13.57 F
New York, US
December 23, 2024
PreetNama
ਫਿਲਮ-ਸੰਸਾਰ/Filmy

ਯੋ-ਯੋ ਹਨੀ ਸਿੰਘ ਨੇ ਗੀਤਾਂ ‘ਚ ਸ਼ਰਾਬ ਦਾ ਜ਼ਿਕਰ ਬੰਦ ਕਰਨ ਲਈ ਰੱਖੀ ਪੰਜਾਬ ਸਰਕਾਰ ਅੱਗੇ ਸ਼ਰਤ

Honey Singh sets condition: ਪੌਪ ਸਟਾਰ ਯੋ-ਯੋ ਹਨੀ ਸਿੰਘ ‘ਤੇ ਅਕਸਰ ਸ਼ਰਾਬ ਦਾ ਜ਼ਿਕਰ ਹੁੰਦਾ ਹੀ ਹੈ ਤੇ ਉਸ ‘ਤੇ ਇਹ ਦੋਸ਼ ਲਗਾਏ ਜਾਂਦੇ ਰਹੇ ਹਨ ਕਿ ਉਸ ਨੇ ਆਪਣੇ ਗੀਤਾਂ ਨਾਲ ਸ਼ਰਾਬ ਪੀਣ ਦੇ ਰੁਝਾਨ ਨੂੰ ਵਧਾਇਆ ਹੈ। ਇਸ ‘ਤੇ ਪੌਪ ਸਟਾਰ ਤੇ ਸੰਗੀਤਕਾਰ ਯੋ-ਯੋ ਹਨੀ ਸਿੰਘ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼ਰਾਬ ਕਿਸੇ ਵੀ ਜਸ਼ਨ ਜਾਂ ਪਾਰਟੀ ਦਾ ਇਕ ਜ਼ਰੂਰੀ ਹਿੱਸਾ ਹੁੰਦੀ ਹੈ। ਹਨੀ ਸਿੰਘ ਆਪਣੇ ਨਵੇਂ ਗੀਤ ‘ਲੋਕਾ‘ ਦੀ ਸ਼ੁਰੂਆਤ ਦੌਰਾਨ ਮੀਡੀਆ ਨੂੰ ਮਿਲੇ ਸੀ। ਉਸ ਦੇ ਕਈ ਪੁਰਾਣੇ ਗੀਤਾਂ ਦੀ ਤਰ੍ਹਾਂ ‘ਲੋਕਾ‘ ਵਿਚ ਵੀ ਸ਼ਰਾਬ ਦਾ ਜ਼ਿਕਰ ਹੈ। ਉਸ ਨੇ ਕਿਹਾ, ‘‘ਜਿਸ ਦਿਨ ਸਰਕਾਰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਲਾਇਸੈਂਸ ਦੇਣਾ ਬੰਦ ਕਰ ਦੇਵੇਗੀ, ਮੈਂ ਆਪਣੇ ਗੀਤਾਂ ਵਿਚ ਸ਼ਰਾਬ ਦਾ ਜ਼ਿਕਰ ਕਰਨਾ ਬੰਦ ਕਰ ਦਿਆਂਗਾ।‘‘

ਕਈ ਰਿਪੋਰਟਾਂ ਮੁਤਾਬਕ ਗਾਇਕ ਹਨੀ ਸਿੰਘ ਨੂੰ ਆਪਣੇ ਕਰੀਅਰ ਦੇ ਸਿਖਰ ‘ਤੇ ਰਹਿੰਦਿਆਂ ਸ਼ਰਾਬ ਦੇ ਨਸ਼ੇ ਕਰਕੇ ਰੀਹੇਬ ਜਾਣਾ ਪਿਆ। ਇਸ ਦਾਅਵੇ ਨੂੰ ਰੱਦ ਕਰਦਿਆਂ ਹਨੀ ਸਿੰਘ ਨੇ ਕਿਹਾ, ‘‘ਮੈਂ ਕਦੇ ਵੀ ਰੀਹੇਬ ਨਹੀਂ ਗਿਆ। ਮੈਨੂੰ ਪਤਾ ਹੈ ਕਿ ਮੇਰੇ ਅਤੇ ਮੇਰੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਹੁਣ ਮੈਂ ਸ਼ਰਾਬ ਨਹੀਂ ਪੀਂਦਾ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਜਦੋਂ ਵੀ ਤੁਸੀਂ ਪਾਰਟੀ ਕਰੋ, ਸ਼ਰਾਬ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬਣ ਜਾਂਦੀ ਹੈ। ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਇਥੋਂ ਤਕ ਕਿ ਸਾਡੀ ਸਰਕਾਰ ਸ਼ਰਾਬ ਦੀ ਦੁਕਾਨ ਖੋਲ੍ਹਣ ਦਾ ਲਾਇਸੈਂਸ ਦਿੰਦੀ ਹੈ, ਜਿਸ ਦਿਨ ਉਹ ਲਾਇਸੈਂਸ ਦੇਣੇ ਬੰਦ ਕਰ ਦੇਣਗੇ, ਅਸੀਂ ਆਪਣੇ ਗੀਤਾਂ ਵਿਚ ਇਸ ਦਾ ਜਿ਼ਕਰ ਕਰਨਾ ਬੰਦ ਕਰਾਂਗੇ।‘‘

ਦੱਸਣਯੋਗ ਹੈ ਕਿ ਹੁਣੇ ਜਿਹੇ ਹਨੀ ਸਿੰਘ ਦਾ ਪਾਰਟੀ ਸਾਂਗ ‘ਲੋਕਾ‘ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਾਇਕ ‘ਤੇ ਉਸ ਦੇ ਗਾਣਿਆਂ ਵਿਚ ਅਸ਼ਲੀਲ ਬੋਲਾਂ ਦੀ ਵਰਤੋਂ ਕਰਨ ਲਈ ਵੀ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ, ਜਿਸ ਦੇ ਲਈ ਉਹ ਕਾਫੀ ਸੁਰਖੀਆਂ ਵਿਚ ਰਿਹਾ।

Related posts

ਡੀਪ ਨੈੱਕ ਬਲਾਊਜ਼ ਵਿੱਚ ਮਲਾਇਕਾ ਦਾ ਦਿਖਿਆ ਹੌਟ ਲੁਕ

On Punjab

ਰਣਜੀਤ ਬਾਵਾ ਨੇ ਹਾਲ ਪੁੱਛਕੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

On Punjab

ਛਪਾਕ ਦਾ ਫਰਸਟ ਡੇਅ ਟੈਸਟ, ਬੱਪਾ ਦੇ ਦਰਬਾਰ ਸਿੱਧੀਵਿਨਾਇਕ ਪਹੁੰਚੀ ਦੀਪਿਕਾ

On Punjab