PreetNama
ਸਿਹਤ/Health

ਹਲਦੀ ਰੱਖਦੀ ਹੈ ਰੋਗਾਂ ਨੂੰ ਖਤਮ ਕਰਨ ਦੀ ਤਾਕਤ

Benefits of turmeric: ਅੱਜ-ਕੱਲ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਹਰ ਰੋਜ਼ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ। ਜੇ ਤੁਸੀਂ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ ‘ਚ ਅੱਜ ਤੋਂ ਹੀ ਕੁੱਝ ਖਾਸ ਚੀਜ਼ਾਂ ਨੂੰ ਸ਼ਾਮਲ ਕਰੋ। ਜਿਵੇਂ…
ਹਲਦੀ ਵਾਲਾ ਦੁੱਧ
ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਓ। ਇਸ ਦੇ ਦੋ ਲਾਭ ਹੋਣਗੇ ਇਕ ਇਹ ਕਿ ਤੁਹਾਡੀ ਰੋਜ਼ਾਨਾ ਦੀ ਥਕਾਵਟ ਬਹੁਤ ਜਲਦੀ ਦੂਰ ਹੋ ਜਾਵੇਗੀ। ਨਾਲ ਹੀ ਤੁਸੀਂ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਇਥੋਂ ਤੱਕ ਕਿ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਸੁਰੱਖਿਅਤ ਰਹੋਗੇ।
ਲੂਣ ਘੱਟ ਖਾਓ
ਭੋਜਨ ‘ਚ ਨਮਕ ਦੀ ਮਾਤਰਾ ਜਿੰਨੀ ਘੱਟ ਹੋਵੇਗੀ ਤੁਹਾਡੇ ਲਈ ਉਨ੍ਹਾਂ ਹੀ ਵਧੀਆ ਹੋਵੇਗਾ। ਇਸ ਨਾਲ ਤੁਹਾਡਾ ਭਾਰ ਸੰਤੁਲਨ ਬਣਿਆ ਰਹੇਗਾ ਅਤੇ ਨਾਲ ਹੀ ਤੁਹਾਡਾ ਬਲੱਡ ਪ੍ਰੈਸ਼ਰ ਕਦੇ ਵੀ ਵਧੇਗਾ ਨਹੀਂ।
ਰੋਜ਼ਾਨਾ ਕਸਰਤ
ਸਰੀਰ ‘ਚੋਂ ਪਸੀਨਾ ਆਉਣਾ ਬਹੁਤ ਜ਼ਰੂਰੀ ਹੈ। ਜਦੋਂ ਸਰੀਰ ‘ਚੋਂ ਪਸੀਨਾ ਨਿਕਲਦਾ ਹੈ ਤਾਂ ਤੁਹਾਡੇ ਸਰੀਰ ਦੀਆਂ 80% ਬਿਮਾਰੀਆਂ ਅਲੋਪ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਜਿੰਮ, ਯੋਗਾ ਦੁਆਰਾ ਆਪਣੇ ਆਪ ਨੂੰ ਜਿੰਨਾ ਸੰਭਵ ਹੋ ਸਕੇ ਫਿੱਟ ਰੱਖੋ।
ਪੋਟਾਸ਼ੀਅਮ ਮਾਰਕੀਟ ਫੂਡ ਅਤੇ ਪੈਕ ਕੀਤੇ ਭੋਜਨ ‘ਚ ਵੱਡੀ ਮਾਤਰਾ ‘ਚ ਮੌਜੂਦ ਹੁੰਦੇਹਨ। ਅਜਿਹੀ ਸਥਿਤੀ ‘ਚ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਨ੍ਹਾਂ ਖਾਣਿਆਂ ਨੂੰ ਅੱਜ ਤੋਂ ਹੀ ਬੰਦ ਕਰ ਦਵੋ।
ਦੁੱਧ ਅਤੇ ਦਹੀਂ
ਦਿਨ ‘ਚ ਇਕ ਕਟੋਰਾ ਦਹੀਂ ਅਤੇ 2 ਗਲਾਸ ਦੁੱਧ ਪੀਓ। ਇਹ ਤੁਹਾਡੀ ਸਿਹਤ ਅਤੇ ਚਮੜੀ ਦੋਹਾਂ ਲਈ ਫਾਇਦੇਮੰਦ ਰਹੇਗਾ।
ਫਲ
ਦੁਪਹਿਰ ਦੇ ਖਾਣੇ ਤੋਂ ਪਹਿਲਾਂ ਇਕ ਕਟੋਰਾ ਫਲ ਜ਼ਰੂਰ ਖਾਓ। ਇਸ ਨਾਲ ਤੁਹਾਨੂੰ ਭੁੱਖ ਮਹਿਸੂਸ ਹੋਵੇਗੀ। ਨਾਲ ਹੀ ਇਸ ਨਾਲ ਤੁਹਾਡੇ ਸਰੀਰ ਨੂੰ ਸਭ ਤਰਾਂ ਦੇ ਪੋਸ਼ਕ ਤੱਤ ਮਿਲਣਗੇ।
ਹਰੀਆਂ ਸਬਜ਼ੀਆਂ
ਹਰੀਆਂ ਸਬਜ਼ੀਆਂ ਤੁਹਾਡੇ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੀਆਂ ਹਨ। ਜਿਸ ਨਾਲ ਤੁਹਾਡਾ ਸਰੀਰ ਕਈ ਬਿਮਾਰੀਆਂ ਨਾਲ ਲੜਨ ਦੇ ਯੋਗ ਬਣਦਾ ਹੈ।

Related posts

Covid19 disease unborn baby : ਪ੍ਰੈਗਨੈਂਸੀ ਦੌਰਾਨ ਬੇਬੀ ਦੇ ਦਿਮਾਗ ਨੂੰ ਕੋਰੋਨਾ ਨਹੀਂ ਪਹੁੰਚਾ ਸਕਦਾ ਨੁਕਸਾਨ, ਇਸ ਖੋਜ ’ਚ ਹੋਇਆ ਦਾਅਵਾ

On Punjab

ਰਸੋਈ ਦੇ ਕੰਮਾਂ ਨੂੰ ਆਸਾਨੀ ਨਾਲ ਕਰਨ ਲਈ ਇਹ ਤਰੀਕੇ ਹੁੰਦੇ ਹਨ ਮਦਦਗਾਰ

On Punjab

ਗਰਭਕਾਲ ਦੌਰਾਨ ਕਰੋ ਇਹ ਕੰਮ, ਬੱਚਾ ਹੋਏਗਾ ਅਕਲਮੰਦ

On Punjab