23 ਮਾਰਚ ਨੂੰ ਹਰ ਸਾਲ ਸ਼ਹੀਦਾਂ ਨੂੰ ਯਾਦ ਕਰਨ ਲਈ ਜੁਆਨੀ ਤੇ ਬੱਚਿਆਂ ਨੂੰ ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਬਾਰੇ ਦੱਸਣ ਲਈ ਤੇ ਉਨ੍ਹਾਂ ਦੀਆਂ ਸਮਾਧਾਂ ਨੂੰ ਦਿਖਾਉਣ ਲਈ ਵੱਡੀ ਗਿਣਤੀ ਵਿੱਚ ਲੈ ਕੇ ਜਾਣ ਦੀਆਂ ਤਿਆਰੀਆਂ ਕਰਦੇ ਹਾਂ। ਇਸ ਮੌਕੇ ਪਿੰਡ ਪਾਲੀਵਾਲਾ ਵਿਖੇ ਸੰਬੋਧਨ ਕਰਦਿਆਂ ਨਰਿੰਦਰ ਢਾਬਾਂ ਸਰਪੰਚ ਅਤੇ ਜਰਨੈਲ ਪ੍ਰਧਾਨ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੂੰ ਦੱਸਿਆ ਕਿ ਅੱਜ ਦੀ ਜਵਾਨੀ ਨੂੰ ਭਗਤ ਸਿੰਘ ਦੀ ਦ੍ਰਿਸ਼ਟੀ ਵਾਲਾ ਪਫ਼ਲਟ ਪੜ੍ਹਨ ਦੀ ਲੋੜ ਹੈ।ਜੇਕਰ ਭਗਤ ਸਿੰਘ ਦੀ ਸਾਰੀ ਵਿਚਾਰਧਾਰਾ ਨੂੰ ਪੜ੍ਹੀਏ ਤਾਂ ਉਸ ਵਿੱਚੋਂ 50 ਦਿਨ ਪਹਿਲਾਂ 2 ਫਰਵਰੀ ਨੂੰ ਲਿਖੇ ਪਫਲੈਟ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਬਹੁਤ ਡੂੰਘੇ ਸ਼ਬਦਾਂ ਦਾ ਪ੍ਰਗਟਾਵਾਂ ਕਰਦਿਆਂ ਲਿਖਿਆ ਕਿ ਹੁਣ ਆਜ਼ਾਦੀ ਬਹੁਤੀ ਦੂਰ ਨਹੀਂ ਕਿਉਂਕਿ ਪੂਰੀ ਦੁਨੀਆ ਦੀ ਹਕੂਮਤ ਇਸ ਸਮੇਂ ਕੰਬ ਰਹੀ ਹੈ। ਰੂਸ ਵਿੱਚ ਕ੍ਰਾਂਤੀ ਦੀ ਸਥਾਪਨਾ ਨੇ ਪੂਰੀ ਦੁਨੀਆਂ ਵਿੱਚ ਸਮਾਜਵਾਦ ਦੇ ਮੁੱਢ ਦੀ ਨੀਂਹ ਰੱਖ ਦਿੱਤੀ ਹੈ। ਸਾਨੂੰ ਪੂਰੀ ਦੁਨੀਆਂ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣਨਾ ਚਾਹੀਦਾ ਹੈ ਪੜ੍ਹਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੇ ਰਾਜ ਦੀ ਨੀਂਹ ਰੱਖੀ ਜਾਵੇ ਮੇਰਾ ਆਜ਼ਾਦੀ ਤੋਂ ਭਾਵ ਇਹ ਨਹੀਂ ਕਿ ਅਸੀਂ ਸਰੀਰਕ ਤੌਰ ਤੇ ਆਜ਼ਾਦ ਹੋ ਤੇ ਆਜ਼ਾਦ ਸਮਝੀੇਏ ਬਲਕਿ ਲੋੜ ਇਸ ਗੱਲ ਦੀ ਵਾਦ ਹੈ ਕਿ ਅਸੀਂ ਆਰਥਿਕ ਤੌਰ ਤੇ ਆਜ਼ਾਦ ਹੋਏ ਜਿਸ ਨਾਲ ਗਰੀਬੀ ਭੁੱਖਮਰੀ ਤੋਂ ਛੁਟਕਾਰਾ ਮਿਲ ਸਕੇ ਜੋ ਹਾਲਾਤ ਬਣੇ ਹੋਏ ਹਨ ਇਸ ਤੋਂ ਲੱਗਦਾ ਹੈ ਕਿ ਅਸੀਂ ਆਪਣੇ ਹਿੱਸੇ ਦਾ ਕੰਮ ਕਰ ਚੱਲੇ ਹਾਂ ਤੇ ਹੁਣ ਅੱਗੇ ਲੜਾਈ ਨੌਜਵਾਨਾਂ ਦੇ ਮੋਢਿਆਂ ਤੇ ਹੈ ਨੌਜਵਾਨਾਂ ਨੂੰ ਲੈਨਿਨ ਮਾਰਕਸਵਾਦ ਪੜ੍ਹ ਕੇ ਨਵੇਂ ਸਮਾਜ ਦੀ ਸਿਰਜਨਾ ਕਰਨਾ ਅਜੋਕੇ ਸਮਾਜ ਦੀ ਲੋੜ ਹੈ।ਪਰਮਗੁਣੀ ਭਗਤ ਸਿੰਘ ਦੀ ਸ਼ਹੀਦੀ ਨਾਲੋਂ ਵੱਧ ਪ੍ਰੇਰਨਾ ਸਾਨੂੰ ਉਨ੍ਹਾਂ ਦੀ ਵਿਚਾਰ ਧਾਰਾ ਤੋਂ ਲੈਣੀ ਚਾਹੀਦੀ ਹੈ ਜਿਸ ਨਾਲ ਅਸੀਂ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਅਗਵਾਈ ਕਰਨ ਵਾਲਾ ਜਥੇਬੰਦਕ ਢਾਂਚਾ ਉਸਾਰ ਸਕੀਏ। ਸਰਵ ਭਾਰਤ ਨੌਜਵਾਨ ਸਭਾ ਪਿੰਡ ਪਾਲੀ ਵਾਲਾ ਦੀ ਚੋਣ ਕੀਤੀ ਗਈ।ਪ੍ਰਧਾਨ ਮਲਕੀਤ ਸਿੰਘ ਅਤੇ ਸਕੱਤਰ ਬਲਵਿੰਦਰ ਸਿੰਘ ਨੂੰ ਚੁਣਿਆ ਗਿਆ ਅਤੇ ਬਾਕੀ ਜਸਕਰਨ ਸਿੰਘ ਗੋਲੀ, ਸੰਤੋਖ ਸਿੰਘ, ਬਾਜ ਸਿੰਘ, ਬਚਨ ਸਿੰਘ, ਜਸਬੀਰ ਸਿੰਘ ਚੁਣੇ ਗਏ।ਇਸ ਮੌਕੇ ਤੇ ਮੀਟਿੰਗ ਵਿੱਚ ਗੁਰਮੀਤ ਸਿੰਘ ਢਾਬਾਂ,ਜੱਜ ਸਿੰਘ ਚੱਕ ਅਰਨੀਵਾਲਾ ਵੀ ਹਾਜ਼ਰ ਸੀ।