Sharjeel Imam ਦੇਸ਼ਧ੍ਰੋਹ ਦੇ ਮੁਲਜ਼ਮ ਸ਼ਰਜੀਲ ਇਮਾਮ ਨੂੰ ਅੱਜ ਗੁਹਾਟੀ ਲਿਆਉਣ ਮਗਰੋਂ ਚਾਰ ਦਿਨਾਂ ਲਈ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ| ਜੇ. ਐਨ. ਯੂ. ਵਿਦਿਆਰਥੀ ਸ਼ਰਜੀਲ ਨੂੰ ਬੀਤੇ ਦਿਨ ਪਟਿਆਲਾ ਹਾਊਸ ਕੋਰਟ ਨੇ ਆਸਾਮ ਪੁਲਸ ਹਵਾਲੇ ਕਰ ਦਿੱਤਾ ਸੀ| ਇਮਾਮ ਨੂੰ ਅੱਜ ਸਖਤ ਸੁਰੱਖਿਆ ਪ੍ਰਬੰਧ ਤਹਿਤ ਗੁਹਾਟੀ ਲਿਆਂਦਾ ਗਿਆ| ਇੱਥੇ ਮੈਡੀਕਲ ਮੁਆਇਨੇ ਮਗਰੋਂ ਉਸ ਨੂੰ ਚੀਫ ਜੁਡੀਸ਼ੀਅਲ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ|
ਦੱਸ ਦੇਈਏ ਦੇਸ਼ਧ੍ਰੋਹ ਦੇ ਮੁਲਜ਼ਮ ਸ਼ਰਜੀਲ ਇਮਾਮ ਦੇ ਲੈਪਟਾਪ ਵਿੱਚ ਵਿਵਾਦਿਤ ਪੋਸਟਰ, ਤਸਵੀਰਾਂ ਤੇ ਮੋਬਾਇਲ ਫੋਨ ਨਾਲ ਕਈ ਇਤਰਾਜ਼ਯੋਗ ਮੈਸੇਜ ਬਰਾਮਦ ਹੋਏ ਹਨ| ਏ. ਐਮ. ਯੂ. ਵਿੱਚ 16 ਜਨਵਰੀ ਨੂੰ ਆਯੋਜਿਤ ਸਭਾ ਵਿੱਚ ਸ਼ਰਜੀਲ ਨੇ ਕਿਹਾ ਸੀ ਕਿ ਜੇਕਰ 5 ਲੱਖ ਲੋਕ ਇਕੱਠੇ ਹੋਣ ਤਾਂ ਅਸਮ ਨੂੰ ਹਿੰਦੋਸਤਾਨ ਤੋਂ ਹਮੇਸ਼ਾ ਲਈ ਵੱਖ ਕਰ ਸਕਦੇ ਹਾਂ|ਦਰਸਅਲ ਸ਼ਰਜੀਲ ਸ਼ਾਤਿਰ ਤਰੀਕੇ ਨਾਲ ਇਕ ਮੁਸਲਿਮ ਸੰਗਠਨ ਦੇ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਸੀ|