PreetNama
ਖਾਸ-ਖਬਰਾਂ/Important News

ਕੋਰੋਨਾ ਵਾਇਰਸ: ਚੀਨ ‘ਚ 24 ਘੰਟਿਆਂ ਦੇ ਅੰਦਰ ਹੋਈ 45 ਲੋਕਾਂ ਦੀ ਮੌਤ

corona virus death toll: ਕੋਰੋਨਾਵਾਇਰਸ ਨੇ ਚੀਨ ‘ਚ ਇਕ ਮਹਾਂਮਾਰੀ ਦਾ ਰੂਪ ਧਾਰਿਆ ਹੈ। ਹਰ ਦਿਨ ਕੋਰੋਨਾ ਕਾਰਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਚੀਨ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 300 ਨੂੰ ਪਾਰ ਕਰ ਗਈ ਹੈ।

ਐਤਵਾਰ ਸਵੇਰੇ ਚੀਨੀ ਸਰਕਾਰ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 45 ਲੋਕਾਂ ਦੀ ਮੌਤ ਹੋ ਗਈ। ਚੀਨ ਵਿੱਚ ਹੁਣ ਤੱਕ ਮੌਤ ਦੇ ਨਵੇਂ ਕੇਸਾਂ ਕਾਰਨ 304 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਦ ਕਿ 12 ਹਜ਼ਾਰ ਤੋਂ ਵੱਧ ਲੋਕਾਂ ਵਿੱਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ। ਸ਼ਨੀਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 259 ਸੀ। ਜ਼ਰੂਰੀ ਗੱਲ ਤਾ ਇਹ ਹੈ ਕਿ ਕੋਰੋਨਾ ਵਾਇਰਸ ਦਾ ਸੰਕਰਮਣ ਦਸੰਬਰ ਵਿੱਚ ਚੀਨ ਦੇ ਹੁਬੇਈ ਸੂਬੇ ਤੋਂ ਸ਼ੁਰੂ ਹੋਇਆ ਸੀ। ਕੋਰੋਨਾ ਦਾ ਪਹਿਲਾ ਕੇਸ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿੱਚ ਸਾਹਮਣੇ ਆਇਆ ਸੀ। ਹੁਬੇਈ ਪ੍ਰਾਂਤ ਦਾ ਵੁਹਾਨ ਸ਼ਹਿਰ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਜਿਥੇ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਕਰਦੇ ਹਨ।

ਕੋਰੋਨਾ ਦਾ ਘਾਤਕ ਰੂਪ ਧਾਰਨ ਕਰਨ ਤੋਂ ਬਾਅਦ ਭਾਰਤ ਨੇ ਵੁਹਾਨ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ 324 ਭਾਰਤੀਆਂ ਨੂੰ ਲੈ ਕੇ ਚੀਨ ਦੇ ਵੁਹਾਨ ਸ਼ਹਿਰ ਤੋਂ ਨਵੀਂ ਦਿੱਲੀ ਪਹੁੰਚੀ, ਜਦ ਕਿ ਐਤਵਾਰ ਨੂੰ ਵੀ 323 ਭਾਰਤੀਆਂ ਦੇ ਨਾਲ ਵਿਸ਼ੇਸ਼ ਉਡਾਣ ਭਾਰਤ ਲਈ ਰਵਾਨਾ ਹੋਈ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਦੀ ਚੀਨ ਦੀ ਸਰਹੱਦ ਨੂੰ ਦੂਜੇ ਦੇਸ਼ਾਂ ਵਿੱਚ ਵੀ ਪਾਰ ਕਰਨ ਤੋਂ ਬਾਅਦ ਇੱਕ ਸਿਹਤ ਸੰਕਟਕਾਲ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਚੀਨ ਤੋਂ ਇਲਾਵਾ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਕਈ ਹੋਰ ਦੇਸ਼ਾਂ ਵਿੱਚ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ।

Related posts

ਫੇਸਬੁੱਕ ਖ਼ਿਲਾਫ਼ ਅਮਰੀਕਾ ਦੇ ਸਾਰੇ ਸੂਬਿਆਂ ‘ਚ ਮੁਕਦਮੇ, ਛੋਟੀਆਂ ਕੰਪਨੀਆਂ ਨੂੰ ਗ਼ਲਤ ਨੀਤੀਆਂ ਨਾਲ ਖ਼ਤਮ ਕਰਨ ਦਾ ਦੋਸ਼

On Punjab

ਕੋਰੋਨਾ ਖਿਲਾਫ਼ ਜੰਗ ਲਈ ਭਾਰਤ ਨੂੰ 3 ਮਿਲੀਅਨ ਡਾਲਰ ਦੇਵੇਗਾ ਅਮਰੀਕਾ…

On Punjab

ਮਹਾਮਾਰੀ ਦੇ ਮੁਸ਼ਕਲ ਦੌਰ ‘ਚ ਰਾਹਤ ਤੋਂ ਬਾਅਦ ਹਜ਼ਾਰਾਂ ਸ਼ਰਧਾਲੂ ਅਮਰੀਕਾ ਦੇ ਇਸ ਮੰਦਰ ‘ਚ ਹੋਏ ਇਕੱਠੇ, ਗੂੰਜਿਆ ਜੈ ਗੋਵਿੰਦਾ….

On Punjab