53.94 F
New York, US
December 12, 2024
PreetNama
ਖਬਰਾਂ/News

ਹੋਲੀ ….

ਹੋਲੀ ਆਈ, ਹੋਲੀ ਆਈ
ਰੰਗ ਬਿਰੰਗੀ ਹੋਲੀ ਆਈ
ਇਹ ਬਾਲਾਂ ਦੀ ਟੋਲੀ ਆਈ
ਸਭ ਨੇ ਰਲ ਕੇ ਖ਼ੁਸ਼ੀ ਮਨਾਈ
ਹੋਲੀ ਆਈ, ਹੋਲੀ ਆਈ
ਲਾਡੀ ਨੇ ਪਿਚਕਾਰੀ ਮਾਰੀ
ਏਕੁ ਦੀ ਚੁੰਨੀ ਰੰਗਤੀ ਸਾਰੀ
ਡੋਲ੍ਹ-ਡੋਲ੍ਹ ਰੰਗ ਡੋਲ੍ਹੀ ਜਾਵਣ
ਸਾਰੇ ਬੱਚੇ ਖ਼ੁਸ਼ੀ ਮਨਾਵਣ ।
ਗੈਵੀ ਦੇ ਕੱਪੜੇ ਗਿੱਚ-ਮਿੱਚ ਹੋਏ
ਸਾਰੇ ਬੋਲਣ ਓਏ-ਓਏ
ਚਿਹਰੇ ਹੋ ਗਏ ਰੰਗ-ਬਿਰੰਗੇ
ਹੋਲੀ ਖੇਡਦੇ ਲੱਗਣ ਚੰਗੇ
ਚਿੰਟੂ ਮਿੰਟੂ ਦੌੜ ਕੇ ਜਾਓ
ਪੀਤੇ ਲਈ ਵੀ ਰੰਗ ਲਿਆਓ
ਇਹ ਖ਼ੁਸ਼ੀਆਂ ਦੀ ਟੋਲੀ ਆਈ
ਹੋਲੀ ਆਈ, ਹੋਲੀ ਆਈ
ਰੰਗਾਂ ਵਾਲਾ ਅੰਕਲ ਆਇਆ
ਰੰਗ-ਬਿਰੰਗੇ ਰੰਗ ਲਿਆਇਆ
ਖ਼ੁਸ਼ੀ-ਖ਼ੁਸ਼ੀ ਰੰਗ ਖੋਲ੍ਹਣ ਸਾਰੇ
ਹੋਲੀ-ਹੋਲੀ ਬੋਲਣ ਸਾਰੇ
ਰੰਗਾਂ ਦੀ ਹੈ ਆਈ ਬਹਾਰ
ਰੰਗ ਗਿਆ ਸਾਰਾ ਬਾਹਰੋ-ਬਾਹਰ
ਸਾਰੇ ਰਲ ਕੇ ਖ਼ੁਸ਼ੀ ਮਨਾਵਣ
ਉੱਚੀ-ਉੱਚੀ ਹੇਕਾਂ ਲਾਵਣ
ਰੰਗ ਦਿੱਤਾ ਸਭ ਆਲ-ਦੁਆਲਾ
ਕੋਈ ਪੀਲਾ ਕੋਈ ਹੋ ਗਿਆ ਕਾਲ਼ਾ
ਕੱਪੜੇ ਸਾਰੇ ਰੰਗ ਬਿਰੰਗੇ
ਚਿਹਰੇ ਸਭ ਦੇ ਲੱਗਣ ਚੰਗੇ
ਰੰਗਣ ਨੂੰ ਹੈ ਧਰਤੀ ਸਾਰੀ
ਰਾਣੋ ਨੇ ਪਿਚਕਾਰੀ ਮਾਰੀ
ਰਲ-ਮਿਲ ਹੋਲੀ ਖੇਡਣ ਬੱਚੇ
ਕੋਈ ਨਾ ਪੱਕੇ, ਕੋਈ ਨਾ ਕੱਚੇ
ਹੋਲੀ ਦੀਆਂ ਸਭ ਕਰਨ ਉਡੀਕਾਂ
ਸਾਰੇ ਬੱਚੇ ਮਾਰਨ ਚੀਕਾਂ
ਸਭ ਨੇ ਰਲ ਕੇ ਖ਼ੁਸ਼ੀ ਮਨਾਈ
ਹੋਲੀ ਆਈ, ਹੋਲੀ ਆਈ
ਇਹ ਬਾਲਾਂ ਦੀ ਟੋਲੀ ਆਈ

ਖੁਸ਼ਪ੍ਰੀਤ ਕੌਰ
ਕਲਾਸ – ਸੱਤਵੀਂ
ਸਰਕਾਰੀ ਮਿਡਲ ਸਕੂਲ ਮੰਡਵਾਲਾ (ਫ਼ਰੀਦਕੋਟ)

Related posts

ਸਰਦੀਆਂ ‘ਚ 5 ਤਰੀਕਿਆਂ ਨਾਲ ਡਾਈਟ ‘ਚ ਸ਼ਾਮਲ ਕਰੋ Egg, ਸਰੀਰ ਨੂੰ ਮਿਲੇਗੀ ਗਰਮੀ ਤੇ ਵਧੇਗੀ ਇਮਿਊਨਿਟੀ

On Punjab

Raisins Benefits : ਗੁਣਾਂ ਦੀ ਖਾਨ ਹੈ ਕਿਸ਼ਮਿਸ਼… ਰੋਜ਼ਾਨਾ ਸਵੇਰੇ ਸੇਵਨ ਕਰਨ ਨਾਲ ਮਿਲਣਗੇ ਕਮਾਲ ਦੇ ਫ਼ਾਇਦੇ

On Punjab

Foods Causing Gas : ਵਾਰ-ਵਾਰ ਪੈਦਾ ਹੁੰਦੀ ਹੈ ਗੈਸ, ਤਾਂ ਇਨ੍ਹਾਂ ਭੋਜਨ ਪਦਾਰਥਾਂ ਨੂੰ ਖਾਣ ਤੋਂ ਕਰੋ ਪਰਹੇਜ਼

On Punjab