umar akmal escapes: ਪਾਕਿਸਤਾਨੀ ਬੱਲੇਬਾਜ਼ ਉਮਰ ਅਕਮਲ ਅਚਾਨਕ ਸੁਰਖੀਆਂ ਵਿੱਚ ਆ ਗਿਆ ਹੈ। ਇਸ ਵਾਰ ਉਮਰ ਆਪਣੇ ਪ੍ਰਦਰਸ਼ਨ ਦੀ ਬਜਾਏ ਆਪਣੇ ਵਿਵਹਾਰ ਦੇ ਕਾਰਨ ਚਰਚਾ ‘ਚ ਹੈ। ਲਾਹੌਰ ਵਿੱਚ ਨੈਸ਼ਨਲ ਕ੍ਰਿਕਟ ਅਕਾਦਮੀ ਵਿੱਚ ਤੰਦਰੁਸਤੀ ਟੈਸਟ ਦੌਰਾਨ ਉਮਰ ਅਕਮਲ ਨੇ ਇੱਕ ਟ੍ਰੇਨਰ ਉੱਤੇ ਕਥਿਤ ਅਸ਼ਲੀਲ ਟਿੱਪਣੀ ਕੀਤੀ ਸੀ। ਇਸ ਦੇ ਬਾਵਜੂਦ ਉਹ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ) ਦੀ ਪਾਬੰਦੀ ਤੋਂ ਬਚ ਗਿਆ ਹੈ।
ਇਹ ਘਟਨਾ ਪਿਛਲੇ ਮਹੀਨੇ ਵਾਪਰੀ ਸੀ, ਜਦੋਂ ਸਾਰੇ ਖਿਡਾਰੀਆਂ ਨੂੰ ਬੰਗਲਾਦੇਸ਼ ਖ਼ਿਲਾਫ਼ ਘਰੇਲੂ ਸੀਰੀਜ਼ ਅਤੇ ਪਾਕਿਸਤਾਨ ਸੁਪਰ ਲੀਗ ਤੋਂ ਪਹਿਲਾਂ ਐਨ.ਸੀ.ਏ ‘ਚ ਤੰਦਰੁਸਤੀ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ। ਉਮਰ ਸਰੀਰ ਦੀ ਚਰਬੀ ਦੀ ਜਾਂਚ ਦੌਰਾਨ ਨਾਰਾਜ਼ ਹੋ ਗਿਆ ਸੀ, ਜੋ ਹੋਰ ਟੈਸਟਾਂ ਵਿੱਚ ਵੀ ਅਸਫਲ ਰਿਹਾ ਸੀ, ਜਿਸ ਤੋਂ ਬਾਅਦ ਉਮਰ ਅਕਮਲ ਨੇ ਕੱਪੜੇ ਉਤਾਰ ਕੇ ਟ੍ਰੇਨਰ ‘ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਸੀ।
ਟ੍ਰੇਨਰ ਨੇ ਇਸ ਮਾਮਲੇ ਦੀ ਜਾਣਕਾਰੀ ਮਿਸਬਾਹ ਉਲ ਹੱਕ ਨੂੰ ਦਿੱਤੀ ਸੀ ਜੋ ਕਿ ਪਾਕਿਸਤਾਨ ਦੇ ਮੁੱਖ ਕੋਚ ਅਤੇ ਮੁੱਖ ਚੋਣਕਾਰ ਹਨ। ਮਿਸਬਾਹ ਨੇ ਇਸ ਮਾਮਲੇ ‘ਤੇ ਬੋਰਡ ਨੂੰ ਜਾਂਚ ਕਰਨ ਲਈ ਕਿਹਾ ਸੀ। ਪੀ.ਸੀ.ਬੀ ਨੇ ਜਾਂਚ ਪੂਰੀ ਹੋਣ ਤੋਂ ਬਾਅਦ ਕਿਹਾ ਕਿ ਇਹ ਘਟਨਾ ਗਲਤਫਹਿਮੀ ਕਾਰਨ ਹੋਈ ਹੈ। ਪੀ.ਸੀ.ਬੀ ਨੇ ਕਿਹਾ, “ਉਮਰ ਅਕਮਲ ਨੂੰ ਆਪਣੀ ਗਲਤੀ ‘ਤੇ ਅਫਸੋਸ ਹੈ ਅਤੇ ਪੀ.ਸੀ.ਬੀ ਨੇ ਉਸ ਨੂੰ ਤਾੜਨਾ ਕੀਤੀ ਹੈ ਅਤੇ ਉਸ ਨੂੰ ਸੀਨੀਅਰ ਕ੍ਰਿਕਟਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਯਾਦ ਕਾਰਵਾਈਆਂ ਗਈਆ ਹਨ, ਅਤੇ ਉਮਰ ਇਸ ਤੇ ਕੋਈ ਟਿੱਪਣੀ ਨਹੀਂ ਕਰੇਗਾ।