US Embassy Attack ਇਰਾਕ ਦੀ ਰਾਜਧਾਨੀ ਬਗਦਾਦ ਸਥਿਤ ਅਮਰੀਕੀ ਸਫਾਰਤਖਾਨੇ ਨੇੜੇ ਹਮਲੇ ਦੀ ਖਬਰ ਮਿਲ ਰਹੀ ਹੈ| ਦਰਸਅਲ, ਇਰਾਕ ਵਿੱਚ ਅੱਜ ਸਵੇਰੇ ਅਮਰੀਕੀ ਸਫਾਰਤਖਾਨੇ ਨੇੜੇ ਫੌਜ ਦੇ ਅੱਡੇ ‘ਤੇ ਕਈ ਰਾਕੇਟਾਂ ਨਾਲ ਹਮਲਾ ਕੀਤਾ ਗਿਆ| ਜਿਸ ਜਗ੍ਹਾ ਹਮਲਾ ਕੀਤਾ ਗਿਆ, ਉਥੇ ਸਰਕਾਰੀ ਇਮਾਰਤਾਂ ਤੇ ਸਫਾਰਤਖਾਨੇ ਸਥਿਤ ਹਨ| ਇਸ ਦੌਰਾਨ ਫੌਜੀ ਗੱਠਜੋੜ ਦੇ ਬੁਲਾਰੇ ਮਾਈਲਜ਼ ਕੈਗਿਨਜ਼ ਨੇ ਕਿਹਾ ਕਿ ਕੌਮਾਂਤਰੀ ਜ਼ੋਨ ਵਿੱਚ ਅੱਜ ਇਕ ਇਰਾਕੀ ਅੱਡੇ ਜਿਸ ਵਿੱਚ ਅਮਰੀਕੀ ਫੌਜੀ ਤਾਇਨਾਤ ਸਨ|
ਉਸ ਉਤੇ ਛੋਟੇ ਰਾਕੇਟਾਂ ਨਾਲ ਹਮਲਾ ਕੀਤਾ ਗਿਆ| ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ|ਦੱਸ ਦੇਈਏ ਅਕਤੂਬਰ 2019 ਤੋਂ ਬਾਅਦ ਤੋਂ ਅਮਰੀਕੀ ਟਿਕਾਨਿਆਂ ‘ਤੇ ਹਮਲੇ ਦਾ ਇਹ 19ਵਾਂ ਮਾਮਲਾ ਹੈ| ਬੀਤੇ ਸ਼ੁਕਰਵਾਰ ਵੀ ਇਰਾਕ ਵਿੱਚ ਅਮਰੀਕਾ ਦੇ ਫੌਜੀ ਅੱਡੇ ‘ਤੇ ਹਮਲਾ ਕੀਤਾ ਗਿਆ ਸੀ| ਫਿਲਹਾਲ ਅਮਰੀਕੀ ਸੈਨਾ ਦੇ ਅਧਿਕਾਰੀ ਹਮਲੇ ਦੀ ਜਾਂਚ ਵਿੱਚ ਜੁੱਟੇ ਹੋਏ ਹਨ|