PreetNama
ਰਾਜਨੀਤੀ/Politics

ਵਾਰਾਣਸੀ ਤੋਂ ISI ਏਜੰਟ ਰਾਸ਼ਿਦ ਅਹਿਮਦ ਗ੍ਰਿਫ਼ਤਾਰ

Suspected ISI agent arrested: ਵਾਰਾਣਸੀ: ਉਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ATS ਯਾਨੀ ਕਿ ਐਂਟੀ ਟੈਰਰਿਸਟ ਸਕਵਾਇਡ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਗ੍ਰਿਫਤਾਰ ਕੀਤੇ ਗਏ ISI ਏਜੰਟ ਦਾ ਨਾਂ ਰਾਸ਼ਿਦ ਅਹਿਮਦ ਹੈ, ਜੋ ਕਿ ਚੰਦੌਲੀ ਜ਼ਿਲ੍ਹੇ ਦੇ ਚੌਰਹਟ ਦਾ ਰਹਿਣ ਵਾਲਾ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਸੈਨਾ ਦੇ ਨਾਲ CRPF ਦੇ ਟਿਕਾਣਿਆਂ ਦੀਆਂ ਤਸਵੀਰਾਂ ਪਾਕਿਸਤਾਨ ਭੇਜ ਰਿਹਾ ਸੀ । ਫਿਲਹਾਲ ATS ਲਖਨਊ ਵਿੱਚ ਰਾਸ਼ਿਦ ਤੋਂ ਪੁੱਛ ਪੜਤਾਲ ਕਰ ਰਹੀ ਹੈ ।

ਦਰਅਸਲ, ਰਾਸ਼ਿਦ 2018 ਵਿੱਚ ਕਰਾਚੀ ਵਿੱਚ ਆਪਣੀ ਮਾਸੀ ਨੂੰ ਮਿਲਣ ਗਿਆ ਸੀ, ਜਿੱਥੇ ਉਹ ISI ਦੇ ਸੰਪਰਕ ਵਿੱਚ ਆ ਗਿਆ । ਮਿਲੀ ਜਾਣਕਾਰੀ ਅਨੁਸਾਰ 2019 ਤੋਂ ਹੀ ਉਹ ਦੇਸ਼ ਦੇ ਅਹਿਮ ਸਥਾਨਾਂ ਅਤੇ ਸੈਨਾ ਟਿਕਾਣਿਆਂ ਦੀਆਂ ਤਸਵੀਰਾਂ ISI ਨੂੰ ਭੇਜਦਾ ਸੀ । ਉਹ ਸੈਨਾ ਦੇ ਨਾਲ ਨਾਲ CRPF ਦੇ ਟਿਕਾਣਿਆਂ ਦੀ ਰੇਕੀ ਵੀ ਕਰ ਚੁੱਕਾ ਹੈ ।

ਇਸ ਸਬੰਧੀ ATS ਦਾ ਕਹਿਣਾ ਹੈ ਕਿ ਸਾਲ 2018 ਵਿੱਚ ਜਦੋਂ ਰਾਸ਼ਿਦ ਪਾਕਿਸਤਾਨ ਵਿੱਚ ਸੀ ਤਾਂ ISI ਨੇ ਉਸ ਨਾਲ ਸੰਪਰਕ ਕੀਤਾ । ATS ਦੇ ਸੂਤਰਾਂ ਅਨੁਸਾਰ ਰਾਸ਼ਿਦ ਪਾਕਿਸਤਾਨੀ ਸੈਨਾ ਦੇ ਇਸ਼ਾਰੇ ‘ਤੇ ਜੋਧਪੁਰ ਵਿੱਚ ਸੈਨਾ ਦੀ ਮੂਵਮੈਂਟ ਦੀ ਜਾਣਕਾਰੀ ਦੇਣ ਵਿਚ ਜੁਟਿਆ ਸੀ । ਦੋਸ਼ੀ ਕੋਲੋਂ PayTM ਜ਼ਰੀਏ ਪੰਜ ਹਜ਼ਾਰ ਰੁਪਏ ਅਤੇ ਇਕ ਮੋਬਾਈਲ ਫੋਨ ਮਿਲਿਆ ਹੈ ।

ਦੱਸ ਦੇਈਏ ਕਿ ਰਾਸ਼ਿਦ ਦੀ ਗ੍ਰਿਫਤਾਰੀ ਨੂੰ ਏਜੰਸੀਆਂ ਲਈ ਇਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ । ATS ਅਨੁਸਾਰ ਰਾਸ਼ਿਦ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੇ ਭਾਰਤ ਦੇ ਕਿਹੜੇ-ਕਿਹੜੇ ਸੁਰੱਖਿਆ ਅਦਾਰਿਆਂ ਦੀ ਡਿਟੇਲ ਪਾਕਿਸਤਾਨ ਨਾਲ ਸਾਂਝੀ ਕੀਤੀ ਸੀ । ਇਸ ਤੋਂ ਇਲਾਵਾ ਏਜੰਸੀਆਂ ਇਹ ਵੀ ਪਤਾ ਲੱਗਾ ਰਹੀਆਂ ਹਨ ਕਿ ਪਾਕਿਸਤਾਨ ਕਿਸ ਮਾਧਿਅਮ ਨਾਲ ਉਸ ਨੂੰ ਪੈਸੇ ਅਤੇ ਤੋਹਫੇ ਭੇਜਦਾ ਸੀ।

Related posts

ਕਾਂਗਰਸ ਪ੍ਰਧਾਨ ਚੁਣਨ ਲਈ ਹਲਚਲ ਤੇਜ਼, CWC ਨੇ ਅਪਣਾਇਆ ਨਵਾਂ ਫਾਰਮੂਲਾ

On Punjab

ਚੀਨ ਨੇ ਮਾਊਂਟ ਐਵਰੇਸਟ ਦੇ ਖੇਤਰਾਂ ਨੂੰ ਸੈਲਾਨੀਆਂ ਲਈ ਬੰਦ ਕੀਤਾ

On Punjab

ਜਾਮੀਆ ਵਾਈਸ ਚਾਂਸਲਰ ਨੇ ਮੰਨੀਆਂ ਵਿਦਿਆਰਥੀਆਂ ਦੀਆਂ ਮੰਗਾਂ, ਪੁਲਸ ਖਿਲਾਫ ਕਾਨੂੰਨੀ ਕਾਰਵਾਈ ‘ਤੇ ਵਿਚਾਰ

On Punjab