ਉਪ ਜਿਲਾ ਸਿਖਿਆ ਅਫਸਰ ਸੈਕੰਡਰੀ ਸਿੱਖਿਆ ਕੋਮਲ ਅਰੋੜਾ ਦੀ ਅਗਵਾਈ ਹੇਠ ਜਿਲ੍ਹਾ ਸਿੱਖਿਆ ਸੁਧਾਰ ਟੀਮ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਸਰਕਾਰੀ ਹਾਈ ਸਕੂਲ ਫਰੀਦੇ ਵਾਲਾ, ਸਰਕਾਰੀ ਹਾਈ ਸਕੂਲ ਮਨਸੂਰਦੇਵਾ , ਸਸਸਸ ਤਲਵੰਡੀ ਜੱਲੇ ਖਾ ਦਾ ਨਿਰੀਖਣ ਕੀਤਾ ਗਿਆ ।ਇਸ ਦੋਰਾਨ ਜਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਸਿਖਿਆ ਵਿਭਾਗ ਵੱਲੋਂ ਚਲਾਈ ਮਿਸ਼ਨ ਸ਼ਤ ਪ੍ਰਤੀਸ਼ਤ ਮੁਹਿੰਮ ਸੰਬੰਧੀ ਸਕੂਲ ਵਿਦਿਆਰਥੀਆਂ ਅਤੇ ਅਧਿਆਪਕ ਨਾਲ ਵਿਚਾਰ ਚਰਚਾ ਕਰਨ ਉਪਰੰਤ ਉਪ ਜਿਲਾ ਸਿਖਿਆ ਅਫਸਰ ਸੈਕੰਡਰੀ ਫਿਰੋਜ਼ਪੁਰ ਕੋਮਲ ਅਰੋੜਾ ਅਤੇ ਟੀਮ ਦੀਪਕ ਸ਼ਰਮਾ, ਆਦਰਸ਼ ਪਾਲ ਸਿੰਘ, ਤਨਵੀਰ ਸਿੰਘ, ਅਤੇ ਰਤਨਦੀਪ ਸਿੰਘ ਨੇ ਬੱਚਿਆਂ ਨਾਲ ਪ੍ਰੀਖਿਆ ਦੀ ਤਿਆਰੀ ਸੰਬੰਧੀ ਆਪਣੇ ਤਜਰਬੇ ਅਤੇ ਨੁਕਤੇ ਸਾਂਝੇ ਕੀਤੇ ।ਇਸ ਦੌਰਾਨ ਜਿਹੜੇ ਬੱਚੇ ਮੈਰਿਟ ਲਿਸਟ ਵਿੱਚ ਆਉਣ ਦੀ ਤਿਆਰੀ ਕਰ ਰਹੇ ਹਨ, ਉਹਨਾ ਨੂੰ ਅਲੱਗ ਤੋਰ ਤੇ ਮਾਰਗਦਰਸ਼ਨ ਕੀਤਾ ਗਿਆ। ਉਹਨਾ ਦੱਸਿਆ ਕਿ ਇਸ ਵਾਰ ਵਿਭਾਗ ਵੱਲੋਂ ਬੋਰਡ ਦੀਆ ਜਮਾਤਾਂ ਦਾ 100 ਫੀਸਦੀ ਨਤੀਜਾ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਫਿਰ ਉਹ ਭਾਵੇਂ ਈ-ਕਾਨੈਂਟਟ ਰਾਹੀਂ ਪੜਾਉਣਾ ਹੋਵੇ, ਮੋਕ ਟੈਸਟ, ਅਭਿਆਸ ਅਤੇ ਰਿਹਰਸਲ ਪ੍ਰੀਖੀਆਵਾ ਹੋਣ,ਵਿਭਾਗ ਦਾ ਕੋਈ ਵੀ ਅਧਿਕਾਰੀ , ਕਰਮਚਾਰੀ ਵਿਦਿਆਰਥੀਆ ਦੀ ਸਹੂਲਤ ਲਈ ਸਮਾਜ ਦੇ ਸਹਿਯੋਗ ਨਾਲ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਸਮੇਂ ਦੇ ਹਾਨੀ ਬਣ ਸਕਣ ।
previous post
next post