52.97 F
New York, US
November 8, 2024
PreetNama
ਸਿਹਤ/Health

ਸਿਹਤਮੰਦ ਰਹਿਣ ਲਈ ਖਾਓ ਮਸਰਾਂ ਦੀ ਦਾਲ,ਸਰੀਰ ਨੂੰ ਹੋਣਗੇ ਇਹ ਫ਼ਾਇਦੇ

benefits-of-pulses: ਮਸਰਾਂ ਨੂੰ ਕੁਝ ਲੋਕ ਸਾਬਤ ਖਾਣਾ ਪਸੰਦ ਕਰਦੇ ਹਨ ਤੇ ਕੁਝ ਦਾਲ ਦੇ ਰੂਪ ‘ਚ। ਦਾਲ ਮੱਖਣੀ ‘ਚ ਸਾਬਤ ਮਸਰਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਮਸਰਾਂ ਦੀ ਦਾਲ ਅਰਹਰ ਤੇ ਛੋਲਿਆਂ ਦੀ ਦਾਲ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਮਸਰਾਂ ਦੀ ਦਾਲ ‘ਚ ਕੈਲਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਤੇ ਸਾਰੇ ਜ਼ਰੂਰੀ ਪੋਸ਼ਕ ਤੱਤਾਂ ਦੀ ਮਾਤਰਾ ਚੰਗੀ ਹੁੰਦੀ ਹੈ। ਮਸਰਾਂ ਨਾਲ ਤੁਸੀਂ ਰੈਗੂਲਰ ਦਾਲ ਤੋਂ ਇਲਾਵਾ ਵੀ ਢੇਰ ਸਾਰੇ ਪਕਵਾਨ ਬਣਾ ਸਕਦੇ ਹੋ।

ਮਸਰਾਂ ਦੀ ਦਾਲ ‘ਚ ਅਘੁਲਣਸ਼ੀਲ ਫਾਈਬਰ ਹੁੰਦੇ ਹਨ ਜਿਹੜੇ ਤੁਹਾਡੇ ਪੇਟ ‘ਚ ਜਾ ਕੇ ਹੌਲੀ-ਹੌਲੀ ਪੱਚਦੇ ਹਨ ਪਰ ਇਨ੍ਹਾਂ ਨੂੰ ਪਚਾਉਣ ‘ਚ ਪਾਚਨ ਤੰਤਰ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ, ਇਸ ਲਈ ਇਹ ਦਾਲ ਕਬਜ਼ ਰੋਗੀਆਂ ਲਈ ਕਾਫ਼ੀ ਫਾਇਦੇਮੰਦ ਹੈ। ਫਾਈਬਰਯੁਕਤ ਖ਼ੁਰਾਕ ਖਾਣ ਨਾਲ ਅੰਤੜੀਆਂ ‘ਚ ਮੌਜੂਦ ਗੰਦਗੀ ਮੱਲ ਦੇ ਨਾਲ ਬਾਹਰ ਨਿਕਲ ਆਉਂਦੀ ਹੈ ਤੇ ਪੇਟ ਸਾਫ਼ ਰਹਿੰਦਾ ਹੈ।

