72.05 F
New York, US
May 1, 2025
PreetNama
ਸਮਾਜ/Social

ਹੈਪੀਨੈੱਸ ਕਲਾਸ ਦਾ ਜਾਇਜ਼ਾ ਲੈਣ ਪਹੁੰਚੀ ਮੇਲਾਨੀਆ, ਆਰਤੀ ਉਤਾਰ ਕੇ ਕੀਤਾ ਸਵਾਗਤ

Melania Trump reach Delhi school: ਨਵੀਂ ਦਿੱਲੀ: ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰੇ ਦਾ ਅੱਜ ਆਖਰੀ ਦਿਨ ਹੈ. ਇਸ ਮੌਕੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ । ਦਰਅਸਲ, ਮੇਲਾਨੀਆ ਦਿੱਲੀ ਦੇ ਨਾਨਕਪੁਰਾ ਸਥਿਤ ਸਰਵਵਦਿਆ ਵਿਦਿਆਲਿਆ ਪਹੁੰਚੀ । ਇੱਥੇ ਬੱਚਿਆਂ ਨੇ ਮੇਲਾਨੀਆ ਨੂੰ ਤਿਲਕ ਲਗਾਇਆ ਅਤੇ ਆਰਤੀ ਉਤਾਰ ਕੇ ਉਸ ਦਾ ਸਵਾਗਤ ਕੀਤਾ । ਇਸ ਦੌਰਾਨ ਮੇਲਾਨੀਆ ਨੇ AAP ਸਰਕਾਰ ਦੀ ਯੋਜਨਾ ਹੈਪੀਨੈੱਸ ਕਲਾਸ ਦਾ ਜਾਇਜ਼ਾ ਲਿਆ ।ਇਸ ਦੌਰਾਨ ਮੇਲਾਨੀਆ ਇਕੱਲੇ ਹੀ ਸਕੂਲ ਵਿੱਚ ਪਹੁੰਚੀ ।

ਮੇਲਾਨੀਆ ਇਸ ਦੌਰੇ ਦੌਰਾਨ ਬੱਚਿਆਂ ਨਾਲ ਕੁਝ ਸਮਾਂ ਬਿਤਾਉਣਗੇ ਅਤੇ ਦੇਖਣਗੇ ਕਿ ਕਿਸ ਤਰ੍ਹਾਂ ਕੇਜਰੀਵਾਲ ਸਰਕਾਰ ਦੀ ਹੈਪੀਨੈੱਸ ਕਲਾਸ ਬੱਚਿਆਂ ਨੂੰ ਟੈਨਸ਼ਨ ਮੁਕਤ ਰੱਖਦੀ ਹੈ । ਜ਼ਿਕਰਯੋਗ ਹੈ ਕਿ ਹੈਪੀਨੈੱਸ ਕਲਾਸ ਦੀ ਸ਼ੁਰੂਆਤ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਵੱਲੋਂ ਕੀਤੀ ਗਈ ਸੀ । ਦਿੱਲੀ ਸਰਕਾਰ ਵੱਲੋਂ ਸਕੂਲਾਂ ਵਿੱਚ ਡੇਢ ਸਾਲ ਪਹਿਲਾਂ ਇਸੜਦੀ ਸ਼ੁਰੂਆਤ ਕੀਤੀ ਗਈ ਸੀ ।

ਦੱਸ ਦੇਈਏ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਚੱਲਣ ਵਾਲੀ ਹੈਪੀਨੈਸ ਕਲਾਸ 45 ਮਿੰਟ ਦੀ ਹੁੰਦੀ ਹੈ । ਇਹ ਸਕੂਲ ਦੌਰਾਨ ਹਰ ਰੋਜ਼ ਹੁੰਦੀ ਹੈ । ਇਸ ਵਿੱਚ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚੇ ਸ਼ਾਮਿਲ ਹੁੰਦੇ ਹਨ । ਇਸ ਕਲਾਸ ਵਿੱਚ ਬੱਚਿਆਂ ਨੂੰ ਸਭ ਤੋਂ ਪਹਿਲਾਂ ਧਿਆਨ ਕਰਵਾਇਆ ਜਾਂਦਾ ਹੈ । ਇਥੇ ਕਿਸੇ ਕਿਸਮ ਦੀ ਕੋਈ ਧਾਰਮਿਕ ਪ੍ਰਾਰਥਨਾ ਨਹੀਂ ਹੁੰਦੀ । ਇਥੇ ਕੋਈ ਮੰਤਰ ਨਹੀਂ ਹੁੰਦਾ ਤੇ ਨਾ ਹੀ ਦੇਵੀ-ਦੇਵਤਿਆਂ ਦੀ ਪੂਜਾ ਹੁੰਦੀ ਹੈ । ਇਥੇ ਸਿਰਫ ਸਾਹ ‘ਤੇ ਧਿਆਨ ਦਿੱਤਾ ਜਾਂਦਾ ਹੈ । ਇਹ ਭਾਰਤ ਦਾ ਬਹੁਤ ਪੁਰਾਣਾ ਸੱਭਿਆਚਾਰ ਹੈ ।

Related posts

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

On Punjab

ਦੇਸ਼ ਭਰ ‘ਚ ਜਿਮਸਫਰੋਸ਼ੀ ਦੇ ਰੈਕੇਟ ਚਲਾਉਣ ਵਾਲੀ ਸੋਨੂੰ ਪੰਜਾਬਣ ਨੂੰ ਪਹਿਲੀ ਵਾਰ ਠਹਿਰਾਇਆ ਦੋਸ਼ੀ

On Punjab

ਚੀਨ ‘ਚ ਉਈਗਰਾਂ ਨੇ ਕੱਟੜ ਮੁਸਲਮਾਨ ਛਾਪ ਦੇ ਡਰ ਤੋਂ ਨਹੀਂ ਰੱਖਿਆ ਰੋਜ਼ਾ

On Punjab