US foreign ministry urges citizens: ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਦੇਸ਼ ਦੇ ਨਾਗਰਿਕਾਂ ਲੈਵਲ 3 ਦੀ ਵਾਰਨਿੰਗ ਜਾਰੀ ਕੀਤੀ ਗਈ ਹੈ। ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਪਾਕਿਸਤਾਨ ਯਾਤਰਾ ਬਾਰੇ ਇੱਕ ਵਾਰ ਫਿਰ ਤੋਂ ਵਿਚਾਰ ਕਰ ਲੈਣ। ਵਿਦੇਸ਼ ਮੰਤਰਾਲੇ ਵੱਲੋ ਇੱਕ ਟ੍ਰੇਵਲ ਐਡਵਾਈਜ਼ਰੀ ਜਾਰੀ ਕੀਤੀ ਗਈ। ਇਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਅਮਰੀਕੀ ਨਾਗਰਿਕ ਪਾਕਿਸਤਾਨ ਦੀ ਯਾਤਰਾ ਤੇ ਜਾਣਾ ਚਾਹੁੰਦੇ ਹਨ ਉਹ ਇਸ ਬਾਰੇ ਇੱਕ ਵਾਰ ਵਿਚਾਰ ਕਰ ਲੈਣ, ਕਿਉਂਕਿ ਸਰਕਾਰ ਆਤੰਕਵਾਦ ਤੇ ਖ਼ਤਰਨਾਕ ਸਥਿਤੀਆਂ ਦੇ ਵਿੱਚ ਐਮਰਜੈਂਸੀ ਸੇਵਾਵਾਂ ਨਹੀਂ ਪ੍ਰਦਾਨ ਕਰ ਸਕੇਗੀ। ਬਲੂਚਿਸਤਾਨ ਤੇ ਖੈਬਰ ਪਖਤੁਨਵਾਂ ਜਿੱਥੇ ਸਭ ਤੋਂ ਵੱਧ ਖਤਰਾ ਹੈ ‘ਤੇ ਖ਼ਾਸ ਕਰ ਬਾਰਡਰ ਤੇ ਨਾ ਜਾਣ ਲਈ ਹਾਈ ਅਲਰਟ ਜਾਰੀ ਕੀਤਾ ਹੈ।
ਪਾਕਿਸਤਾਨ ਆਤੰਕੀਆਂ ਲਈ ਸਭ ਤੋਂ ਸੁਰੱਖਿਅਤ ਸਥਾਨ ਹੈ। ਪਾਕਿਸਤਾਨ ਤੋਂ ਹੀ ਵੱਡੇ – ਵੱਡੇ ਆਤੰਕੀ ਸੰਗਠਨ ਆਪਰੇਟ ਹੁੰਦੇ ਹਨ। ਬਲੂਚਿਸਤਾਨ ਤੇ ਖੈਬਰ ਪਖਤੁਨਵਾਂ ਇਹੋ ਜਿਹੇ ਸੂਬੇ ਹਨ ਜਿਥੋਂ ਸਭ ਤੋਂ ਵੱਧ ਆਤੰਕੀ ਸੰਗਠਨ ਆਪਰੇਟ ਹੁੰਦੇ ਹਨ। ਆਤੰਕੀ ਤੇ ਅਗਵਾ ਕਰਨ ਦੀ ਘਟਨਾਵਾਂ ਕਰਕੇ ਇਹਨਾਂ ਸਥਾਨਾਂ ਤੇ ਜਾਣ ਤੋਂ ਬੱਚਿਆ ਜਾਵੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਉੱਥੇ ਹੋਏ ਕਤਲ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ-ਪਾਕਿਸਤਾਨ ਬਾਰਡਰ ‘ਤੇ ਸੱਭ ਤੋਂ ਵੱਧ ਆਤੰਕੀ ਗਤੀਵਿਧੀਆਂ ਹੁੰਦੀਆਂ ਹਨ। ਬਾਰਡਰ ‘ਤੇ ਲਗਾਤਾਰ ਫਾਇਰਿੰਗ ਹੁੰਦੀ ਰਹਿੰਦੀ ਹੈ। ਜਿਸ ਕਰਕੇ ਉੱਥੇ ਸੈਂਕੜਾ ਹੀ ਮੌਤਾਂ ਹੋਈਆਂ ਹਨ।
ਅਮਰੀਕਾ ਆਪਣੇ ਦੇਸ਼ ਦੇ ਉਹਨਾਂ ਨਾਗਰਿਕਾਂ ਨੂੰ ਚਾਰ ਲੈਵਲ ‘ਚ ਵਾਰਨਿੰਗ ਜਾਰੀ ਕਰਦਾ ਹੈ ਜੋ ਵਿਦੇਸ਼ੀ ਯਾਤਰਾ ਲਈ ਜਾਂਦੇ ਹਨ। ਲੈਵਲ 1 ‘ਚ ਯਾਤਰੀਆਂ ਨੂੰ ਆਮ ਤੋਰ ‘ਤੇ ਸਾਵਧਾਨ ਰਹਿਣ ਲਈ ਕਹਿੰਦਾ ਹੈ। ਲੈਵਲ 2 ‘ਚ ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਜਾਂਦਾ ਹੈ, ਉੱਥੇ ਹੀ ਲੈਵਲ 3 ਦੀ ਵਾਰਨਿੰਗ ‘ਚ ਯਾਤਰੀਆਂ ਨੂੰ ਆਪਣੀ ਯਾਤਰਾ ਤੇ ਇੱਕ ਵਾਰ ਵਿਚਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਲੈਵਲ 4 ਨਾਗਰਿਕ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਸੰਵੇਦਨਸ਼ੀਲ ਥਾਵਾਂ ‘ਤੇ ਨਾ ਜਾਣ।