ਦਿਲ ਨੂੰ ਤੰਦਰੁਸਤ ਰੱਖਣ ਵਾਲੀ ਬੈਸਟ ਦਾਲ
ਉਂਝ ਤਾਂ ਸਾਰੀਆਂ ਦਾਲਾਂ ਪ੍ਰੋਟੀਨ ਦਾ ਵਧੀਆ ਸ੍ਰੋਤ ਹੁੰਦੀਆਂ ਹਨ ਇਸ ਲਈ ਸਰੀਰ ਲਈ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ। ਪਰ ਮਸਰਾਂ ਦੀ ਦਾਲ ਹੋਰਨਾਂ ਦਾਲਾਂ ਦੇ ਮੁਕਾਬਲੇ ਦਿਲ ਲਈ ਕਾਫ਼ੀ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਇਹ ਕਲੈਸਟ੍ਰੋਲ ਘਟਾਉਂਦੀ ਹੈ। ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਇਹੀ ਕਲੈਸਟ੍ਰੋਲ ਤੇ ਪਲਾਨ ਬਣਾਉਂਦੇ ਹਨ ਜਿਸ ਕਾਰਨ ਹਾਰਟ ਅਟੈਕ, ਕਾਰਡੀਅਕ ਅਰੈਸਟ, ਹਾਰਟ ਫੇਲ੍ਹ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇਹ ਦਾਲ ਤੁਹਾਨੂੰ ਇਨ੍ਹਾਂ ਗੰਭੀਰ ਬਿਮਾਰੀਆਂ ਤੋਂ ਬਚਾਉਂਦ
ਪ੍ਰੋਟੀਨ ਦਾ ਬੈਸਟ ਸ੍ਰੋਤ ਹੈ ਮਸਰਾਂ ਦੀ ਦਾਲ
ਸਾਰੀਆਂ ਦਾਲਾਂ ਪ੍ਰੋਟੀਨ ਦਾ ਚੰਗਾ ਸ੍ਰੋਤ ਹੁੰਦੀਆਂ ਹਨ ਤੇ ਇਸ ਵਿਚ ਮਸਰਾਂ ਦੀ ਦਾਲ ਵੀ ਸ਼ਾਮਲ ਹੈ। 100 ਗ੍ਰਾਮ ਉੱਬਲੀ ਹੋਈ ਮਸਰਾਂ ਦੀ ਦਾਲ ‘ਚ 9 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਕ ਕੱਪ ਮਸਰਾਂ ਦੀ ਦਾਲ ਖਾਣ ਨਾਲ ਤੁਹਾਨੂੰ ਲਗਪਗ 15 ਗ੍ਰਾਮ ਡਾਇਟ੍ਰੀ ਫਾਈਬਰ ਮਿਲਦਾ ਹੈ ਤੇ 17 ਗ੍ਰਾਮ ਪ੍ਰੋਟੀਨ ਮਿਲਦਾ ਹੈ। ਇਸ ਲਈ ਤੁਸੀਂ ਖ਼ੁਦ ਵੀ ਮਸਰਾਂ ਦੀ ਦਾਲ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਖੁਆਓ।
ਆਇਰਨ ਦਾ ਵੀ ਚੰਗਾ ਸ੍ਰੋਤ
ਆਇਰਨ ਇਕ ਅਜਿਹਾ ਜ਼ਰੂਰੀ ਪੋਸ਼ਕ ਤੱਤ ਹੈ ਜਿਹੜਾ ਖ਼ੂਨ ‘ਚ ਹਿਮੋਗਲੋਬਿਨ ਦੀ ਮਾਤਰਾ ਵਧਾਉਣ ਲਈ ਬੇਹੱਦ ਜ਼ਰੂਰੀ ਹੈ। ਮਸਰਾਂ ਦੀ ਦਾਲ ਆਇਰਨ ਦਾ ਚੰਗਾ ਸ੍ਰੋਤ ਹੈ। 100 ਗ੍ਰਾਮ ਉੱਬਲੀ ਹੋਈ ਮਸਰਾਂ ਦੀ ਦਾਲ ‘ਚ 3.3 ਮਿਲੀਗ੍ਰਾਮ ਆਇਰਨ ਹੁੰਦਾ ਹੈ। ਇਸ ਤੋਂ ਇਲਾਵਾ ਮਸਰਾਂ ‘ਚ ਪਾਵਰਫੁੱਲ ਐਂਟੀ-ਆਕਸੀਡੈਂਟਸ ਹੁੰਦੇ ਹਨ ਜਿਹੜੇ ਤੁਹਾਡੇ ਸਰੀਰ ਨੂੰ ਲਾਈਫਸਟਾਈਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।

Related posts

ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾਣ ਨਾਲ ਹੋ ਸਕਦਾ ਹੈ ਤੁਹਾਡਾ ਨੁਕਸਾਨ

On Punjab

ਸਲਾਇਵਾ ਟੈਸਟ ਨਾਲ ਮਿੰਟਾਂ ‘ਚ ਹੋ ਸਕੇਗੀ ਹਾਰਟ ਅਟੈਕ ਦੀ ਪਛਾਣ, ਇਜ਼ਰਾਇਲੀ ਵਿਗਿਆਨੀਆਂ ਦੀ ਅਨੌਖੀ ਪਹਿਲ

On Punjab

ਬੱਚਿਆਂ ਨੂੰ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ ਮਾਂ ਦਾ ਦੁੱਧ

On Punjab