66.38 F
New York, US
November 7, 2024
PreetNama
ਰਾਜਨੀਤੀ/Politics

ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਤੋਂ ਹੋਇਆ ਮੌਤਾਂ ਤੇ ਜਤਾਇਆ ਸੋਗ

Rahul gandhi tweets Coronavirus : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਤੋਂ ਹੋਈਆਂ 213 ਲੋਕਾਂ ਦੀ ਮੌਤ ਤੇ ਸੋਗ ਜਤਾਇਆ ਹੈ।ਰਾਹੁਲ ਗਾਂਧੀ ਨੇ ਉਹਨਾਂ ਲੋਕਾਂ ਲਈ ਅਰਦਾਸ ਵੀ ਕੀਤੀ ਹੈ ਜੋ ਇਸ ਬਿਮਾਰੀ ਨਾਲ ਪੀੜਤ ਹਨ । ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਲੋਕਾਂ ਨੂੰ ਇਸ ਵਾਇਰਸ ਤੋਂ ਲੜਨ ਦੀ ਹਿੰਮਤ ਮਿਲੇ।

ਰਾਹੁਲ ਗਾਂਧੀ ਨੇ ਆਪਣੇ ਟਵੀਟ ‘ਚ ਲਿਖਿਆ – ਚੀਨ ਵਿੱਚ ਕੋਰੋਨਾ ਵਾਇਰਸ ਨਾਲ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ । ਮੇਰੀ ਹਮਦਰਦੀ ਪੀੜਤ ਪਰਿਵਾਰਾਂ ਅਤੇ ਓਹਨਾ ਲੋਕਾਂ ਨਾਲ ਹੈ ਜੋ ਇਸ ਦੀ ਮਾਰ ਝੇਲ ਰਹੇ ਹਨ । ਓਹਨਾਂ ਨੂੰ ਇਸ ਸਤਿਥੀ ਤੋਂ ਬਾਹਰ ਨਿਕਲਣ ਦੀ ਹਿੰਮਤ ਮਿਲੇ ।

ਦੱਸ ਦੇਈਏ ਕਿ ਚੀਨ ‘ਚ ਹੁਣ ਤਕ ਕੋਰੋਨਾ ਵਾਇਰਸ ਕਰਕੇ 213 ਮੌਤਾਂ ਹੋਈਆਂ ਹਨ। ਜਿਸ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਇੰਟਰਨੈਸ਼ਨਲ ਐਮਰਜੰਸੀ ਘੋਸ਼ਿਤ ਕੀਤੀ ਹੈ। ਭਾਰਤ ‘ਚ ਵੀ ਇਸ ਵਾਇਰਸ ਨਾਲ ਪੀੜਤ ਇੱਕ ਵਿਅਕਤੀ ਦੀ ਪਛਾਣ ਹੋਈ ਹੈ । ਮਰੀਜ਼ ਨੂੰ ਹਸਪਤਾਲ਼ ਦੇ ਵੱਖਰੇ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਹੈ ।

Related posts

Moosewala Case: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਨਹੀਂ ਮਿਲ ਰਿਹਾ ਵਕੀਲ, ਪਿਤਾ ਨੇ ਸੁਪਰੀਮ ਕੋਰਟ ‘ਚ ਕੀਤੀ ਅਪੀਲ, 11 ਜੁਲਾਈ ਨੂੰ ਹੋਵੇਗੀ ਸੁਣਵਾਈ

On Punjab

ਹਨੀ ਸਿੰਘ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ… ਗੈਂਗਸਟਰ ਗੋਲਡੀ ਬਰਾੜ ਨੇ ਦੱਸਿਆ ਰੈਪਰ ਨੂੰ ਧਮਕੀ ਦੇਣ ਦਾ ਕਾਰਨ

On Punjab

ਪੰਜਾਬ ‘ਚ ਹੁਣ ਇਨ੍ਹਾਂ ਹੁਕਮਾਂ ਦੀ ਕਰਨੀ ਪਏਗੀ ਪਾਲਣਾ, ਨਹੀਂ ਤਾਂ ਹੋਏਗਾ ਕੇਸ ਦਰਜ

On Punjab