39.96 F
New York, US
December 12, 2024
PreetNama
ਖਬਰਾਂ/News

ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ 3 ਨੂੰ ਬੀਡੀਪੀਓ ਦਫ਼ਤਰ ਘੇਰਨ ਦੀ ਚਿਤਾਵਨੀ

 

ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਬਲਾਕ ਫਾਜ਼ਿਲਕਾ ਦਾ ਇਕ ਵਫ਼ਦ ਵੱਖ-ਵੱਖ ਪਿੰਡਾਂ ‘ਚ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਸਬੰਧੀ ਬੀਡੀਪੀਓ ਫਾਜ਼ਿਲਕਾ ਨੂੰ ਮਿਲਿਆ। ਜਾਣਕਾਰੀ ਦਿੰਦਿਆਂ ਕਾਮਰੇਡ ਸ਼ੁਬੇਗ ਸਿੰਘ ਬਲਾਕ ਸੰਮਤੀ ਮੈਂਬਰ ਫਾਜ਼ਿਲਕਾ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸਤਨਾਮ ਸਿੰਘ,ਪਿੰਡ ਬਚਾਓ, ਪੰਜਾਬ ਬਚਾਓ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਹਸਤਾ ਕਲਾਂ,ਜਨਰਲ ਰੇਤਾ ਵਰਕਰ ਯੂਨੀਅਨ ਦੇ ਆਗੂ ਚਿਮਨ ਸਿੰਘ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਦੇ ਮਗਨਰੇਗਾ ਮਜ਼ਦੂਰਾਂ ਵੱਲੋਂ 3 ਫਰਵਰੀ 2020 ਨੂੰ ਕੰਮ ਦੀ ਮੰਗ ਸਬੰਧੀ ਏ.ਪੀ.ਓ. ਫਾਜ਼ਿਲਕਾ ਨੂੰ ਰਖਾਸ਼ਤਾਂ ਦਿੱਤੀਆਂ ਗਈਆਂ ਸਨ। ਜਿਸ ਸਬੰਧੀ ਇਕ ਧਰਨਾ ਵੀ ਦਿੱਤਾ ਗਿਆ ਸੀ ਅਤੇ ਇਸ ਸਬੰਧੀ ਉਨ੍ਹਾਂ ਨੂੰ ਰਸੀਵਿੰਗ ਰਸੀਦਾਂ ਵੀ ਪ੍ਰਾਪਤ ਹੋ ਚੁੱਕੀਆਂ ਹਨ,ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਗਿਆ।ਜਿਸ ਸਬੰਧੀ ਬੀਡੀਪੀਓ ਫਾਜ਼ਿਲਕਾ ਨੂੰ ਡੈਪੂਟੇਸ਼ਨ ‘ਤੇ ਇਕ ਵਫ਼ਦ ਦੇ ਤੌਰ ‘ਤੇ ਵੀ ਮਿਲ ਚੁੱਕੇ ਹਨ ਅਤੇ ਨਿਜੀ ਤੌਰ ‘ਤੇ ਵੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ,ਪਰ ਅੱਜ ਤੱਕ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਗਿਆ।ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਨਰੇਗਾ ਇੱਕ ਕਾਨੂੰਨ ਹੈ ਔਰ ਇਸ ਕਾਨੂੰਨ ਦੀਆਂ ਸਥਾਨਕ ਬੀਡੀਪੀਓ ਦਫਤਰ ਅਤੇ ਇਸ ਦੇ ਕਰਮਚਾਰੀਆਂ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ,ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਆਗੂਆਂ ਨੇ ਇਹ ਵੀ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵੀ ਕਰਵਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ । ਇਨ੍ਹਾਂ ਆਗੂਆਂ ਨੇ ਕਿਹਾ ਕਿ 2 ਮਾਰਚ 2020 ਤੱਕ ਵੱਖ-ਵੱਖ ਪਿੰਡਾਂ ਦੇ ਕੰਮ ਦੇ ਮਸਟਰੋਲਾਂ ਦੀਆਂ ਡਿਮਾਂਡਾ ਨਾ ਦਿੱਤੀਆਂ ਗਈਆਂ ਤਾਂ 3 ਮਾਰਚ 2020 ਨੂੰ ਬੀਡੀਪੀਓ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।ਇਸ ਸਬੰਧੀ ਬੀਡੀਪੀਓ ਸੁਖਦੀਪ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਮਜ਼ਦੂਰਾਂ ਨੂੰ ਕੰਮ ਦੇਣ ਸਬੰਧੀ ਏਪੀਓ ਨੂੰ ਨਿਰਦੇਸ਼ ਜਾਰੀ ਕੀਤੇ ਹਨ।

Related posts

ਬਰਤਾਨੀਆ ਨੇ ਭਾਰਤੀ ਦੂਤਘਰ ਨੂੰ ਘੇਰਨ ਦੀ ਧਮਕੀ ਤੋਂ ਬਾਅਦ ਖ਼ਾਲਿਸਤਾਨੀ ਸਮਰਥਕਾਂ ਨੂੰ ਦਿੱਤੀ ਚਿਤਾਵਨੀ, ਕਿਹਾ – ਹਮਲਾ ਬਰਦਾਸ਼ਤ ਨਹੀਂ ਹੋਵੇਗਾ

On Punjab

Hanuman Jayanti : ਹਨੂੰਮਾਨ ਜੈਅੰਤੀ ‘ਤੇ MHA ਨੇ ਜਾਰੀ ਕੀਤੀ ਐਡਵਾਇਜਰੀ, ‘ਹਿੰਸਾ ਫੈਲਾਉਣ ਵਾਲਿਆਂ ਖ਼ਿਲਾਫ਼ ਵਰਤੋ ਸਖ਼ਤੀ’

On Punjab

ਮਨੀਪੁਰ: ਦੇ ਜਿਰੀਬਾਮ ਵਿਚ ਹਿੰਸਾ ਦੌਰਾਨ 5 ਦੀ ਮੌਤ

On Punjab