PreetNama
ਖਾਸ-ਖਬਰਾਂ/Important News

ਨਵਾਂਸ਼ਹਿਰ ਦੇ ਪਿੰਡਾਂ ‘ਚੋਂ ਮਿਲੇ ਪਾਕਿਸਤਾਨੀ ਗੁਬਾਰੇ, ਲੋਕਾਂ ‘ਚ ਫੈਲੀ ਦਹਿਸ਼ਤ

Pakistani baloons found in Nawanashahr: ਨਵਾਂਸ਼ਹਿਰ ਵਿਖੇ ਬੰਗਾ ਇਲਾਕੇ ਦੇ ਪਿੰਡਾਂ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਉਥੇ ਕਿਸੇ ਵਲੋਂ ਕੀਤੀ ਨਾ’ਪਾਕ’ ਹਰਕਤ ਵਾਲੇ ਗੁਬਾਰੇ ਲੋਕਾਂ ਨੂੰ ਨਜ਼ਰ ਆਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਿਚ 20 ਅਜਿਹੇ ਗੁਬਾਰੇ ਮਿਲੇ ਹਨ, ਜਿਨ੍ਹਾਂ ‘ਤੇ ‘ਆਈ ਲਵ ਪਾਕਿਸਤਾਨ’ ਲਿਖਿਆ ਹੋਇਆ ਹੈ, ਇਸ ਤੋਂ ਇਲਾਵਾ ਗੁਬਾਰਿਆਂ ‘ਤੇ ਮੁਹੰਮਦ ਅਲੀ ਦੀ ਫੋਟੋ ਵੀ ਪ੍ਰਿੰਟ ਕੀਤੀ ਹੋਈ ਹੈ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕੁਝ ਬੱਚੇ ਪਿੰਡ ਨੰਗਲ ਜੱਟਾ ਵਾਲੇ ਰਸਤੇ ‘ਤੇ ਜਾ ਰਹੇ ਸਨ, ਜਿਥੇ ਉਨ੍ਹਾਂ ਨੇ ਇੱਕ ਗੁਬਾਰਿਆਂ ਦਾ ਗੁੱਛਾ ਦੇਖਿਆ ਤੇ ਜਦੋਂ ਉਹ ਗੁਬਾਰਿਆਂ ਦੇ ਨਜ਼ਦੀਕ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਗੁਬਾਰਿਆਂ ‘ਤੇ ‘ਆਈ ਲਵ ਪਾਕਿਸਤਾਨ’, ‘ਦਿਲ ਦਿਲ ਪਾਕਿਸਤਾਨ’, ਪਾਕਿਸਤਾਨ ਜ਼ਿੰਦਾਬਾਦ’ ਆਦਿ ਲਿਖਿਆ ਹੋਇਆ ਸੀ। ਪਾਕਿਸਤਾਨ ਦਾ ਨਾਂ ਗੁਬਾਰਿਆਂ ‘ਤੇ ਦੇਖ ਕੇ ਬੱਚੇ ਡਰ ਗਏ ਅਤੇ ਉਨ੍ਹਾਂ ਨੇ ਤੁਰੰਤ ਪਿੰਡ ਦੇ ਲੋਕਾਂ ਨੂੰ ਸੂਚਿਤ ਕੀਤਾ। ਗੁਬਾਰੇ ਦੇਖ ਕੇ ਪਿੰਡ ਦੇ ਲੋਕਾ ਘਬਰਾ ਗਏ। ਇਹ ਗੁਬਾਰੇ ਪਿੰਡ ਖੁਰਦਾਂ ਅਤੇ ਹੋਰ ਪਿੰਡਾਂ ਵਿਚ ਵੀ ਪਾਏ ਗਏ ਹਨ। ਅਜੇ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿ ਇਹ ਕਿਸੇ ਵਲੋਂ ਕੀਤੀ ਗਈ ਸ਼ਰਾਰਤ ਹੈ ਜਾਂ ਕੋਈ ਸ਼ੱਕੀ ਸਰਗਰਮੀ ਹੈ।

ਪਿੰਡ ਦੇ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਉਧਰ ਜਦੋਂ ਇਨ੍ਹਾਂ ਗੁਬਾਰਿਆਂ ਦੀ ਜਾਣਕਾਰੀ ਸਥਾਨਕ ਪੁਲਿਸ ਤੇ ਖੁਫੀਆ ਏਜੰਸੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਦਾ ਹੈ ਕਿ ਇਸ ‘ਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਅਤੇ ਮਾਮਲੇ ਦੀ ਤੈਅ ਤਕ ਪਹੁੰਚਿਆ ਜਾਵੇਗਾ। ਇਸ ਮੌਕੇ ਰਜਿੰਦਰ ਸਿੰਘ ਨੰਗਲ ਜੱਟਾਂ ਸਪੋਰਟਸ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਬਾਂਸਲ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪੰਦਰਾਵਲ, ਜਗਦੀਪ ਸਿੰਘ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।

Related posts

ਸਰਕਾਰ ਕਹੇਗੀ ਤਾਂ ਬਾਲਾਕੋਟ ਅੱਤਵਾਦੀ ਕੈਂਪ ‘ਤੇ ਫਿਰ ਕਰਾਂਗੇ ਹਮਲਾ, ਹਵਾਈ ਫੌਜ ਮੁਖੀ ਦਾ ਦਾਅਵਾ

On Punjab

ਮਸ਼ਹੂਰ ਰੈਪਰ ਦੇ Music Festival ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਭੱਜ-ਦੌੜ ‘ਚ 8 ਲੋਕਾਂ ਦੀ ਗਈ ਜਾਨ

On Punjab

ਵਿਦੇਸ਼ ਮੰਤਰਾਲੇ ਨੇ ਕਿਹਾ- ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਦੀ ਫਿਲਹਾਲ ਕੋਈ ਮੁਲਾਕਾਤ ਨਹੀਂ

On Punjab