ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਤੇ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਵਿੱਚ ਜਿਥੇ ਦਾਨੀ ਸੱਜਣਾਂ ,ਸਮਾਜਿਕ ਭਾਈਚਾਰੇ ਤੇ ਅੈ.ਜੀ.ਓ ਸੰਸਥਾਵਾਂ ਦਾ ਸਹਿਯੋਗ ਮਿਲ ਰਿਹਾ ਹੈ ,ੳੁਥੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ (ਅੈੱਨ.ਅਾਰ.ਅਾੲੀਜ਼) ਵੱਲੋਂ ਬਹੁਤ ਵੱਡਾ ਸਹਿਯੋਗ ਵੇਖਣ ਨੂੰ ਮਿਲ ਰਿਹਾ ਹੈ।ੲਿਸੇ ਤਰ੍ਹਾਂ ਅੈਨ.ਅਾਰ.ਅਾੲੀ. ਮਨਜਿੰਦਰ ਸਿੰਘ ਅਾਸਟ੍ਰੇਲੀਅਾ ਨਿਵਾਸੀ ਜੀ ਵੱਲੋਂ ਸਰਕਾਰੀ ਪ੍ਰਾੲਿਮਰੀ ਸਕੂਲ ਅਲੀ ਕੇ, ਬਲਾਕ ਫਿਰੋਜ਼ਪੁਰ-2,ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਹੁੰਚ ਕੇ ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਵਰਦੀਆਂ ਤੇ ਬਲੇਜ਼ਰ ਦਿੱਤੇ ਗਏ। ੲਿਸ ਸਮੇਂ ਸਕੂਲੀ ਬੱਚਿਅਾਂ ਦੀ ਮਦਦ ਕਰਨ ਅਾੲੇ ਮਨਜਿੰਦਰ ਸਿੰਘ ਅਾਸਟ੍ਰੇਲੀਅਾ ਵੱਲੋਂ ਸੰਬੋਧਨ ਕਰਦੇ ਹੋੲੇ ਕਿਹਾ ਕਿ ਅਨਪੜ੍ਹਤਾ ਸਮਾਜ ਲੲੀ ਬਹੁਤ ਵੱਡਾ ਸਰਾਪ ਹੈ। ਸਿੱਖਿਅਾ ਦੇ ਪ੍ਰਸਾਰ ਨਾਲ ਹੀ ਦੇਸ਼ ਤਰੱਕੀ ਕਰ ਸਕਦਾ ਹੈ।ੳੁਹਨਾਂ ਬੱਚਿਅਾਂ ਨੂੰ ਪ੍ਰੇਰਿਤ ਕਰਦਿਅਾਂ ਕਿਹਾ ਕਿ ਬੱਚਿਓ ਤੁਸੀਂ ਪੂਰੀ ਮਿਹਨਤ ਅਤੇ ਲਗਨ ਨਾਲ ਗਿਅਾਨ ਪ੍ਰਾਪਤ ਕਰਕੇ ਅਾਪਣੀ ਜ਼ਿੰਦਗੀ ਵਿੱਚ ਸਫਲ ਹੋਵੇ ਅਤੇ ਚੰਗੇ ਮੁਕਾਮ ਤੇ ਪੁੱਜੋ ਅਤੇ ਚੰਗੇ ਨਾਗਰਿਕ ਬਣੋ ਅਤੇ ਅਾਪਣੇ ਮਾਤਾ-ਪਿਤਾ,ਪਰਿਵਾਰ,ਪਿੰਡ,ੲਿਲਾਕੇ ਦਾ ਨਾਂ ਰੌਸ਼ਨ ਕਰੋ।ੳੁਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਭਵਿੱਖ ਵਿੱਚ ਵੀ ਉਹਨਾਂ ਨੂੰ ਕੋਈ ਵੀ ਸੇਵਾ ਸਕੂਲ ਵੱਲੋਂ ਲਾਈ ਜਾਂਦੀ ਹੈ ਤਾਂ ਉਹ ਹਰ ਵਕਤ ਤਿਆਰ ਰਹਿਣਗੇ।ਇਸ ਮੌਕੇ ਮੈਂਬਰ ਪੰਚਾਇਤ ਮੈਂਬਰ ਪ੍ਰਤਾਪ ਸਿੰਘ ,ਦਰਸ਼ਨ ਸਿੰਘ, ਸੂਬਾ ਸਿੰਘ ਆਦਿ ਹਾਜ਼ਰ ਸਨ ।ਇਸ ਸਮੇਂ ਸਕੂਲ ਮੁਖੀ ਮਨਜਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਅਾਂ ਅਤੇ ਉਹਨਾਂ ਨੂੰ ਵਿਸ਼ਵਾਸ ਦੁਆਇਆ ਅਤੇ ਕਿਹਾ ਉਹਨਾਂ ਵੱਲੋਂ ਦਿੱਤਾ ਦਾਨ ਸਕੂਲ ਦੀਅਾਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਵਿੱਚ ਸਹਾਈ ਹੋਵੇਗਾ।ਸਕੂਲ ਨੂੰ ਸੋਹਣਾ ਅਤੇ ਸੁੰਦਰ ਬਣਾੳੁਣ ਲੲੀ ਸਭ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ । ਸਕੂਲ ਦਾ ਸਮੁੱਚਾ ਸਟਾਫ ਬਹੁਤ ਮਿਹਨਤੀ ਹੈ ਅਤੇ ਪੂਰੀ ਲਗਨ ਨਾਲ ਬੱਚਿਅਾਂ ਨੂੰ ਪੜ੍ਹਾੳੁਂਦੇ ਹਨ ਅਤੇ ਆਸ ਪ੍ਰਗਟਾਈ ਕਿ ਪਿੰਡ ਦੇ ਪਤਵੰਤੇ ਸੱਜਣ ਲੋੜ ਪੈਣ ਤੇ ਸਕੂਲ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।
previous post