18.21 F
New York, US
December 23, 2024
PreetNama
ਖਬਰਾਂ/News

ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਐਮ ਐਲ.ਏ ਹਰਜੋਤ ਕਮਲ ਦੇ ਘਰ ਦਾ ਘਿਰਾਓ

ਮੋਗਾ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਜਿਲ੍ਹਾ ਮੋਗਾ ਦੇ ਐਮ ਐਲ.ਏ ਹਰਜੋਤ ਕਮਲ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਕਿਸਾਨੀ ਮੰਗਾਂ ਮਸਲਿਆਂ ਬਾਰੇ ਮੰਗ ਪੱਤਰ ਦਿੱਤਾ ਗਿਆ ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਜਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ,ਪਰਾਲੀ ਫੂਕਣ ਦੇ ਨਜਾਇਜ਼ ਪਰਚੇ,ਕੰਬਾਈਨਾਂ ਨੂੰ ਕੀਤੇ ਨਜਾਇਜ਼ ਜੁਰਮਾਨੇ,ਅਵਾਰਾ ਪਸ਼ੂਆਂ ਦੀ ਸਮੱਸਿਆ,ਬੈਂਕਾਂ ਵੱਲੋਂ ਕਿਸਾਨਾਂ ਉਪਰ ਖਾਲੀ ਚੈੱਕਾਂ ਸਬੰਧੀ ਕੀਤੇ ਕੇਸ,ਜਮੀਨਾਂ ਦੀਆਂ ਦੀਆਂ ਹੋ ਰਹੀਆਂ ਕੁਰਕੀਆਂ ਸਮੇਤ ਬਾਕੀ ਕਿਸਾਨੀ ਮੰਗਾਂ ਮਸਲਿਆਂ ਵੱਲ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਬਲਕਿ ਸਾਰਾ ਧਿਆਨ ਕਾਰਪੋਰੇਟ ਸੈਕਟਰ ਨੂੰ ਫਾਇਦਾ ਪਹੁੰਚਾਉਣ ਵੱਲ ਹੈ ।ਕਿਸਾਨਾਂ ਦੇ ਕਰਜੇ ਮਾਫ ਕਰਨ ਵੇਲੇ ਤਾਂ ਸਰਕਾਰ ਦਾ ਖਜਾਨਾ ਖਾਲੀ ਹੈ ਪਰ ਪ੍ਰਾਈਵੇਟ ਥਰਮਲਾਂ ਨੂੰ ਬਿਨਾਂ ਬਿਜਲੀ ਖਰੀਦੇ ਕਰੋੜਾ ਰੁਪਇਆ ਹਰ ਸਾਲ ਦਿੱਤੇ ਜਾ ਰਹੇ ਹਨ । ਕੈਬਨਿਟ ਮੰਤਰੀਆਂ ਲਈ ਗੱਡੀਆਂ ਖਰੀਦਣ ਵੇਲੇ ਪੈਸੇ ਹਨ ਇਸੇ ਤਰ੍ਹਾਂ ਪਹਿਲਾਂ ਤੋਂ ਹੀ ਮੋਟੀਆਂ ਤਨਖਾਹਾਂ ਅਤੇ ਭੱਤੇ ਲੈ ਰਹੇ ਆਈ ਏ ਐੱਸ ਅਫਸਰਾਂ ਦੀ ਰਾਖੀ ਲਈ ਪ੍ਰਾਈਵੇਟ ਨੌਕਰ ਰੱਖਣ ਵਾਸਤੇ
15000 ਹਜਾਰ ਰੁਪਏ ਹਰੇਕ ਮਹੀਨੇ ਦੇਣ ਦਾ ਫੈਸਲਾ ਵੀ ਇਹ ਸਾਬਤ ਕਰਦਾ ਹੈ ਕਿ ਇਹ ਸਰਕਾਰ ਕਿਸਾਨ ਪੱਖੀ ਨਹੀਂ ਹੈ ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਵਾਅਦੇ ਮੁਤਾਬਕ ਜੋ ਵਾਅਦਾ ਕਿਸਾਨਾਂ ਸਰਕਾਰ ਬਣਨ ਤੋਂ ਪਹਿਲਾਂ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾਕੇ ਸਹੁੰ ਖਾਧੀ ਸੀ ਕਿ ਸਰਕਾਰ ਬਣਨ ਤੇ ਕਿਸਾਨਾਂ ਦੇ ਸਮੁੱਚੇ ਕਰਜੇ ਤੇ ਲੀਕ ਫੇਰੀ ਜਾਵੇਗੀ ਕਰਜਾ ਭਾਵੇਂ ਬੈਂਕਾਂ ਦਾ ਹੋਵੇ,ਕੋਅਪਰੇਟ ਸੁਸਾਇਟੀਆਂ ਦਾ ਭਾਵੇਂ ਆੜ੍ਹਤੀਆਂ ਦਾ ਹੋਵੇ ਉਹ ਸਾਰਾ ਕਰਜਾ ਪੰਜਾਬ ਸਰਕਾਰ ਦੇਵੇਗੀ।
