ਅੱਜ ਮਗਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਬਲਾਕ ਕਮੇਟੀ ਫਾਜ਼ਿਲਕਾ ਵੱਲੋਂ ਕਾਂਗਰਸੀ ਆਗੂ ਆਗੂਆਂ ਅਤੇ ਕਾਂਗਰਸੀ ਸਰਪੰਚਾਂ ਦੀ ਸ਼ਹਿ ਤੇ ਫ਼ਾਜ਼ਿਲਕਾ ਦੇ ਵੱਖ ਵੱਖ ਪਿੰਡਾਂ ਵਿੱਚ ਮਗਨਰੇਗਾ ਕਾਨੂੰਨ ਤਹਿਤ ਕੰਮ ਨਾ ਦੇਣ ਵਾਲੇ ਬੀਡੀਪੀਓ ਫਾਜ਼ਿਲਕਾ ਸੁਖਦੀਪ ਸਿੰਘ ਗਰੇਵਾਲ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਅਤੇ ਬੀਡੀਪੀਓ ਫਾਜ਼ਿਲਕਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਦੀ ਅਗਵਾਈ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਫਾਜ਼ਿਲਕਾ ਦੇ ਕਨਵੀਨਰ ਨਰਿੰਦਰ ਢਾਬਾਂ,ਸੀਪੀਆਈ ਦੇ ਬਲਾਕ ਸੰਮਤੀ ਮੈਂਬਰ ਸੁਬੇਗ ਝੰਗੜਭੈਣੀ,ਕਾਮਰੇਡ ਦਰਸ਼ਨ ਲਾਧੂਕਾ,ਹੁਸ਼ਿਆਰ ਸਿੰਘ,ਪ੍ਰੀਤਮ ਸਿੰਘ ਹਸਤਾਕਲਾਂ,ਚਿਮਨ ਸਿੰਘ ਨਵਾਂ ਸਲੇਮਸ਼ਾਹ,ਜਰਨੈਲ ਢਾਬਾਂ ਅਤੇ ਸਤਨਾਮ ਸਿੰਘ ਝੰਗੜਭੈਣੀ ਨੇ ਕੀਤੀ।ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸਾਥੀ ਨਰਿੰਦਰ ਢਾਬਾਂ ਅਤੇ ਸ਼ੁਬੇਗ ਝੰਗੜਭੈਣੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਫਾਜ਼ਿਲਕਾ ਦਾ ਬੀਡੀਪੀਓ ਸੁਖਦੀਪ ਸਿੰਘ ਗਰੇਵਾਲ ਕਾਂਗਰਸ ਆਗੂਆਂ ਅਤੇ ਕੁਝ ਕਾਂਗਰਸ ਦੇ ਸਰਪੰਚਾਂ ਦੀ ਸ਼ਹਿ ‘ਤੇ ਮਨਰੇਗਾ ਕਾਨੂੰਨ ਦੀ ਘੋਰ ਉਲੰਘਣਾ ਕਰ ਰਿਹਾ ਹੈ।ਪਿਛਲੇ ਇੱਕ ਮਹੀਨੇ ਤੋਂ ਜੌਬ ਕਾਰਡ ਧਾਰਕ ਕਾਮਿਆਂ ਨੇ ਕੰਮ ਲੈਣ ਲਈ ਵੀਡੀਓ ਦਫ਼ਤਰਾਂ ਦੇਣ ਆਉਂਦੇ ਏਪੀਓ ਨੂੰ ਕੰਮ ਲੈਣ ਸਬੰਧੀ ਲਿਖਤੀ ਦਰਖਾਸਤਾਂ ਦੇ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਰਸੀਦਾਂ ਵੀ ਪ੍ਰਾਪਤ ਚੈੱਕ ਕਰ ਚੁੱਕੇ ਹਨ,ਪ੍ਰੰਤੂ ਬੀਡੀਪੀਓ ਦਫ਼ਤਰ ਵੱਲੋਂ ਕੰਮ ਨਹੀਂ ਦਿੱਤਾ ਜਾ ਰਿਹਾ।ਉਨ੍ਹਾਂ ਅੱਗੇ ਕਿਹਾ ਕਿ ਮਗਨਰੇਗਾ ਇੱਕ ਕਾਨੂੰਨ ਹੈ,ਨਾ ਕਿ ਸਕੀਮ!ਇਸ ਕਾਨੂੰਨ ਦੀ ਉਲੰਘਣਾ ਕਰਕੇ ਪਿੰਡ ਦੇ ਗਰੀਬਾਂ ਨੂੰ ਜੌਬ ਕਾਰਡ ਰਾਹੀਂ ਕੰਮ ਮੰਗਣ ਦੇ ਬਾਵਜੂਦ ਵੀ ਕੰਮ ਨਹੀਂ ਦਿੱਤਾ ਜਾ ਰਿਹਾ।ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਸਿਆਸੀ ਸ਼ਹਿ ਤਹਿਤ ਕੰਮ ਤੋਂ ਵਾਂਝੇ ਕਰ ਦਿੱਤੇ ਗਏ ਮਜ਼ਦੂਰਾਂ ਦੇ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਈ ਕੀਤੀ ਜਾਵੇ।ਆਗੂਆਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਤੁਰੰਤ ਮਜ਼ਦੂਰਾਂ ਨੂੰ ਕੰਮ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਬੀਡੀਪੀਓ ਸੁਖਦੀਪ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਕੰਮ ਦੇਣ ਦਾ ਵਿਸ਼ਵਾਸ ਦੇਣ ਤੇ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ ।ਬੀਡੀਪੀਓ ਨੇ ਏਪੀਓ ਨੂੰ ਤਾੜਨਾ ਪਾਉਂਦਿਆ ਕਿਹਾ ਕਿ ਨਰੇਗਾ ਕਾਮਿਆਂ ਨੂੰ ਤੁਰੰਤ ਕੰਮ ਦਿੱਤਾ ਜਾਵੇ ਨਹੀਂ ਤਾਂ ਕਰਮਚਾਰੀਆਂ ਖ਼ਿਲਾਫ ਵਿਭਾਗੀ ਕਾਰ ਵੀ ਕੀਤੀ ਜਾਵੇਗੀ ।ਇਸ ਮੌਕੇ ਹੋਰਾਂ ਤੋਂ ਇਲਾਵਾ ਬਲਜਿੰਦਰ ਸਿੰਘ ਬੱਖੂ ਸ਼ਾਹ, ਕਰਮ ਸਿੰਘ ਝੰਗੜ ਭੈਣੀ, ਇੰਦਰਜੀਤ ਜੱਟ ਵਾਲੀ, ਜੈ ਚੰਦ ਲਾਲੋ ਵਾਲੀ, ਗੁਰਨਾਮ ਸਿੰਘ, ਕਾਲਾ ਸਿੰਘ ਰੇਤੇ ਵਾਲੀ ਅਤੇ ਸੁਰਜੀਤ ਕੌਰ ਇਸਤਰੀ ਸਭਾ ਵੀ ਹਾਜ਼ਰ ਸਨ ।
previous post