ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਦੇ ਵਲੋਂ ਜ਼ੀਰਾ ਵਿਚ ਹੋਈ ਲੁੱਟਖੋਹ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਹੋਇਆ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰਨ ਕੀਤਾ ਹੈ, ਜਦੋਂਕਿ 2 ਵਿਅਕਤੀ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਿਸ਼ਾਨ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਉਗੋ ਕੇ ਥਾਣਾ ਘੱਲਖੁਰਦ ਆਰ . ਬੀ . ਐਚ ਫਨਾਈਸਰ ਲਿਮਟਿੰਡ ਬੈਕ ਵਿਚ ਜੀਰਾ ਵਿੱਚ ਬਤੌਰ ਸਹਾਇਕ ਮੇਨੈਜਰ ਲੱਗਾ ਸੀ ਅਤੇ 17 ਫਰਵਰੀ 2020 ਨੂੰ ਬੈਕ ਕੈਸ਼ੀਅਰ ਕਰਨੈਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਅਰਾਈਆ ਵਾਲਾ ਛੁੱਟੀ ‘ਤੇ ਸੀ, ਤਾਂ ਨਿਸ਼ਾਨ ਸਿੰਘ ਵਕਤ ਕਰੀਬ 11 ਵਜੇ ਬੈਕ ਦੀ ਕੁਲੈਕਸ਼ਨ ਕਰੀਬ 13 ਲੱਖ 87 ਹਜਾਰ 810 ਰੁਪਏ ਨੂੰ ਕਾਲੇ ਰੰਗ ਦੀ ਕਿੱਟ ਬੈਗ ਵਿੱਚ ਪਾ ਕੇ ਐਚ . ਡੀ . ਐਚ . ਸੀ ਬੈਕ ਸਿਟੀ ਜੀਰਾ ਪੈਸੇ ਜਮਾ ਕਰਾਉਣ ਲਈ ਪੈਦਲ ਜਾ ਰਿਹਾ ਸੀ। ਜਦੋਂ ਨਿਸ਼ਾਨ ਸਿੰਘ ਬੈਕ ਬਾਚ ਦੀਆਂ ਪੌੜੀਆਂ ਉਤਰ ਤੇ ਸ਼ੜਕ ਦੇ ਕਿਨਾਰੇ ਆਇਆ ਤਾਂ ਸ਼ੜਕ ਦੇ ਚੜਨ ਸਾਰ ਹੀ ਤਲਵੰਡੀ ਭਾਈ ਰੋਡ ਵੱਲੋਂ ਤਿੰਨ ਨੌਜਵਾਨ ਮੋਟਰਸਾਈਕਲ ਪਲਸਰ ਰੰਗ ਕਾਲੇ ਬਿਨਾ ਨੰਬਰੀ ਜਿੰਨਾ ਦੇ ਮੂੰਹ ਬੰਨੇ ਕੱਪੜੇ ਨਾਲ ਬੰਨੇ ਹੋਏ ਸਨ, ‘ਤੇ ਸਵਾਰ ਹੋ ਕੇ ਆਏ ਜਿੰਨਾ ਵਿੱਚੋ ਪਿਛਲੇ ਨੌਜਵਾਨ ਨੇ ਮੋਟਰਸਾਈਕਲ ਤੋਂ ਉਤਰ ਕੇ ਨਿਸ਼ਾਨ ਸਿੰਘ ਦੀ ਬਾਹ ਵਿੱਚ ਪਾਏ ਬੈਗ ਕਿੱਟ ਨੂੰ ਝਪਟ ਮਾਰ ਕੇ ਖੋਹ ਕੇ ਲੈ ਗਏ, ਜੋ ਜੀਰਾ ਚੌਕ ਵੱਲ ਨੂੰ ਭਜਾ ਕੇ ਲੈ ਗਏ, ਜਿਸ ਤੇ ਬਰਬਿਆਨ ਨਿਸ਼ਾਨ ਸਿੰਘ ਉਕਤ ਮੁਕੱਦਮਾ ਨੰਬਰ 8 ਮਿਤੀ 17 ਫਰਵਰੀ 2020 ਅ/ਧ 379ਬੀ ਤਹਿਤ ਥਾਣਾ ਸਿਟੀ ਜੀਰਾ ਜਿਲਾ ਫਿਰੋਜਪੁਰ ਬਰਖਿਲਾਫ ਨਾਮਾਲੂਮ ਦਰਜ ਰਜਿਸਟਰ ਕੀਤਾ ਗਿਆ, ਜੋ ਮਿਤੀ 19 ਫਰਵਰੀ 2020 ਨੂੰ ਸ਼ਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ। ਜਿੰਨਾਂ ਵਿਚ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਫਿਰੋਜਪੁਰ (ਪ੍ਰਧਾਨ), ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਫਿਰੋਜਪੁਰ (ਮੈਂਬਰ), ਉਪ ਕਪਤਾਨ ਪੁਲਿਸ ਜੀਰਾ (ਮੈਂਬਰ), ਮੁੱਖ ਅਫਸਰ ਥਾਣਾ ਸਿਟੀ ਜੀਰਾ (ਮੈਬਰ), ਮੁੱਖ ਅਫਸਰ ਥਾਣਾ ਮੱਖੂ (ਮੈਬਰ), ਮੁੱਖ ਅਫਸਰ ਥਾਣਾ ਸਦਰ ਜੀਰਾ (ਮੈਂਬਰ), ਮੁੱਖ ਅਫਸਰ ਥਾਣਾ ਮੱਲਾਵਾਲਾ (ਮੈਬਰ), ਇੰਚਾਰਜ ਸੀ ਆਈ ਏ (ਐਚ) ਫਿਰੋਜਪੁਰ (ਮੈਬਰ) ਸਨ। ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਨੇ ਦੱਸਿਆ ਕਿ ਅਜੈ ਰਾਜ ਸਿੰਘ ਕਪਤਾਨ ਪੁਲਿਸ (ਇੰਨ.) ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਗਠਿਤ ਕੀਤੀ ਗਈ ਟੀਮ ਦੀ ਤਫਤੀਸ਼ ਦੋਰਾਨ, ਫਰਾਸਿੰਕ ਐਵੀਡੈਨਸ ਅਤੇ ਮੁਖਬਰ ਖਾਸ ਦੀ ਮਦਦ ਨਾਲ ਅਤੇ ਮੁਦਈ ਮੁਕੱਦਮਾ ਦੀ ਦੋਰਾਨੇ ਪੁੱਛਗਿਛ ਇਹ ਸਾਹਮਣੇ ਆਇਆ ਕਿ ਮੁਦਈ ਮੁਕੱਦਮਾ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਸਲਾਹ ਮਸ਼ਵਰਾ ਹੋ ਕੇ ਮਿਲੀ ਭੁਗਤ ਕਰਕੇ ਇਹ ਸਾਡੀ ਘਟਨਾ ਨੂੰ ਇੰਲਜਾਮ ਦਿੱਤਾ ਸੀ ਅਤੇ ਮੁੱਦਈ ਮੁਕੱਦਮਾ ਦੇ ‘ਤੇ ਦੂਜੇ ਦੋਸ਼ੀਆਨ ਨੇ ਨੰਬਰ ਹਾਸਲ ਕਰਕੇ ਲੁਕੇਸ਼ਨ ਹਾਸਲ ਕਰਕੇ ਉਕਤਾਨ 4 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ, ਜਿਨ੍ਹਾਂ ਵਿਚ ਸਾਗਰ ਤੇ ਗੁਰਮੁੱਖ ਉਰਫ ਗੋਗੀ ਦੀ ਗ੍ਰਿਫਤਾਰੀ ਬਾਕੀ ਹੈ। ਜਿੰਨ੍ਹਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ, ਇਨ੍ਹਾਂ ਕੋਲੋਂ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।