ਪਰ ਕਾਂਗਰਸ ਸਰਕਾਰ ਬਣੀ ਨੂੰ ਪੂਰੇ
ਤਿੰਨ ਸਾਲ ਬੀਤ ਚੁੱਕੇ ਹਨ ਅਜੇ ਤੱਕ ਸਰਕਾਰ ਨੇ ਡੱਕਾ ਚੁੱਕੇ ਦੂਰਾ ਨਹੀਂ ਕੀਤਾ ।ਕਰਜੇ ਤੋ ਤੰਗ ਆ ਕੇ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ ਇਸ ਦੇ ਨਾਲ ਹੀ ਆਰਥਿਕ ਤੰਗੀ ਕਾਰਨ ਕਿਸਾਨ ਔਰਤਾਂ ਵੀ ਖੁਦਕੁਸ਼ੀਆਂ ਦੇ ਰਾਹ ਪੈ ਰਹੀਆਂ ਹਨ ਅਤੇ ਜੋ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਉਨ੍ਹਾਂ ਦੇ ਵਾਰਸਾਂ ਨੂੰ ਬੈਂਕਾਂ ਵਾਲੇ ਤੰਗ ਪ੍ਰੇਸ਼ਾਨ ਕਰ ਰਹੇ ਹਨ ਇਸੇ ਕਰਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਹੈ, ਕਿ ਜੋ ਪੰਜਾਬ ਵਿਧਾਨ ਸਭਾ ਦਾ ਆਉਣ ਵਾਲਾ ਬੱਜਟ ਇਜਲਾਸ ਹੈ ਉਸ ਸਮੇਂ ਕਿਸਾਨੀ ਮਸਲੇ ਚੁੱਕਣ ਲਈ ਸਰਕਾਰ ਨੂੰ ਮਜਬੂਰ ਕਰਨ ਲਈ ਸੂਬਾ ਪੱਧਰੀ ਸੱਦੇ ਤੇ ਸਾਰੇ ਪੰਜਾਬ ਵਿੱਚ ਕੈਬਨਿਟ ਮੰਤਰੀਆਂ ਅਤੇ ਕਾਂਗਰਸੀ ਐਮ ਐਲ.ਏ ਦੇ ਘਰ ਦੇ ਘਿਰਾਓ ਕਰਕੇ ਮੰਗ ਪੱਤਰ ਦਿੱਤੇ ਗਏ ।ਉਨ੍ਹਾਂ ਕਿਹਾ ਕਿ ਜੇਕਰ ਕਿਸਾਨੀ ਮੰਗਾਂ ਮਸਲਿਆਂ ਵੱਲ ਪੰਜਾਬ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੰਗਾਂ ਨਾ ਮੰਨੇ ਜਾਣ ਆਉਣ ਵਾਲੇ ਦਿਨਾਂ ਵਿਚ ਵੀ ਸੰਘਰਸ਼ ਜਾਰੀ ਰਹੇ ਰਹੇਗਾ ਇਸ ਮੌਕੇ ਚਮਕੌਰ ਸਿੰਘ ਰੋਡੇ ਖੁਰਦ ਨੇ ਵੀ
ਸੰਬੋਧਨ ਕੀਤਾ ਅਤੇ ਸਟੇਜ ਦੀ ਕਾਰਵਾਈ ਬੂਟਾ ਸਿੰਘ ਤਖਾਣਵੱਧ ਨਿਭਾਈ ਇਸ ਮੌਕੇ ਹਾਜ਼ਰ ਸਨ _ਛਿੰਦਰਪਾਲ ਕੌਰ ਰੋਡੇ ਖੁਰਦ ,ਦਵਿੰਦਰ ਸਿੰਘ ਤਖਾਣਵੱਧ,ਬਲਵਿੰਦਰ ਸਿੰਘ ਰੋਡੇ,ਬਲਜੀਤ ਸਿੰਘ ਛੋਟਾ ਘਰ,ਜੱਸਾ ਸਿੰਘ ਸਿੰਘਾਂ ਵਾਲਾ,ਮੋਹਨ ਲਾਲ ਸਿੰਘਾਂ ਵਾਲਾ,ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ,ਅਜਮੇਰ ਸਿੰਘ ਨਾਹਲ ਖੋਟੇ,ਆਦਿ ਆਗੂ ਹਾਜ਼ਰ ਸਨ।

Related posts

Punjab government decides to give facelift to five heritage gates in city

Pritpal Kaur

ਚੋਣਾਂ ‘ਚ ਤਾਂ ਨਹੀਂ ਵਰਤਾਈ ਜਾਣੀ ਸੀ ਸ਼ਰਾਬ

Pritpal Kaur

ਯੂਏਈ ‘ਚ ਮਿਸਾਲ ਕਾਇਮ, ਪਹਿਲੀ ਵਾਰ ਭਾਰਤੀ ਹਿੰਦੂ ਪਿਤਾ ਤੇ ਮੁਸਲਿਮ ਮਾਂ ਦੀ ਧੀ ਨੂੰ ਮਾਨਤਾ

On Punjab