43.45 F
New York, US
February 4, 2025
PreetNama
ਸਮਾਜ/Social

ਚੀਨ ‘ਚ ਕੋਰੋਨਾ ਵਾਇਰਸ ਤੋਂ ਬਾਅਦ ਹੁਣ Bird Flu ਦਾ ਅਟੈਕ

China reports H5N1 bird flu: ਚੀਨ ਵਿੱਚ ਕੋਰੋਨਾ ਵਾਇਰਸ ਦੇ ਤਬਾਹੀ ਦੇ ਵਿਚਕਾਰ ਹੁਨਾਨ ਪ੍ਰਾਂਤ ਦੇ ਸ਼ੁਆਂਗ ਕਿੰਗ ਜ਼ਿਲ੍ਹੇ ਵਿੱਚ ਇਕ ਫਾਰਮ ਵਿੱਚ ਬਰਡ ਫਲੂ ਦੇ ਖ਼ਤਰਨਾਕ ਹਮਲੇ ਦੀ ਖ਼ਬਰ ਮਿਲੀ ਹੈ, ਜੋ ਕਿ ਹੁਬੇਬੀ ਸੂਬੇ ਦੀ ਦੱਖਣੀ ਸਰਹੱਦ ‘ਤੇ ਸਥਿਤ ਹੈ । ਦੱਸ ਦੇਈਏ ਕਿ ਹੁਬੇਈ ਪ੍ਰਾਂਤ ਕੋਰੋਨਾ ਵਾਇਰਸ ਦਾ ਕੇਂਦਰ ਹੈ । ਇਸ ਖਤਰਨਾਕ ਵਾਇਰਸ ਕਾਰਨ 304 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 14 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ।

ਚੀਨ ਦੇ ਖੇਤੀਬਾੜੀ ਅਤੇ ਪੇਂਡੂ ਮਾਮਲਿਆਂ ਦੇ ਮੰਤਰਾਲੇ ਦੇ ਇਕ ਬਿਆਨ ਅਨੁਸਾਰ ਫਾਰਮ ਵਿੱਚ 7,850 ਮੁਰਗੀਆਂ ਹਨ ਅਤੇ 4,500 ਦੀ ਮੌਤ ਹੋ ਗਈ ਹੈ । ਹਾਲਾਂਕਿ, ਅਜੇ ਤੱਕ ਕਿਸੇ ਵੀ ਮਨੁੱਖ ਨੂੰ ਐਚ5ਐਨ1 ਤੋਂ ਪ੍ਰਭਾਵਿਤ ਹੋਣ ਦੀ ਖ਼ਬਰ ਨਹੀਂ ਹੈ । ਬਰਡ ਫਲੂ ਦਾ ਪ੍ਰਕੋਪ ਅਜਿਹੇ ਸਮੇਂ ਆਇਆ ਹੈ ਜਦੋਂ ਚੀਨੀ ਅਧਿਕਾਰੀ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜੱਦੋ-ਜਹਿਦ ਕਰ ਰਹੇ ਹਨ ।

ਦੱਸ ਦੇਈਏ ਕਿ ਚੀਨ ਨੇ ਲੂਨਰ ਨਵੇਂ ਸਾਲ ਦੇ ਮੱਦੇਨਜ਼ਰ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਇਸ ਨੇ ਤਕਰੀਬਨ ਇੱਕ ਦਰਜਨ ਸ਼ਹਿਰਾਂ ਵਿੱਚ 56 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ । ਲੂਨਰ ਨਵੇਂ ਸਾਲ ਦੇ ਦੌਰਾਨ ਲੱਖਾਂ ਚੀਨੀ ਲੋਕ ਯਾਤਰਾ ਕਰਦੇ ਹਨ । ਜਿਸ ਕਾਰਨ ਅਜਿਹੇ ਵਿੱਚ ਇਸ ਵਾਇਰਸ ਦੇ ਫੈਲਣ ਦਾ ਖਤਰਾ ਵੱਧ ਸਕਦਾ ਹੈ ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ, ਫਰਾਂਸ, ਅਮਰੀਕਾ ਅਤੇ ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਵਿਚ ਇਸ ਵਿਸ਼ਾਣੂ ਦੇ ਕੇਸ ਸਾਹਮਣੇ ਆ ਚੁੱਕੇ ਹਨ । ਵਿਸ਼ਵ ਭਰ ਦੇ ਸਿਹਤ ਅਧਿਕਾਰੀ ਇਸ ਆਲਮੀ ਮਹਾਂਮਾਰੀ ਨਾਲ ਨਜਿੱਠਣ ਵਿੱਚ ਲੱਗੇ ਹੋਏ ਹਨ । ਕਈ ਦੇਸ਼ ਚੀਨ ਤੋਂ ਆਪਣੇ ਲੋਕਾਂ ਨੂੰ ਵਾਪਸ ਲਿਆਉਣ ਵਿੱਚ ਲੱਗੇ ਹੋਏ ਹਨ । ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇੱਕ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ ।

Related posts

ਵਿਆਹਾਂ ‘ਚ ਹੋ ਰਿਹੈ ਬਦਲਾਵ..

Pritpal Kaur

Canada ਦੀ ਸੰਸਦ ‘ਚ ਉਠਿਆ ਹਿੰਦੂ ਮੰਦਰਾਂ ਦੀ ਭੰਨਤੋੜ ਦਾ ਮੁੱਦਾ, ਸੰਸਦ ਮੈਂਬਰ ਨੇ ਕਿਹਾ- ‘ਦੇਸ਼ ‘ਚ ਫੈਲ ਰਿਹਾ ਹੈ ਹਿੰਦੂਫੋਬੀਆ’

On Punjab

ਕੇਜਰੀਵਾਲ ਦੀ ਜ਼ਮਾਨਤ ਵਿਰੁੱਧ ਈਡੀ ਦੀ ਪਟੀਸ਼ਨ ’ਤੇ ਸੁਣਵਾਈ 21 ਮਾਰਚ ਨੂੰ

On Punjab