪਾ ਨਾਲ ਗਠਜੋੜ ਵਿੱਚ ਲੜੀਆਂ ਜਾਣਗੀਆਂ ਜਾਂ ਇਕੱਲੇ । ਇਸ ਦੇ ਨਾਲ ਹੀ ਭਾਜਪਾ ਵੱਲੋਂ ਚਾਰ ਸੀਟਾਂ ‘ਤੇ ਅਕਾਲੀ ਦਲ ਨਾਲ ਗਠਜੋੜ ਕੀਤਾ ਜਾ ਸਕਦਾ ਹੈ।

ਇਸ ਬਾਰੇ ਜਨਨਾਇਕ ਜਨਤਾ ਪਾਰਟੀ ਦੇ ਬੁਲਾਰੇ ਦੀਪ ਕਮਲ ਸਹਾਰਨ ਦੇ ਅਨੁਸਾਰ, ਅਰਵਿੰਦ ਕੇਜਰੀਵਾਲ ਦਾ ਕਰਿਸ਼ਮਾ ਸਿਰਫ ਸ਼ਹਿਰੀ ਖੇਤਰਾਂ ਤੱਕ ਸੀਮਿਤ ਹੈ, ਜਦੋਂ ਕਿ ਲੋਕ ਦਿੱਲੀ ਨਾਲ ਲੱਗਦੇ ਪੇਂਡੂ ਖੇਤਰਾਂ ਵਿੱਚ ਫੈਲੇ ਪਛੜੇਪਨ ਤੋਂ ਨਾਰਾਜ਼ ਹਨ ।

ਉਥੇ ਹੀ ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਵੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜਲਦੀ ਹੀ ਭਾਜਪਾ ਪਾਰਟੀ ਹਾਈ ਕਮਾਂਡ ਨਾਲ ਮਿਲ ਕੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰੇਗੀ ਅਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ ।

Related posts

ਮੇਰਠ: ਯੂਪੀ: ਘਰ ਵਿੱਚ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ

On Punjab

ਇਤਿਹਾਸਕ ਦਿਨ: ਪਹਿਲੀ ਵਾਰੀ ਨੇਵੀ ਹੈਲੀਕਾਪਟਰ ਸਟ੍ਰੀਮ ‘ਚ ਸ਼ਾਮਲ ਹੋਈਆਂ ਇਹ ਦੋ ਮਹਿਲਾ ਅਧਿਕਾਰੀ

On Punjab

ਤਾਮਿਲ ਅਦਾਕਾਰ ਸੇਤੁਪਤੀ ਦੀ ਬੇਟੀ ਨੂੰ ਜਬਰ ਜਨਾਹ ਦੀ ਧਮਕੀ ਦੇਣ ਦੇ ਮਾਮਲੇ ‘ਚ FIR ਦਰਜ

On Punjab