ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾ ਕੌਂਸਲ ਦੀ ਮੀਟਿੰਗ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਵਿੱਚ ਪੰਜਾਬ ਭਰ ਵਿਚੋਂ ਫੈਡਰੇਸ਼ਨ ਦੇ ਜਿਲਾ ਆਗੂਆਂ ਨੇ ਹਿੱਸਾ ਲਿਆ। ਸੂਬਾਈ ਮੀਟਿੰਗ ਵਿੱਚ ਸੂਬਾ ਕੌਂਸਲ ਨੇ ਦੇਸ਼ ਅਤੇ ਪੰਜਾਬ ਦੇ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਨਾਗਰਿਕਤਾ ਸੋਧ ਕਾਨੂੰਨ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪੰਜਾਬ ਦੇ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਸੂਬਾ ਕੌਂਸਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਘਰ ਘਰ ਨੌਕਰੀ, ਚਾਰ ਹਫਤਿਆਂ ਚ ਨਸ਼ਾ-ਬੰਦੀ, ਕਿਸਾਨੀ ਕਰਜਿਆਂ ਤੇ ਲੀਕ ਮਾਰਨ ਆਦਿ ਵਾਅਦੇ ਕਦੋ ਪੂਰੇ ਹੋਣਗੇ? ਮੁੱਖ ਮੰਤਰੀ ਪੰਜਾਬ ਵਲੋਂ ਦਿੱਲੀ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਪੰਜਾਬ ਵਿੱਚ 11 ਲੱਖ ਨੌਕਰੀਆਂ ਦੇਣ, 5 ਹਜ਼ਾਰ ਸਮਾਰਟ ਸਕੂਲ ਬਣਾਉਣ ਬਾਰੇ ਦਿੱਤੇ ਝੂਠੇ ਬਿਆਨ ਦੀ ਨਿੰਦਿਆ ਕਰਦਿਆਂ ਸੂਬਾ ਕੌਂਸਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ 11 ਲੱਖ ਨੌਕਰੀਆਂ ਪਾਉਣ ਵਾਲੇ ਨੌਜਵਾਨਾਂ ਦੀ ਸੂਚੀ ਮੰਗੀ ਅਤੇ ਕਿਹਾ ਕਿ ਕੈਪਟਨ ਸਾਹਿਬ ਪੰਜਾਬ ਚ ਕੋਈ 5 ਜਿਲਿਆਂ ਦਾ ਨਾਮ ਦਸਣ ਜਿੱਥੇ ਇਹ ਸਮਾਰਟ ਸਕੂਲ ਬਨਾਏ ਗਏ ਹਨ? ਮੀਟਿੰਗ ਵਿੱਚ ਸਰਬ ਸੰਮਤੀ ਨਾਲ ਲਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ ਅਤੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ ਨੇ ਦੱਸਿਆ ਕਿ ਸਰੱਬ ਭਾਰਤ ਨੌਜਵਾਨ ਸਭਾ ਵਲੋਂ ਪੰਜਾਬ ਦੇ ਮੁੱਖ ਮੁੱਦਿਆਂ ਜਵਾਨੀ ਲਈ ਰੁਜ਼ਗਾਰ ਗਰੰਟੀ ਕਾਨੂੰਨ, ਮੁਫ਼ਤ ਟੇ ਲਾਜ਼ਮੀ ਵਿੱਦਿਆ, ਮੁਫ਼ਤ ਸਹਿਤ ਸਹੂਲਤਾਂ, ਡੂੰਘੇ ਹੁੰਦੇ ਪੀਣ ਵਾਲੇ ਪਾਣੀਆਂ ਦੀ ਸੰਭਾਲ, ਨਸ਼ਿਆਂ ਦੇ ਕਾਰੋਬਾਰ ਤੇ ਪਾਬੰਦੀ ਅਤੇ ਉਸਾਰੂ ਖੇਡ ਨੀਤੀ ਆਦਿ ਦੀ ਪ੍ਰਾਪਤੀ ਲਈ 6 ਮਾਰਚ ਨੂੰ ਵਿਸ਼ਾਲ ਵਿਧਾਨ ਸਭਾ ਮਾਰਚ ਅਤੇ ਰੈਲੀ ਕੀਤੀ ਜਾਵੇਗੀ। ਜਿਸ ਲਈ ਪੰਜਾਬ ਪੱਧਰ ਤੇ ਲਾਮਬੰਧੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਵਿਸ਼ਾਲ ਰੈਲੀ ਅਤੇ ਮਾਰਚ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਅਤੇ ਵਿਦਿਆਰਥੀ ਹਿਸਾ ਲੈਣਗੇ।ਉਹਨਾਂ ਜਾਣਕਾਰੀ ਦਿੰਦਿਆ ਇਹ ਵੀ ਕਿਹਾ ਕਿ ਪੰਜਾਬ ਦੀਆਂ ਹੋਰਨਾਂ ਹੱਮ ਖਿਆਲੀ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਵੀ ਪੰਜਾਬ ਦੇ ਇਹਨਾਂ ਭੱਖਦੇ ਮੁੱਦਿਆਂ ਤੇ ਇਕੱਠੇ ਹੋ ਕੇ ਲੜਨ ਲਈ ਕੋਸ਼ਿਸ਼ ਕੀਤੀ ਜਾਵਗੀ।ਮੀਟਿੰਗ ਚ ਹੋਰਾਂ ਤੋਂ ਇਲਾਵਾ ਸਕੱਤਰੇਤ ਮੈਂਬਰ ਵਿਸ਼ਾਲ ਵਲਟੋਹਾ, ਹਰਮੇਲ ਉੱਭਾ, ਗੁਰਮੁੱਖ ਸਿੰਘ,ਨਵਜੀਤ ਸੰਗਰੂਰ, ਹਰਚਰਨ ਔਜਲਾ, ਕੁਲਦੀਪ ਘੋੜੇਨਬ,ਜਗਵਿੰਦਰ ਲੰਬੀ, ਵਰਿੰਦਰ ਸਿੰਘ ਕੱਤੋਵਾਲ ਅਤੇ ਮਦਨ ਲਾਲ ਨੇ ਵੀ ਸਬੋਧਨ ਕੀਤਾ।
previous post