PreetNama
ਸਮਾਜ/Social

ਰਾਸ਼ਟਰਪਤੀ ਟਰੰਪ ਦੇ ਦੌਰੇ ਦੌਰਾਨ 12 ਵਜੇ ਤੋਂ ਬਾਅਦ TAJ ‘ਚ ਯਾਤਰੀਆਂ ਦੀ ‘No Entry’

Donald Trump India visit: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫਤੇ ਭਾਰਤ ਦਾ ਦੌਰਾ ਕਰ ਰਹੇ ਹਨ । ਟਰੰਪ ਇਸ ਦੌਰਾਨ ਤਾਜਨਾਗਰੀ ਆਗਰਾ ਵੀ ਜਾਣਗੇ, ਜਿੱਥੇ ਉਹ ਤਾਜ ਮਹਿਲ ਦਾ ਦੀਦਾਰ ਕਰਨਗੇ । ਟਰੰਪ ਦੇ ਇਸ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਆਪਣੇ ਪੱਧਰ ‘ਤੇ ਤਿਆਰੀ ਵਿੱਚ ਲੱਗਿਆ ਹੋਇਆ ਹੈ ਅਤੇ 24 ਫਰਵਰੀ ਨੂੰ ਟਰੰਪ ਦੇ ਦੌਰੇ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ ।

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੋਮਵਾਰ ਦੀ ਯਾਤਰਾ ਦੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਦੁਪਹਿਰ 12 ਵਜੇ ਤੋਂ ਬਾਅਦ ਆਮ ਯਾਤਰੀਆਂ ਲਈ ਤਾਜ ਮਹੱਲ ਬੰਦ ਕਰ ਦਿੱਤਾ ਜਾਵੇਗਾ । 24 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਦੂਸਰੇ ਸੈਲਾਨੀਆਂ ਲਈ ਤਾਜ ਮਹਿਲ ਦੀ ਯਾਤਰਾ ਦੌਰਾਨ ਸੁਰੱਖਿਆ ‘ਤੇ ਨਜ਼ਰ ਰੱਖਣ ਲਈ ਇਸਨੂੰ ਬੰਦ ਕੀਤਾ ਜਾ ਰਿਹਾ ਹੈ ।
ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਤਾਜ ਮਹੱਲ ਨੂੰ ਜਾਂਦੀ ਸੜਕ ‘ਤੇ ਪੈਟਰੋਲ ਪੰਪਾਂ ਨੂੰ ਆਪਣੀ ਯਾਤਰਾ ਤੋਂ ਪਹਿਲਾਂ ਆਪਣਾ ਸਟਾਕ ਖਾਲੀ ਕਰਨ ਲਈ ਕਿਹਾ ਹੈ । ਦੱਸ ਦੇਈਏ ਕਿ ਇਸ ਪ੍ਰਸਤਾਵਿਤ ਰੂਟ ‘ਤੇ 3 ਪੈਟਰੋਲ ਪੰਪ ਹਨ ਅਤੇ ਉਨ੍ਹਾਂ ਨੂੰ ਟਰੰਪ ਦੀ ਯਾਤਰਾ ਤੋਂ ਪਹਿਲਾਂ ਆਪਣਾ ਸਟਾਕ ਖ਼ਤਮ ਕਰਨ ਲਈ ਕਿਹਾ ਗਿਆ ਹੈ । ਆਗਰਾ ਵਿੱਚ ਅਧਿਕਾਰੀਆਂ ਦੇ ਅਨੁਸਾਰ ਰਾਸ਼ਟਰਪਤੀ ਟਰੰਪ ਦਾ ਸ਼ਾਮ 4 ਵਜੇ ਆਗਰਾ ਪਹੁੰਚਣ ਦਾ ਪ੍ਰੋਗਰਾਮ ਹੈ । ਆਗਰਾ ਵਿੱਚ ਉਹ ਤਾਜ ਮਹੱਲ ਦੇਖਣ ਤੋਂ ਇਲਾਵਾ ਇੱਕ ਸਭਿਆਚਾਰਕ ਪ੍ਰੋਗਰਾਮ ਵੀ ਦੇਖਣਗੇ । ਇਸ ਦੌਰੇ ਦੌਰਾਨ ਉਨ੍ਹਾਂ ਦੀ ਪਤਨੀ ਮੇਲਾਨੀਆ ਅਤੇ ਉਨ੍ਹਾਂ ਦੀ ਬੇਟੀ ਇਵਾਂਕਾ ਟਰੰਪ ਵੀ ਇਕੱਠੇ ਹੋਣਗੇ ।

ਟਰੰਪ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਸਖਤ ਕੀਤੀ ਜਾ ਰਹੀ ਹੈ, ਨਾਲ ਹੀ ਆਗਰਾ ਏਅਰਪੋਰਟ ਤੋਂ ਤਾਜ ਮਹੱਲ ਦਾ ਰਸਤਾ ਵੀ ਸਜਾਇਆ ਜਾ ਰਿਹਾ ਹੈ । ਹਵਾਈ ਅੱਡੇ ਤੋਂ ਤਾਜ ਮਹੱਲ ਨੂੰ ਜਾਣ ਵਾਲੀ ਸੜਕ ਦੀਆਂ ਕੰਧਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੀਆਂ ਪੇਂਟਿੰਗਾਂ ਨਾਲ ਚਿਤਰਿਆ ਗਿਆ ਹੈ । ਸੜਕਾਂ ਦੀਆਂ ਕੰਧਾਂ ‘ਤੇ ਆਕਰਸ਼ਕ ਕਲਾਕ੍ਰਿਤੀਆਂ ਵੀ ਤਿਆਰ ਕੀਤੀਆਂ ਗਈਆਂ ਹਨ । ਟਰੰਪ ਦਾ ਤਾਜਨਾਗਰੀ ਆਗਰਾ ਵਿੱਚ ਸਭਿਆਚਾਰਕ ਸਵਾਗਤ ਕੀਤਾ ਜਾਵੇਗਾ । ਦੱਸ ਦੇਈਏ ਕਿ ਹਵਾਈ ਅੱਡੇ ਤੋਂ ਤਾਜ ਮਹਿਲ ਦੇ ਰਸਤੇ ਵਿੱਚ 16 ਥਾਵਾਂ ‘ਤੇ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ।

Related posts

Economic Recession : IMF ਵਫ਼ਦ ਨੇ ਕੀਤਾ ਪਾਕਿਸਤਾਨ ਦਾ ਦੌਰਾ, ਪੂਰਾ ਦੇਸ਼ ਆਰਥਿਕ ਮੰਦੀ ਦੀ ਲਪੇਟ ‘ਚ

On Punjab

ਸਿੱਧੂ ਮੂਸੇਵਾਲਾ ਦੇ ਕਤਲ ’ਚ ਨਵੇਂ ਗੈਂਗਸਟਰ ਦੀ ਐਂਟਰੀ,ਕਿਹਾ-ਮੈਂ ਆਪਣੇ ਹੱਥੀਂ ਲਈ ਸਿੱਧੂ ਮੂਸੇਵਾਲਾ ਦੀ ਜਾਨ’

On Punjab

ਹਿਮਾਚਲ ‘ਚ ਹੜ੍ਹ ਦੀ ਤਬਾਹੀ ਦਾ ਮੰਜ਼ਰ, ਮਨਾਲੀ ਤੋਂ ਰੋਹਤਾਂਗ ਦਰ੍ਹੇ ਤੱਕ ਨੈਸ਼ਨਲ ਹਾਈਵੇ ਤਹਿਸ-ਨਹਿਸ

On Punjab