39.96 F
New York, US
December 13, 2024
PreetNama
ਸਮਾਜ/Social

ਹਿਮਾਚਲ ‘ਚ ਭਾਰੀ ਬਰਫਬਾਰੀ ਕਾਰਨ ਮਨਾਲੀ-ਚੰਡੀਗੜ੍ਹ ਹਾਈਵੇ ਬੰਦ

Himachal fresh snowfall: ਸ਼ਿਮਲਾ: ਪਹਾੜਾਂ ਵਿੱਚ ਹੋ ਰਹੀ ਲਗਾਤਾਰ ਬਰਫ਼ਬਾਰੀ ਕਾਰਨ ਉੱਤਰ ਭਾਰਤ ਵਿੱਚ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ । ਕੜਾਕੇ ਦੀ ਠੰਡ ਪੈਣ ਦੇ ਬਾਵਜ਼ੂਦ ਇੱਕ ਵਾਰ ਫਿਰ ਤੋਂ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ । ਸੋਮਵਾਰ ਦੇਰ ਰਾਤ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਕੁੱਲੂ, ਮਨਾਲੀ, ਸਿਰਮੌਰ, ਚੰਬਾ ਸਮੇਤ ਕਾਂਗੜਾ ਵਿੱਚ ਉਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਹੈ । ਜਿਸ ਕਾਰਨ ਸ਼ਿਮਲਾ ਨੂੰ ਜਾਣ ਵਾਲਾ ਨੈਸ਼ਨਲ ਹਾਈਵੇ ਕੁਫਰੀ ਦੇ ਨੇੜੇ ਬੰਦ ਹੋ ਗਿਆ ਹੈ ।

ਇਸ ਸਬੰਧੀ ਮੌਸਮ ਵਿਭਾਗ ਵੱਲੋਂ 23 ਜਨਵਰੀ ਤੱਕ ਮੌਸਮ ਖਰਾਬ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ । ਮੌਸਮ ਵਿਭਾਗ ਅਨੁਸਾਰ ਇਨ੍ਹਾਂ ਦਿਨਾਂ ਵਿੱਚ ਭਾਰੀ ਬਰਫ਼ਬਾਰੀ ਅਤੇ ਬਾਰਿਸ਼ ਦੀ ਸੰਭਾਵਨਾ ਹੈ । ਸੂਬੇ ਵਿੱਚ ਮੰਗਲਵਾਰ ਨੂੰ ਵੀ ਬਾਰਿਸ਼ ਅਤੇ ਬਰਫ਼ਬਾਰੀ ਦਾ ਅੰਦਾਜ਼ਾ ਲਗਾਇਆ ਗਿਆ ਹੈ ।

ਜੇਕਰ ਇੱਥੇ ਟੂਰਿਜ਼ਮ ਨਗਰੀ ਮਨਾਲੀ ਦੀ ਗੱਲ ਕੀਤੀ ਜਾਵੇ ਤਾਂ ਮਨਾਲੀ ਇਕ ਵਾਰ ਫਿਰ ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਹੋਇਆ ਹੈ । ਮਨਾਲੀ ਵਿੱਚ ਭਾਰੀ ਬਰਫ਼ਬਾਰੀ ਕਾਰਨ ਆਵਾਜਾਈ ਰੁੱਕ ਗਈ ਹੈ । ਜਿਸਦੇ ਚੱਲਦਿਆਂ ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ਬੰਦ ਹੋ ਗਿਆ ਹੈ । ਮਨਾਲੀ ਵਿੱਚ ਲਗਭਗ 4 ਇੰਚ ਤੱਕ ਤਾਜ਼ਾ ਬਰਫ਼ਬਾਰੀ ਹੋਈ ਹੈ ।

ਦੱਸ ਦੇਈਏ ਕਿ ਸੋਮਵਾਰ ਨੂੰ ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 10.9, ਧਰਮਸ਼ਾਲਾ ਵਿੱਚ 9.2, ਨਾਹਨ ਸੋਲਨ ਵਿੱਚ 15.5, ਕਾਂਗੜਾ ਵਿੱਚ 18.5 ਤੇ ਹਮੀਰਪੁਰ ਵਿੱਚ 18.2 ਦਰਜ ਕੀਤਾਗਿਆ. ਉਥੇ ਹੀ ਦੂਜੇ ਪਾਸੇ ਘੱਟੋ ਘੱਟ ਤਾਪਮਾਨ ਕੇਲੰਗ ਵਿੱਚ 14.4, ਕਲਪਾ ਵਿੱਚ -6.8 ਡਿਗਰੀ, ਸ਼ਿਮਲਾ ਵਿੱਚ ਕੁਫਰੀ ਵਿੱਚ -3.0, ਮਨਾਲੀ ਵਿੱਚ -2.8, ਡਲਹੌਜ਼ੀ ਵਿੱਚ 0.8, ਸ਼ਿਮਲਾ ਵਿੱਚ 1.5 ਡਿਗਰੀ ਰਿਹਾ ।

Related posts

ਭਾਰਤ ਦੇ ਚੀਨ ਨੂੰ ਵੱਡੇ ਝਟਕੇ, ਆਰਥਿਕ ਹਥਿਆਰ ਨਾਲ ਸਬਕ ਸਿਖਾਉਣ ਦੀ ਤਿਆਰੀ

On Punjab

ਕਮਲਾ ਹੈਰਿਸ ਨੇ Thanks Giving ਮੌਕੇ ਸ਼ੇਅਰ ਕੀਤੀ ਆਪਣੀ ਮਨਪਸੰਦ ਡਿਸ਼, ਦੇਖਣ ‘ਚ ਲੱਗਦੀ ਲਾਜਵਾਬ

On Punjab

ਜੱਟ ਦੇ ਪੁੱਤ

Pritpal Kaur