PreetNama
ਰਾਜਨੀਤੀ/Politics

ਮੁਸਲਮਾਨ ਸਾਡੇ ਭਰਾ, ਸਾਡੇ ਜਿਗਰ ਦਾ ਟੁਕੜੇ ਹਨ : ਰਾਜਨਾਥ ਸਿੰਘ

Muslims are our brothers: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵਿਚਾਰਧਾਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਸਲਮਾਨ ਸਾਡੇ ਜਿਗਰ ਦਾ ਟੁਕੜਾ ਹਨ ‘ਤੇ ਫਿਰਕੂ ਰਾਜਨੀਤੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਨਿਊਜ਼ ਏਜੰਸੀ ਆਈਏਐਨਐਸ ਦੇ ਅਨੁਸਾਰ ਰੱਖਿਆ ਮੰਤਰੀ ਨੇ ਸ਼ਨੀਵਾਰ ਨੂੰ ਏਜੰਸੀ ਨੂੰ ਦਿੱਤੇ ਇੱਕ ਇੰਟਰਵਿਊ ‘ਚ ਇਹ ਧਾਰਨਾ ਰੱਦ ਕਰ ਦਿੱਤੀ ਕਿ ਮੋਦੀ ਸਰਕਾਰ ਧਰਮ ਦੇ ਆਧਾਰ ‘ਤੇ ਘੱਟ ਗਿਣਤੀਆਂ ਦੇ ਵਿਰੁੱਧ ਹੈ। ਮੇਰਠ ‘ਤੇ ਮੰਗਲੁਰੂ ‘ਚ ਆਪਣੀਆਂ ਦੋ ਮੇਗਾ ਰੈਲੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਆਪਣੀ ਮੇਰਠ ‘ਤੇ ਮੰਗਲੌਰ ਰੈਲੀਆਂ ‘ਚ ਕਿਹਾ ਹੈ ਕਿ ਮੁਸਲਮਾਨ ਭਾਰਤ ਦੇ ਨਾਗਰਿਕ ਹਨ ‘ਤੇ ਸਾਡੇ ਭਰਾ ਹਨ। ਉਹ ਸਾਡੇ ਜਿਗਰ ਦਾ ਟੁਕੜਾ ਹਨ।

ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਮੁੱਢ ਤੋਂ ਹੀ ਮੁਸਲਿਮ ਨਾਗਰਿਕਾਂ ‘ਚੋਂ ਡਰ ਦੂਰ ਕਰਨ ‘ਤੇ ਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੱਖਿਆ ਮੰਤਰੀ ਨੇ ਕਿਹਾ ਕੁਝ ਅਜਿਹੀਆਂ ਤਾਕਤਾਂ ਹਨ ਜੋ ਉਨ੍ਹਾਂ ਨੂੰ ਗੁੰਮਰਾਹ ਕਰ ਰਹੀਆਂ ਹਨ, ਪਰ ਕਿਸੇ ਵੀ ਹਾਲਤ ‘ਚ ਭਾਜਪਾ ਭਾਰਤ ਦੀਆਂ ਘੱਟ ਗਿਣਤੀਆਂ ਦੇ ਵਿਰੁੱਧ ਨਹੀਂ ਜਾ ਸਕਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਤੋਂ ਹੀ ‘ਸਬਕਾ ਸਾਥ, ਸਬ ਵਿਕਾਸ’ ਦਾ ਨਾਅਰਾ ਦਿੱਤਾ ਹੈ। ਜਾਤ, ਧਰਮ ‘ਤੇ ਰੰਗ ਦੇ ਅਧਾਰ ‘ਤੇ ਵਿਤਕਰੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਅਸੀਂ ਇਸ ਬਾਰੇ ਸੋਚ ਵੀ ਨਹੀਂ ਸਕਦੇ।

ਰੱਖਿਆ ਮੰਤਰੀ ਨੇ ਵਿਰੋਧੀ ਧਿਰ ‘ਤੇ ਵੀ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਅਜਿਹੀਆਂ ਹਨ, ਜੋ ਸਿਰਫ ਵੋਟ ਬੈਂਕ ਬਾਰੇ ਸੋਚਦੀਆਂ ਹਨ। ਫਿਰਕੂ ਰਾਜਨੀਤੀ ਲਈ ਨੇਤਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਰਾਜਨੀਤੀ ਸਿਰਫ ਵੋਟਾਂ ਲਈ ਨਹੀਂ, ਰਾਸ਼ਟਰ ਨਿਰਮਾਣ ਲਈ ਹੋਣੀ ਚਾਹੀਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਹਿੰਦੂਤਵ ਦੀ ਵਿਚਾਰਧਾਰਾ ਨੂੰ ਮੰਨਦੇ ਹਨ ਉਹ ਵੀ ਪਛਾਣ ਦੇ ਅਧਾਰ ‘ਤੇ ਵਿਤਕਰਾ ਨਹੀਂ ਕਰ ਸਕਦੇ, ਕਿਉਂਕਿ ਹਿੰਦੂਤਵ ਦੇ ਆਪਣੇ ਆਪ ਦਾ ਅਰਥ ਹੈ ‘ਵਸੁਧੈਵ ਕੁਟੰਬਕਮ (ਸੰਸਾਰ ਇੱਕ ਪਰਿਵਾਰ ਹੈ)’। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਦੀ ਨਜ਼ਰਬੰਦੀ ਤੋਂ ਜਲਦੀ ਰਿਹਾਈ ਲਈ ਅਰਦਾਸ ਕਰ ਰਹੇ ਹਨ ‘ਤੇ ਉਮੀਦ ਕਰਦੇ ਹਨ ਕਿ ਉਹ ਕਸ਼ਮੀਰ ਦੀ ਸਥਿਤੀ ਨੂੰ ਆਮ ਬਣਾਉਣ ‘ਚ ਯੋਗਦਾਨ ਪਾਉਣਗੇ।

Related posts

ਕੈਪਟਨ ਨੂੰ ਪੁੱਠਾ ਪਿਆ ਖੇਤੀ ਕਾਨੂੰਨਾਂ ਬਾਰੇ ਦਾਅ! ਕਿਸਾਨ ਜਥੇਬੰਦੀਆਂ ਨੇ ਲਿਆ ਸਖਤ ਸਟੈਂਡ

On Punjab

ਤੋੜ ਵਿਛੋੜੇ ਤੋਂ ਬਾਅਦ ਹਰਸਮਿਰਤ ਬਾਦਲ ਨੇ ਕਿਹਾ ਇਹ ਵਾਜਪਾਈ-ਬਾਦਲ ਵਾਲਾ ਐਨਡੀਏ ਨਹੀਂ

On Punjab

West Bengal Assembly Election 2021: ਮਮਤਾ ਬੈਨਰਜੀ ਦੇ ਜ਼ਖ਼ਮੀ ਹੋਣ ਦੇ ਮਾਮਲੇ ’ਚ ਸੁਰੱਖਿਆ ਡਾਇਰੈਕਟਰ ਨੂੰ ਹਟਾਇਆ, DM ਤੇ SP ’ਤੇ ਵੀ ਡਿੱਗੀ ਗਾਜ਼

On Punjab